Good Morning Quotes in Punjabi: ਸਵੇਰ ਦੀ ਸ਼ੁਰੂਆਤ ਨੂੰ ਸੋਹਣਾ ਬਣਾਉਣ ਲਈ ਪੜ੍ਹੋ ਆਹ ਮੈਸੇਜ
Good Morning Quotes in Punjabi: ਜੇਕਰ ਤੁਸੀਂ ਵੀ ਆਪਣੀ ਸਵੇਰ ਨੂੰ ਸੋਹਣੀ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹ ਲਓ ਆਹ ਮੈਸੇਜ...
Good Morning Quotes in Punjabi: ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਦਿਨ ਦੀ ਚੰਗੀ ਸ਼ੁਰੂਆਤ ਹੋਵੇ, ਕਿਉਂਕਿ ਦਿਨ ਦੀ ਸ਼ੁਰੂਆਤ ਸੋਹਣੀ ਹੋਵੇਗੀ ਤਾਂ ਪੂਰਾ ਦਿਨ ਚੰਗਾ ਨਿਕਲੇਗਾ। ਉੱਥੇ ਹੀ ਤੁਸੀਂ ਵੀ ਆਪਣੀ ਸਵੇਰ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰੀ ਪੜ੍ਹੋ ਆਹ ਕੁਝ ਮੈਸੇਜ, ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡਾ ਦਿਨ ਸੋਹਣਾ ਬੀਤੇਗਾ ਅਤੇ ਤੁਹਾਡਾ ਮੂਡ ਵੀ ਵਧੀਆ ਰਹੇਗਾ। ਇਸ ਦੇ ਨਾਲ ਹੀ ਤੁਸੀਂ ਕਿਸੇ ਆਪਣੇ ਪਿਆਰੇ ਦੀ ਸਵੇਰ ਨੂੰ ਵੀ ਤਾਜ਼ਗੀ ਭਰੀ ਬਣਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਵੀ ਤੁਸੀਂ ਆਹ ਕੁਝ ਪਿਆਰੇ ਅਤੇ ਮਿੱਠੇ ਜਿਹੇ ਸੰਦੇਸ਼ ਭੇਜ ਸਕਦੇ ਹੋ।
1. ਨਾਨਕ ਨੀਵਾ ਜੋ ਚਲੈ, ਲਾਗੇ ਨਾ ਤਾਤੀ ਵਾਓ॥
2. ਏਕ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥੧॥
3. ਜਿੰਨਾ ਓਖਾ ਸੰਘਰਸ਼ ਹੁੰਦਾ ਹੈ ਜਿੱਤ ਉੰਨੀ ਹੀ ਸ਼ਾਨਦਾਰ ਹੁੰਦੀ ਹੈ।
4. ਜੀਵਨ ਨੂੰ ਪਿਆਰ ਕਰੋ ਜਿਸ ਨੂੰ ਤੁਸੀਂ ਜੀ ਰਹੇ ਹੋ,
ਉਸ ਜੀਵਨ ਨੂੰ ਜੀਓ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ।
5. ਹੋ ਸਕਦਾ ਹੈ ਹਰ ਸਵੇਰ ਚੰਗੀ ਨਾ ਹੋਵੇ, ਪਰ ਹਰ ਦਿਨ ਕੁਝ ਨਾ ਕੁਝ ਚੰਗਾ ਹੁੰਦਾ ਹੈ।
6. ਗਲਤੀ ਤੁਹਾਡਾ ਅਨੁਭਵ ਵਧਾ ਦਿੰਦੀ ਹੈ ਅਤੇ ਇੱਕ ਅਨੁਭਵ ਤੁਹਾਡੀਆਂ ਗਲਤੀਆਂ ਘੱਟ ਕਰ ਦਿੰਦਾ ਹੈ।
7. ਉੱਠੋ, ਨਵੀਂ ਤਾਜ਼ਗੀ ਨਾਲ ਸ਼ੁਰੂਆਤ, ਹਰ ਦਿਨ ਇੱਕ ਨਵੇਂ ਜਗਮਗਾਉਂਦੇ ਅਵਸਰ ਨੂੰ ਦੇਖੋ।
8. ਜੋ ਆਪਣੇ ਕਦਮਾਂ ਦੀ ਕਾਬਲੀਅਤ 'ਤੇ ਵਿਸ਼ਵਾਸ ਰੱਖਦਾ ਹੈ, ਉਹ ਹੀ ਹਮੇਸ਼ਾ ਮੰਜ਼ਿਲ ਤੱਕ ਪਹੁੰਚਦਾ ਹੈ।
9. ਟੇਢੇ-ਮੇਢੇ ਰਾਹਾਂ ਨੇ ਮੰਜ਼ਿਲ ਵੀ ਮਿਲਾ ਹੀ ਦੇਣੀ ਆ...ਇੰਨੇ ਧੱਕਿਆਂ ਧੌੜਿਆਂ ਨੇ ਜ਼ਿੰਦਗੀ ਵੀ ਸਮਝਾ ਹੀ ਦੇਣੀ ਆ...
ਜਿੱਥੇ ਖੁਸ਼ੀਆਂ ਗੋਡੇ ਟੇਕ ਗਈਆਂ... ਉੱਥੇ ਗਮਾਂ ਨੇ ਫਤਿਹ ਬੁਲਾ ਦੇਣੀ ਆਂ...।
10. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
11. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
12. ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।