ਪੜਚੋਲ ਕਰੋ
IPL Auction: 20 ਲੱਖ 'ਚ ਖਰੀਦਿਆ ਕਸ਼ਮੀਰੀ 'ਸੁਰੱਖਿਆ ਗਾਰਡ'
1/8

ਕਸ਼ਮੀਰ ਦੇ ਇੱਕ ਹੋਰ ਖਿਡਾਰੀ ਤੇਜ਼ ਗੇਂਦਬਾਜ਼ ਉਮਰ ਨਜ਼ੀਰ ਨੂੰ ਵੀ ਕਿਸੇ ਟੀਮ ਨੇ ਨਹੀਂ ਖਰੀਦਿਆ।
2/8

ਹਾਲਾਂਕਿ ਜੰਮੂ ਕਸ਼ਮੀਰ ਦੇ ਸਰਵਉੱਚ ਕ੍ਰਿਕੇਟਰ ਰਸੂਲ ਤੇ ਗੇਂਦਬਾਜ਼ ਉਮਰ ਨਜ਼ੀਰ ਨੂੰ ਇਸ ਵਾਰ ਆਈਪੀਐਲ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲ ਸਕਿਆ। ਨਿਲਾਮੀ ਦੌਰਾਨ ਰਸੂਲ ਲਈ ਇੱਕ ਬੋਲੀ ਵੀ ਨਹੀਂ ਲੱਗੀ।
3/8

ਘਾਟੀ ਵਿੱਚ ਮਨਜ਼ੂਰ ਪਾਂਡਵ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ ਤੇ ਉਨ੍ਹਾਂ ਦੀ ਬੱਲੇਬਾਜ਼ੀ ਕਲਾ ਦੀ ਵਜ੍ਹਾ ਕਰਕੇ ਉਹ ਉੱਥੇ ਮਸ਼ਹੂਰ ਹਨ।
4/8

ਖਬਰਾਂ ਮੁਤਾਬਿਕ ਡਾਰ ਰਾਤ ਵੇਲੇ ਸੁਰੱਖਿਆ ਗਾਰਡ ਦੀ ਭੂਮਿਕਾ ਨਿਭਾਉਂਦਾ ਹੈ। ਦਿਨ ਵੇਲੇ ਖੇਡ ਲਈ ਜੰਮ ਕੇ ਪਸੀਨਾ ਵਹਾਉਂਦਾ ਹੈ ਜਿਸ ਦੀ ਮਿਹਨਤ ਹੁਣ ਰੰਗ ਲਿਆਈ ਹੈ।
5/8

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਟਵਿਟਰ ਪੇਜ 'ਤੇ ਲਿਖਿਆ,'' ਵਧਾਈ ਤੇ ਟੂਰਨਾਮੈਂਟ ਲਈ ਸ਼ੁਭ ਕਾਮਨਾਵਾਂ। ਤੈਨੂੰ ਖੇਡਦਿਆਂ ਹੋਇਆਂ ਦੇਖਣ ਲਈ ਬੇਕਰਾਰ ਹਾਂ।''
6/8

ਇਸ ਤੋਂ ਬਾਅਦ ਕਸ਼ਮੀਰ ਘਾਟੀ ਤੇ ਡਾਰ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ ਹੈ।
7/8

ਲੰਬੇ-ਲੰਬੇ 100 ਮੀਟਰ ਤੋਂ ਵੱਧ ਦੇ ਛੱਕਿਆਂ ਲਈ ਮਸ਼ਹੂਰ ਕਸ਼ਮੀਰੀ ਕ੍ਰਿਕੇਟਰ ਮਨਜ਼ੂਰ ਡਾਰ ਵੀ ਆਈਪੀਐਲ ਦਾ ਹਿੱਸਾ ਬਣ ਗਿਆ ਹੈ। ਡਾਰ, ਆਈਪੀਐਲ ਵਿੱਚ ਕਸ਼ਮੀਰ ਤੋਂ ਚੁਣੇ ਜਾਣ ਵਾਲੇ ਦੂਜੇ ਕ੍ਰਿਕੇਟਰ ਹਨ। ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ 20 ਲੱਖ ਰੁਪਏ ਦੀ ਕੀਮਤ ਵਿੱਚ ਖਰੀਦਿਆ।
8/8

ਉੱਤਰੀ ਕਸ਼ਮੀਰ ਦੇ ਬਾਂਦੀਪੋਰ ਜ਼ਿਲ੍ਹੇ ਦੇ ਸੋਨਾਵਰੀ ਇਲਾਕੇ ਦੇ ਨਿਵਾਸੀ ਮਨਜ਼ੂਰ ਡਾਰ ਨੇ ਹਾਲ ਹੀ ਵਿੱਚ ਸੈਯਦ ਮੁਸ਼ਤਾਕ ਅਲੀ ਟਰੌਫੀ ਵਿੱਚ ਆਪਣੇ ਬੱਲੇ ਦੀ ਚਮਕ ਖਿਲਾਰੀ ਸੀ। ਇਸ ਦਾ ਉਸ ਨੂੰ ਫਾਇਦਾ ਮਿਲਿਆ ਹੈ। ਪੇਸ਼ੇ ਤੋਂ ਸਿਕਿਓਰਿਟੀ ਗਾਰਡ ਦਾ ਕੰਮ ਕਰਨ ਵਾਲੇ ਮਨਜ਼ੂਰ ਤੇ ਉਸ ਦੇ ਪਰਿਵਾਰ ਲਈ ਇਹ ਦਿਨ ਖੁਸ਼ੀਆਂ ਭਰਿਆ ਹੈ।
Published at : 29 Jan 2018 01:31 PM (IST)
View More





















