ਪੜਚੋਲ ਕਰੋ

Food Hacks: ਫਰਿੱਜ 'ਚ ਰੱਖੇ ਬਰੈੱਡ ਸਖ਼ਤ ਹੋ ਗਏ ਹਨ ਤਾਂ ਅਪਣਾਓ ਇਹ ਹੈਕ, ਹੋ ਜਾਣਗੇ ਨਰਮ ਤੇ ਸਵਾਦ

Food Hacks:  ਬਹੁਤ ਸਾਰੇ ਲੋਕ ਸਵੇਰ ਦੇ ਨਾਸ਼ਤੇ ਵਿਚ ਬਰੈੱਡ ਆਮਲੇਟ, ਚਾਹ ਬਰੈੱਡ, ਟੋਸਟ, ਸੈਂਡਵਿਚ ਆਦਿ ਖਾਣਾ ਪਸੰਦ ਕਰਦੇ ਹਨ। ਵਿਸ਼ੇਸ਼ ਤੌਰ ‘ਤੇ ਦਫ਼ਤਰ ਜਾਂ ਕਾਲਜ ਜਾਣ ਵਾਲੇ ਲੋਕ ਬਰੈੱਡ ਦਾ ਨਾਸ਼ਤਾ ਕਰਨਾ ਪਸੰਦ ਕਰਦੇ ਹਨ...

Food Hacks:  ਬਹੁਤ ਸਾਰੇ ਲੋਕ ਸਵੇਰ ਦੇ ਨਾਸ਼ਤੇ ਵਿਚ ਬਰੈੱਡ ਆਮਲੇਟ, ਚਾਹ ਬਰੈੱਡ, ਟੋਸਟ, ਸੈਂਡਵਿਚ ਆਦਿ ਖਾਣਾ ਪਸੰਦ ਕਰਦੇ ਹਨ। ਵਿਸ਼ੇਸ਼ ਤੌਰ ‘ਤੇ ਦਫ਼ਤਰ ਜਾਂ ਕਾਲਜ ਜਾਣ ਵਾਲੇ ਲੋਕ ਬਰੈੱਡ ਦਾ ਨਾਸ਼ਤਾ ਕਰਨਾ ਪਸੰਦ ਕਰਦੇ ਹਨ, ਕਿਉਂਕਿ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।

ਕਈ ਵਾਰ ਬਰੈੱਡ ਫਰਿੱਜ਼ ਵਿਚ ਪਏ-ਪਏ ਸੁੱਕ ਜਾਂਦੇ ਹਨ। ਇਹ ਛੂਹਣ ਵਿਚ ਵੀ ਥੋੜਾ ਸਖ਼ਤ ਹੋ ਜਾਂਦੇ ਹਨ। ਮਾਸਟਰ ਸ਼ੈੱਫ ਪੰਕਜ ਭਦੌਰੀਆ (MasterChef Pankaj Bhadauria) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਹੈਕ ਸ਼ੇਅਰ ਕੀਤਾ ਹੈ। ਇਸ ਹੈਕ ਦੀ ਮਦਦ ਨਾਲ ਤੁਸੀਂ ਸਖ਼ਤ ਹੋਏ ਬ੍ਰੈਡਾਂ ਨੂੰ ਫਿਰ ਤਾਜ਼ਾ ਬਣਾ ਸਕਦੇ ਹੋ।

ਬਰੈੱਡ ਨੂੰ ਨਰਮ ਬਣਾਉਣ ਲਈ ਗੈਸ ਨੂੰ ਚਾਲੂ ਕਰੋ ਅਤੇ ਇੱਕ ਪੈਨ ਇਸ ਉੱਪਰ ਰੱਖੋ। ਪੈਨ ਨੂੰ ਢੱਕ ਕੇ ਚੰਗੀ ਤਰ੍ਹਾਂ ਗਰਮ ਕਰੋ। ਇਸ ਤੋਂ ਬਾਅਦ ਸਖ਼ਤ ਹੋਏ ਬਰੈਡ ਦੇ ਟੁਕੜੇ ਇਸ ਵਿਚ ਰੱਖੋ ਅਤੇ ਹੱਥ ਦੀ ਮਦਦ ਨਾਲ ਪਾਣੀ ਦਾ ਛਿੱਟਾ ਮਾਰੋ। ਤੁਸੀਂ ਪਾਣੀ ਦਾ ਛਿੱਟਾ ਪੈਨ ਵਿਚ ਦੇਣਾ ਹੈ। ਬਰੈੱਡ ਦੇ ਉੱਤੇ ਪਾਣੀ ਨਹੀਂ ਪੈਣਾ ਚਾਹੀਦਾ। ਇਸ ਨੂੰ ਤੁਰੰਤ ਢੱਕਣ ਨਾਲ ਢੱਕ ਦਿਓ।

ਫਿਰ 30 ਸੈਕਿੰਡ ਬਾਅਦ ਗੈਸ ਬੰਦ ਕਰ ਦਿਓ। ਢੱਕਣ ਹਟਾ ਕੇ ਬਰੈੱਡ ਪਲੇਟ ਵਿਚ ਕੱਢ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬਰੈੱਡ ਨਰਮ ਤੇ ਤਾਜ਼ਾ ਹੋ ਜਾਣਗੇ। ਤੁਸੀਂ ਇਨ੍ਹਾਂ ਬਰੈੱਡ ਤੋਂ ਆਪਣੀ ਮਨਪਸੰਦ ਦਾ ਨਾਸ਼ਤਾ ਤਿਆਰ ਕਰੋ। ਇਸ ਆਸਾਨ ਹੈਕ ਦੀ ਮਦਦ ਨਾਲ ਤੁਸੀਂ ਸਖ਼ਤ ਬਰੈੱਡਾਂ ਨੂੰ ਫਿਰ ਖਾਣਯੋਗ ਬਣਾ ਸਕਦੇ ਹੋ।

ਇਸ ਦੇ ਨਾਲ ਹੀ ਧਿਆਨ ਰੱਖੋ ਕਿ ਜਿਨ੍ਹਾਂ ਬਰੈੱਡਾਂ ਨੂੰ ਤੁਸੀਂ ਇਸ ਹੈਕ ਦੀ ਮਦਦ ਨਾਲ ਨਰਮ ਬਣਾ ਰਹੇ ਹੋ, ਉਨ੍ਹਾਂ ਦੀ ਐਕਸਪਾਇਰੀ ਡੇਟ ਨਾ ਲੰਘੀ ਹੋਵੇ। ਜੇਕਰ ਤੁਸੀਂ ਐਕਸਪਾਇਰ ਬਰੈੱਡ ਜਾਂ ਐਕਪਾਇਰੀ ਡੇਟ ਲੰਘਣ ਤੋਂ ਬਾਅਦ ਤੁਸੀਂ ਹੋਰ ਭੋਜਨ ਵੀ ਖਾਂਦੇ ਹੋ, ਤਾਂ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਆ ਸਕਦੀਆਂ ਹਨ। ਫੂਡ ਪੁਆਜ਼ਨਿੰਗ ਵੀ ਹੋ ਸਕਦੀ ਹੈ। ਇਸ ਲਈ ਖਾਣ ਤੋਂ ਪਹਿਲਾਂ ਬਰੈੱਡ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ।

 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Wedding Night Tips : ਵਿਆਹ ਦੀ ਪਹਿਲੀ ਰਾਤ ਪਤਨੀ ਦਾ ਦਿਲ ਕਿਵੇਂ ਜਿੱਤੀਏ? ਕੀ ਗੱਲਾਂ ਕਰਨੀਆਂ ਚਾਹੀਦੀਆਂ ਹਨ? 
Wedding Night Tips : ਵਿਆਹ ਦੀ ਪਹਿਲੀ ਰਾਤ ਪਤਨੀ ਦਾ ਦਿਲ ਕਿਵੇਂ ਜਿੱਤੀਏ? ਕੀ ਗੱਲਾਂ ਕਰਨੀਆਂ ਚਾਹੀਦੀਆਂ ਹਨ? 
Cancer Medicine Price: ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
Restaurant Rules :  ਰੈਸਟੋਰੈਂਟਾਂ ਨੇ ਬਦਲਿਆ ਨਿਯਮ! ਹੁਣ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਗਾਹਕ
Restaurant Rules :  ਰੈਸਟੋਰੈਂਟਾਂ ਨੇ ਬਦਲਿਆ ਨਿਯਮ! ਹੁਣ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਗਾਹਕ
Health News : ਪ੍ਰਦੂਸ਼ਣ ਕਾਰਨ ਖੰਘ ਨਹੀਂ ਹੋ ਰਹੀ ਠੀਕ? ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਜਾਣੋ ਬਚਾਅ ਦੇ ਤਰੀਕੇ
Health News : ਪ੍ਰਦੂਸ਼ਣ ਕਾਰਨ ਖੰਘ ਨਹੀਂ ਹੋ ਰਹੀ ਠੀਕ? ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਜਾਣੋ ਬਚਾਅ ਦੇ ਤਰੀਕੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
Embed widget