Egg For Skin : ਕੀ ਤੁਸੀਂ ਜਾਣਦੇ ਹੋ ਖਾਣ ਦੇ ਨਾਲ-ਨਾਲ ਚਿਹਰੇ 'ਤੇ ਵੀ ਲਗਾਇਆ ਜਾ ਸਕਦੈ ਆਂਡਾ, ਜਾਣੋ ਕਿਵੇਂ ਕਰਨਾ ਇਸਤੇਮਾਲ
ਆਂਡੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਤਾਂ ਹੀ ਇਸ ਨੂੰ ਖਾਣ ਨਾਲ ਸਰੀਰ ਨੂੰ ਹਰ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਸ ਨੂੰ ਭੋਜਨ ਦੇ ਨਾਲ ਖਾਇਆ ਜਾ ਸਕਦਾ ਹੈ। ਹੁਣ ਤੱਕ ਤੁਸੀਂ ਕਈ ਵਾਰ ਵਾਲਾਂ 'ਤੇ ਆਂਡਾ ਜ਼ਰੂਰ ਲਗਾਇਆ ਹੋਵੇਗਾ ਪਰ
Use Egg For Glowing Skin : ਆਂਡੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਤਾਂ ਹੀ ਇਸ ਨੂੰ ਖਾਣ ਨਾਲ ਸਰੀਰ ਨੂੰ ਹਰ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਸ ਨੂੰ ਭੋਜਨ ਦੇ ਨਾਲ ਖਾਇਆ ਜਾ ਸਕਦਾ ਹੈ। ਹੁਣ ਤੱਕ ਤੁਸੀਂ ਕਈ ਵਾਰ ਵਾਲਾਂ 'ਤੇ ਆਂਡਾ ਜ਼ਰੂਰ ਲਗਾਇਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਚਿਹਰੇ 'ਤੇ ਵੀ ਲਗਾਇਆ ਜਾ ਸਕਦਾ ਹੈ। ਜੀ ਹਾਂ, ਇਸ ਦੀ ਵੱਖ-ਵੱਖ ਵਰਤੋਂ ਨਾਲ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਾਣੋ ਕਿਵੇਂ ਅਤੇ ਕਿਸ ਰੂਪ 'ਚ ਤੁਸੀਂ ਆਂਡੇ ਨੂੰ ਚਮੜੀ 'ਤੇ ਲਗਾ ਸਕਦੇ ਹੋ ਤਾਂ ਕਿ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
ਬਲੈਕਹੈੱਡਸ ਲਈ ਆਂਡੇ ਦੀ ਵਰਤੋਂ ਕਿਵੇਂ ਕਰੀਏ
ਬਲੈਕਹੈੱਡਸ ਦੀ ਸਮੱਸਿਆ ਸਾਨੂੰ ਸਾਰਿਆਂ ਨੂੰ ਹੁੰਦੀ ਹੈ। ਇਸ ਕਾਰਨ ਚਿਹਰੇ 'ਤੇ ਗੰਦਗੀ ਨਜ਼ਰ ਆਉਣ ਲੱਗਦੀ ਹੈ। ਆਂਡੇ ਦਾ ਸਫ਼ੈਦ ਹਿੱਸਾ ਇਸ ਦੇ ਲਈ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਸ ਪੈਕ ਨੂੰ ਬਣਾਉਣ ਲਈ ਇਕ ਆਂਡੇ ਦਾ ਸਫੇਦ ਭਾਗ ਲਓ, ਉਸ ਵਿਚ ਥੋੜ੍ਹਾ ਜਿਹਾ ਕੋਰਨ ਸਟਾਰਚ ਪਾਊਡਰ ਅਤੇ ਇਕ ਛੋਟਾ ਚੱਮਚ ਚੀਨੀ ਮਿਲਾਓ। ਹੁਣ ਤਿੰਨਾਂ ਨੂੰ ਮਿਲਾ ਕੇ ਬਲੈਕਹੈੱਡਸ 'ਤੇ ਲਗਾਓ। ਇਸ ਨੂੰ ਕੁਝ ਦੇਰ ਲਈ ਛੱਡ ਦਿਓ ਅਤੇ ਫਿਰ ਧੋ ਲਓ। ਇਸ ਨਾਲ ਬਲੈਕਹੈੱਡਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਇਸ ਪੈਕ ਨੂੰ ਖੁਸ਼ਕ ਚਮੜੀ ਦੂਰ ਕਰਨ ਲਈ ਲਗਾਓ
ਜੇਕਰ ਤੁਹਾਡੀ ਚਮੜੀ ਵੀ ਖੁਸ਼ਕ ਰਹਿੰਦੀ ਹੈ ਅਤੇ ਕਈ ਕੁਝ ਕਰਨ ਦੇ ਬਾਅਦ ਵੀ ਚਮੀ ’ਤੇ ਨਮੀ ਨਹੀਂ ਹੈ ਤਾਂ ਇਸ ਦੇ ਲਈ ਇਕ ਆਂਡੇ ਦਾ ਸਫੈਦ ਹਿੱਸਾ ਲਓ ਅਤੇ ਉਸ ਵਿਚ ਇਕ ਛੋਟਾ ਚੱਮਚ ਸ਼ਹਿਦ ਮਿਲਾ ਲਓ। ਇਸ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ। ਹੁਣ 15 ਤੋਂ 20 ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਇਹ ਖੁਸ਼ਕ ਚਮੜੀ ਨੂੰ ਨਮੀ ਦਿੰਦਾ ਹੈ।
ਮੁਹਾਸੇ ਨੂੰ ਦੂਰ ਰੱਖਦਾ ਹੈ
ਮੁਹਾਸੇ (ਪਿੰਪਲਜ਼) ਦੀ ਸਮੱਸਿਆ ਵਿੱਚ ਵੀ ਆਂਡਾ ਕੰਮ ਕਰਦਾ ਹੈ। ਇਸ ਦੇ ਲਈ ਇਕ ਆਂਡੇ ਦਾ ਸਫੇਦ ਹਿੱਸਾ ਲਓ, ਉਸ ਵਿਚ ਥੋੜ੍ਹਾ ਜਿਹਾ ਦਹੀਂ ਪਾਓ ਅਤੇ ਐਵੋਕਾਡੋ ਨੂੰ ਮੈਸ਼ ਕਰੋ ਅਤੇ ਇਸ ਨੂੰ ਮਿਲਾਓ। ਇਸ ਮਿਸ਼ਰਣ ਨੂੰ ਮੁਲਾਇਮ ਬਣਾ ਲਓ ਅਤੇ ਫਿਰ ਚਿਹਰੇ 'ਤੇ ਲਗਾਓ। ਇਸ ਨਾਲ ਮੁਹਾਸੇ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਚਿਹਰੇ ਦੇ ਦਾਗ-ਧੱਬੇ ਵੀ ਨਹੀਂ ਦਿਖਾਈ ਦਿੰਦੇ। 20 ਮਿੰਟ ਬਾਅਦ ਪੈਕ ਨੂੰ ਧੋ ਲਓ ਅਤੇ ਚਿਹਰੇ ਨੂੰ ਨਮੀ ਦਿਓ।
ਝੁਰੜੀਆਂ ਨੂੰ ਘਟਾਉਂਦਾ ਹੈ
ਇਹ ਪੈਕ ਚਿਹਰੇ 'ਤੇ ਆਈਆਂ ਝੁਰੜੀਆਂ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ। ਇਸ ਦੇ ਲਈ ਆਂਡੇ ਦੇ ਸਫੇਦ ਹਿੱਸੇ 'ਚ ਹਲਦੀ ਮਿਲਾ ਕੇ ਲਗਾਓ। ਇਸ ਨਾਲ ਹੌਲੀ-ਹੌਲੀ ਤੁਹਾਡੇ ਚਿਹਰੇ ਤੋਂ ਫਾਈਨ ਲਾਈਨਜ਼ ਅਤੇ ਝੁਰੜੀਆਂ ਦੂਰ ਹੋ ਜਾਣਗੀਆਂ।
ਇਸੇ ਤਰ੍ਹਾਂ ਟੈਨਿੰਗ ਲਈ ਤੁਸੀਂ ਆਂਡੇ 'ਚ ਸ਼ਹਿਦ ਅਤੇ ਨਿੰਬੂ ਮਿਲਾ ਸਕਦੇ ਹੋ। ਚਿਹਰੇ 'ਤੇ ਕੁਦਰਤੀ ਚਮਕ ਲਿਆਉਣ ਲਈ ਇਕ ਆਂਡੇ 'ਚ ਇਕ ਚੱਮਚ ਦਹੀਂ ਅਤੇ ਖੀਰੇ ਦਾ ਰਸ ਮਿਲਾ ਕੇ ਲਗਾਓ। ਇਸ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ।