IPL Auction 2022: ਸ਼੍ਰੇਅਸ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 12.25 ਕਰੋੜ 'ਚ ਖਰੀਦਿਆ, ਸ਼ਮੀ ਵੀ 6.25 ਕਰੋੜ 'ਚ ਵਿਕੇ
IPL 2022 Mega Auction: IPL 2022 ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਸ਼੍ਰੇਅਸ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 12.25 ਕਰੋੜ 'ਚ ਖਰੀਦਿਆ। ਜਦਕਿ ਸ਼ਿਖਰ ਧਵਨ 8.25 ਕਰੋੜ 'ਚ ਵਿਕਿਆ।
Shreyas Iyer And Mohammed Shami: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਲਈ ਨਿਲਾਮੀ ਹੋ ਰਹੀ ਹੈ। ਮੈਗਾ ਨਿਲਾਮੀ ਦੇ ਪਹਿਲੇ ਦਿਨ ਕਈ ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ ਹੋ ਰਹੀ ਹੈ। ਇਸ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਨੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ 'ਤੇ ਵੱਡਾ ਦਾਅ ਲਗਾਇਆ। ਕੇਕੇਆਰ ਨੇ ਅਈਅਰ ਨੂੰ 12.25 ਕਰੋੜ ਵਿੱਚ ਖਰੀਦਿਆ।
ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਨਵੀਂ ਫਰੈਂਚਾਇਜ਼ੀ ਗੁਜਰਾਤ ਟਾਈਟਨਸ ਨੇ 6.25 ਕਰੋੜ 'ਚ ਖਰੀਦਿਆ ਹੈ। ਉਹ ਇਸ ਤੋਂ ਪਹਿਲਾਂ ਯਾਨੀ IPL 2021 'ਚ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਸੀ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਪਿਛਲੇ ਸੀਜ਼ਨ ਤੱਕ ਦਿੱਲੀ ਕੈਪੀਟਲਸ ਦੀ ਟੀਮ 'ਚ ਸੀ। ਦੋਵੇਂ ਖਿਡਾਰੀ ਹੁਣ ਨਵੀਆਂ ਟੀਮਾਂ 'ਚ ਖੇਡਦੇ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਦੱਸ ਗਈਏ ਕਿ ਪ੍ਰੀਟੀ ਜ਼ਿੰਟਾ ਇਸ ਵਾਰ ਆਈਪੀਐਲ ਨਿਲਾਮੀ ਵਿੱਚ ਸ਼ਾਮਲ ਨਹੀਂ ਹੋ ਸਕੀ ਹੈ। ਉਹ ਘਰ ਤੋਂ ਹੀ ਨਿਲਾਮੀ 'ਤੇ ਨਜ਼ਰ ਰੱਖੇ ਹੋਏ ਹੈ।
All set to watch the Tata IPL Auction. Feels amazing to have a cute warm baby in my arms instead of the red auction paddle 😂 On a serious note my heart is racing & I cannot wait for our new PBKS squad. All the best @PunjabKingsIPL 👍👍 Let’s execute our plans and stay focused. pic.twitter.com/CEPNrJgmOh
— Preity G Zinta (@realpreityzinta) February 12, 2022
ਸ਼ਿਖਰ ਧਵਨ 8.25 ਕਰੋੜ 'ਚ ਵਿਕਿਆ
ਮੈਗਾ ਨਿਲਾਮੀ ਦੇ ਪਹਿਲੇ ਦਿਨ ਪਹਿਲੀ ਬੋਲੀ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਲੱਗੀ। ਉਸ ਨੂੰ ਪੰਜਾਬ ਕਿੰਗਜ਼ ਨੇ 8.25 ਕਰੋੜ ਵਿੱਚ ਖਰੀਦਿਆ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੇ ਆਫ ਸਪਿਨਰ ਆਰ ਅਸ਼ਵਿਨ ਨੂੰ ਪੰਜ ਕਰੋੜ ਰੁਪਏ ਵਿੱਚ ਖਰੀਦਿਆ।
ਧਵਨ IPL ਦੇ ਪਿਛਲੇ ਸੀਜ਼ਨ ਯਾਨੀ IPL 2021 'ਚ ਦਿੱਲੀ ਕੈਪੀਟਲਜ਼ ਟੀਮ ਦਾ ਹਿੱਸਾ ਸੀ। ਪਰ ਇਸ ਵਾਰ ਉਹ ਪੰਜਾਬ ਕਿੰਗਜ਼ ਨਾਲ ਜੁੜ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵੀ ਧਵਨ ਨੂੰ ਕਪਤਾਨੀ ਸੌਂਪ ਸਕਦਾ ਹੈ।
ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ ਸੀਨੀਅਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਲਈ ਵੱਡੀ ਬੋਲੀ ਲਗਾਈ। ਰਾਜਸਥਾਨ ਨੇ 2 ਕਰੋੜ ਬੇਸ ਪ੍ਰਾਈਸ ਵਾਲੇ ਇਸ ਖਿਡਾਰੀ ਨੂੰ ਪੰਜ ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ: ਹਲਕੇ ਬੁਖਾਰ ਤੋਂ ਤੁਰੰਤ ਰਾਹਤ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖੇ, ਜਲਦੀ ਮਿਲੇਗੀ ਰਾਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin