ਪੜਚੋਲ ਕਰੋ
Advertisement
(Source: ECI/ABP News/ABP Majha)
ਬਿਲ ਗੇਟਸ ਦੇ ਇਨ੍ਹਾਂ ਸੁਝਾਆਂ ਨੂੰ ਅਪਣਾ ਤੁਸੀਂ ਵੀ ਜ਼ਿੰਦਗੀ 'ਚ ਖੁਸ਼ ਹੋ ਸਕਦੇ ਹੋ
ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ 65 ਸਾਲਾਂ ਦੇ ਹਨ। 64 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਰਾਜ਼ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 25 ਸਾਲ ਦੀ ਉਮਰ ਨਾਲੋਂ 64 ਸਾਲ ਦੀ ਉਮਰ 'ਚ ਵਧੇਰੇ ਖੁਸ਼ੀਆਂ ਪ੍ਰਾਪਤ ਹੋਈਆਂ।
ਨਵੀਂ ਦਿੱਲੀ: ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ 65 ਸਾਲਾਂ ਦੇ ਹਨ। 64 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਰਾਜ਼ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 25 ਸਾਲ ਦੀ ਉਮਰ ਨਾਲੋਂ 64 ਸਾਲ ਦੀ ਉਮਰ 'ਚ ਵਧੇਰੇ ਖੁਸ਼ੀਆਂ ਪ੍ਰਾਪਤ ਹੋਈਆਂ। ਬਿਲ ਗੇਟਸ ਨੇ ਆਪਣੀ ਖੁਸ਼ੀ ਦੇ ਕਾਰਣਾਂ ਵਜੋਂ ਚਾਰ ਨੁਸਖੇ ਗਿਣੇ।
1. ਆਪਣੇ ਵਾਅਦੇ 'ਤੇ ਰਹੋ:- ਬਿਲ ਗੇਟਸ ਕਹਿੰਦਾ ਹੈ, “ਜਦੋਂ ਮੈਂ ਜਵਾਨ ਸੀ, ਮੈਂ ਮਾਈਕ੍ਰੋਸਾਫਟ ਪ੍ਰਤੀ ਗੰਭੀਰ ਸੀ। ਮੇਰਾ ਵਿਚਾਰ ਹਰ ਘਰ ਦੇ ਡੈਸਕ ਤੇ ਕੰਪਿਊਟਰ ਪਹੁੰਚਾਉ ਨੂੰ ਯਕੀਨੀ ਬਣਾਉਣਾ ਸੀ। ਮੈਂ ਆਪਣੇ ਮਿਸ਼ਨ ਨੂੰ ਸਫਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਅਤੇ ਸਮੇਂ ਦੇ ਬੀਤਣ ਨਾਲ, ਮੇਰਾ ਨਜ਼ਰੀਆ ਹਕੀਕਤ ਬਣ ਗਿਆ।"
2. ਆਪਣੇ ਸਰੀਰ ਦਾ ਆਦਰ ਕਰਨਾ ਸਿੱਖੋ:- ਬਿਲ ਗੇਟਸ ਆਪਣੇ ਸਰੀਰ ਬਾਰੇ ਵੀ ਸਚੇਤ ਹਨ। ਬਿਲ ਗਿੱਟੇਜ਼ ਦਾ ਮੰਨਣਾ ਹੈ ਕਿ ਕਸਰਤ ਅਤੇ ਸਿਹਤ ਵਿਚਕਾਰ ਡੂੰਘਾ ਸਬੰਧ ਹੈ। ਕਸਰਤ ਕਰਨਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਹੋ ਸਕਦਾ ਹੈ।
3. ਪਰਿਵਾਰ ਨਾਲ ਵਧੇਰੇ ਸਮਾਂ ਬਤੀਤ ਕਰੋ:- ਬਿਲ ਗੇਟਸ ਕਹਿੰਦੇ ਹਨ, “ਇੱਕ ਉੱਦਮੀ ਬਾਰੇ ਇੱਕ ਧਾਰਨਾ ਰਹੀ ਹੈ ਕਿ ਹਫ਼ਤੇ 'ਚ 60-80 ਘੰਟੇ ਬਿਤਾਉਣਾ ਸਫਲਤਾ ਅਤੇ ਸਮਰਪਣ ਦੀ ਨਿਸ਼ਾਨੀ ਹੈ। ਜਦਕਿ ਹਕੀਕਤ ਇਸ ਤੋਂ ਬਹੁਤ ਦੂਰ ਹੈ। ਕੰਮ ਦਾ ਦਬਾਅ ਅਮਰੀਕਾ 'ਚ ਮੌਤ ਦੇ ਪਿੱਛੇ ਪੰਜਵਾਂ ਕਾਰਨ ਹੈ।” ਪਰ ਹਰ ਰੋਜ਼ ਦਫਤਰ 'ਚ ਕੰਮ ਕਰਦੇ ਸਮੇਂ, ਤੁਸੀਂ ਕੁਝ ਚੀਜ਼ਾਂ ਦਾ ਧਿਆਨ ਰੱਖ ਕੇ ਆਪਣਾ ਟੀਚਾ ਪ੍ਰਾਪਤ ਕਰ ਸਕਦੇ ਹੋ।
4. ਉਦਾਰਤਾ ਦਿਖਾਓ, ਭਾਵੇਂ ਤੁਹਾਡੀ ਸੰਪਤੀ ਕਿੰਨੀ ਵੀ ਹੋਵੇ:- ਬਿਲ ਗੇਟਸ ਕਹਿੰਦੇ ਹਨ, ਕੁਝ ਲੋਕ ਮੰਨਦੇ ਹਨ ਕਿ ਜਦੋਂ ਉਹ ਪੈਸੇ ਦੀ ਬਚਤ ਕਰਨਗੇ, ਤਦ ਹੀ ਉਹ ਇਸ ਨੂੰ ਦਾਨ ਦੇ ਕੰਮ 'ਚ ਖਰਚਣਗੇ। ਗੇਟਸ ਦਾ ਮੰਨਣਾ ਹੈ ਕਿ ਇਹ ਬਿਹਤਰ ਹੈ ਕਿ ਤੁਸੀਂ ਸਮੇਂ ਸਿਰ ਪੈਸੇ ਦੀ ਬਚਤ ਕਰੋ। ਤਦ ਉਹ ਪੈਸਾ ਚੈਰਿਟੀ ਦੇ ਕੰਮ ਵਿੱਚ ਖਰਚ ਕਰੋ ਜਦੋਂ ਤੁਸੀਂ ਦੁਨੀਆ ਨੂੰ ਕੁਝ ਦੇਣ ਦੀ ਸਥਿਤੀ ਵਿੱਚ ਹੋ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement