Happy Kiss Day 2022: ਹਜ਼ਾਰਾਂ ਸ਼ਬਦਾਂ ਦਾ ਅਹਿਸਾਸ ਕਰਵਾ ਦਿੰਦੀ ਸਿਰਫ ਇੱਕ ਕਿੱਸ, ਜਾਣੋ Kiss ਦੇ ਟਾਈਪ ਤੇ ਉਨ੍ਹਾਂ ਦਾ ਮਤਲਬ
ਚੁੱਪਚਾਪ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਤੇ ਦੋ ਰੂਹਾਂ ਨੂੰ ਇੱਕ-ਦੂਜੇ ਨਾਲ ਜੋੜੀ ਰੱਖਣ ਦਾ ਕੰਮ ਕਰਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਵੱਖ-ਵੱਖ ਤਰ੍ਹਾਂ ਕਿੱਸ ਕਰਨ ਤੇ ਤਰੀਕੇ (Different Types) ਤੇ ਇਸ ਦੇ ਮਤਲਬਾਂ ਬਾਰੇ।
Different Types Of Kisses And Their Meanings: ਵੈਲੇਂਟਾਈਨ ਵੀਕ (Valentine Week) ਚੱਲ ਰਿਹਾ ਹੈ ਤੇ 13 ਫ਼ਰਵਰੀ ਨੂੰ ਦੁਨੀਆਂ ਭਰ 'ਚ ਕਿਸ ਡੇਅ (Kiss Day) ਸੈਲੀਬ੍ਰੇਟ ਹੋ ਰਿਹਾ ਹੈ। ਦਰਅਸਲ ਇਹ ਪਿਆਰ ਨੂੰ ਜ਼ਾਹਰ ਕਰਨ ਵਾਲਿਆਂ ਲਈ ਬਹੁਤ ਹੀ ਖ਼ਾਸ ਤਰੀਕਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਆਪਣੇ ਪਿਆਰ ਨੂੰ ਜ਼ਾਹਰ ਕਰਨ ਲਈ ਸ਼ਬਦ ਨਹੀਂ ਮਿਲ ਰਹੇ ਤਾਂ ਇੱਕ ਖੂਬਸੂਰਤ ਕਿੱਸ ਦੀ ਮਦਦ ਨਾਲ ਤੁਸੀਂ ਸਕਿੰਟਾਂ 'ਚ ਹਜ਼ਾਰਾਂ ਸ਼ਬਦਾਂ ਦਾ ਅਹਿਸਾਸ ਕਰਵਾ ਸਕਦੇ ਹੋ।
ਇਹ ਚੁੱਪਚਾਪ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਤੇ ਦੋ ਰੂਹਾਂ ਨੂੰ ਇੱਕ-ਦੂਜੇ ਨਾਲ ਜੋੜੀ ਰੱਖਣ ਦਾ ਕੰਮ ਕਰਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਵੱਖ-ਵੱਖ ਤਰ੍ਹਾਂ ਕਿੱਸ ਕਰਨ ਤੇ ਤਰੀਕੇ (Different Types) ਤੇ ਇਸ ਦੇ ਮਤਲਬਾਂ (Meaning) ਬਾਰੇ।
ਕਿੱਸ (Kiss) ਕਰਨ ਦੇ ਵੱਖ-ਵੱਖ ਤਰੀਕੇ ਤੇ ਇਨ੍ਹਾਂ ਦੇ ਮਤਲਬ
1. ਮੱਥੇ 'ਤੇ ਚੁੰਮਣਾ
ਜੇਕਰ ਤੁਸੀਂ ਮੱਥੇ 'ਤੇ ਚੁੰਮਦੇ ਹੋ ਤਾਂ ਇਸ ਨਾਲ ਆਪਣੇਪਣ ਦਾ ਅਹਿਸਾਸ ਹੁੰਦਾ ਹੈ। ਇਹ ਅਹਿਸਾਸ ਦਿਵਾਉਂਦਾ ਹੈ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੇ ਹਮੇਸ਼ਾ ਰਹਾਂਗਾ। ਇਹ ਕਿੱਸ ਦਾ ਤਰੀਕਾ ਅਸਲ 'ਚ ਇੱਕ ਅਟੁੱਟ ਵਾਅਦੇ ਵਰਗਾ ਹੁੰਦਾ ਹੈ।
2. ਹੱਥ ਚੁੰਮਣਾ
ਇਹ ਤੁਹਾਡੇ ਪ੍ਰਤੀ ਰਿਸਪੈਕਟ ਨੂੰ ਦਰਸਾਉਂਦਾ ਹੈ। ਇਹ ਕਿੱਸ ਅਸਲ 'ਚ ਕਾਫ਼ੀ ਰੋਮਾਂਟਿਕ ਹੈ ਤੇ ਕਿਸੇ ਵੀ ਮੌਕੇ ਨੂੰ ਖ਼ਾਸ ਬਣਾਉਣ 'ਚ ਬਹੁਤ ਕੰਮ ਆਉਂਦਾ ਹੈ।
3. ਫ੍ਰੈਂਚ ਕਿੱਸ
ਫ੍ਰੈਂਚ ਕਿੱਸ ਇੱਕ ਪੈਸ਼ੀਨੇਟ ਕਿੱਸ ਹੈ। ਫ੍ਰੈੱਚ ਕਿੱਸ 'ਚ ਪਾਰਟਨਰ ਆਪਣੇ ਪਾਰਟਨਰ ਨੂੰ ਬੁੱਲਾਂ ਤੇ ਜੀਭ ਨਾਲ ਚੁੰਮਦਾ ਹੈ। ਇਹ ਪਲ ਬਹੁਤ ਨਿੱਜੀ ਹੁੰਦੇ ਹਨ, ਜੋ ਉਨ੍ਹਾਂ ਵਿਚਕਾਰ ਰਿਸ਼ਤੇ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ।
4. ਸਿੰਗਲ ਲਿਪ ਕਿੱਸ
ਸਿੰਗਲ ਲਿਪ ਕਿੱਸ ਤੁਹਾਡੇ ਸਾਥੀ ਲਈ ਤੁਹਾਡੀ ਦੇਖਭਾਲ ਨੂੰ ਦਰਸਾਉਂਦੀ ਹੈ। ਇਸ 'ਚ ਪਾਰਟਨਰ ਦੇ ਇੱਕ ਬੁੱਲ੍ਹ ਨੂੰ ਚੁੰਮਿਆ ਜਾਂਦਾ ਹੈ ਜੋ ਬਹੁਤ ਕੋਮਲ ਹੁੰਦਾ ਹੈ ਤੇ ਉਨ੍ਹਾਂ ਦੇ ਰਿਸ਼ਤੇ ਦੀ ਦੇਖਭਾਲ ਨੂੰ ਦਰਸਾਉਂਦਾ ਹੈ।
5. ਸਪਾਈਡਰਮੈਨ ਕਿੱਸ
ਇਸ ਕਿੱਸ ਸਪਾਈਡਰ ਫ਼ਿਲਮ ਦੇ ਆਉਣ ਤੋਂ ਬਾਅਦ ਕਾਫ਼ੀ ਚਰਚਾ ਹੋਈ ਸੀ। ਇਸ 'ਚ ਤੁਹਾਡੇ ਪਾਰਟਨਰ ਦਾ ਚਿਹਰਾ ਉਲਟੀ ਦਿਸ਼ਾ 'ਚ ਹੁੰਦਾ ਹੈ ਤੇ ਦੋਵੇਂ ਇਕ-ਦੂਜੇ ਦੇ ਹੇਠਲੇ ਬੁੱਲ੍ਹਾਂ 'ਤੇ ਇੱਕੋ ਸਮੇਂ ਕਿੱਸ ਕਰਦੇ ਹਨ। ਇਹ ਵੀ ਰੋਮਾਂਟਿਕ ਕਿੱਸ ਦੀ ਕੈਟਾਗਰੀ 'ਚ ਆਉਂਦਾ ਹੈ।
6. ਨੈੱਕ ਬਾਈਟ ਕਿੱਸ
ਨੈੱਕ ਬਾਈਟ ਕਿੱਸ 'ਚ ਤੁਸੀਂ ਆਪਣੇ ਪਾਰਟਨਰ ਦੇ ਗਰਦਨ 'ਤੇ ਕਿੱਸ ਕਰਦੇ ਹੋ। ਇਹ ਤੁਰੰਤ ਤੁਹਾਡੇ ਸਾਥੀ ਨੂੰ ਮਦਹੋਸ਼ ਕਰ ਸਕਦਾ ਹੈ ਤੇ ਪੂਰੀ ਤਰ੍ਹਾਂ ਤੁਹਾਡੇ ਵੱਲ ਆਕਰਸ਼ਿਤ ਕਰ ਸਕਦਾ ਹੈ।
7. ਵੈਂਪਾਇਰ ਕਿੱਸ
ਵੈਂਪਾਇਰ ਕਿੱਸ ਵੀ ਕਪਲਸ 'ਚ ਬਹੁਤ ਮਸ਼ਹੂਰ ਹੈ। ਇਹ ਪੈਸ਼ੀਨੇਟ ਹੋਣ ਦੇ ਨਾਲ ਤੁਹਾਡੇ ਸਰੀਰ 'ਤੇ ਨਿਸ਼ਾਨ ਜਿਨ੍ਹਾਂ ਨੂੰ love bites ਕਿਹਾ ਜਾਂਦਾ ਹੈ, ਛੱਡਦੀ ਹੈ। ਇਸ ਨੂੰ ਵਾਈਲਡ ਲਵ ਕੈਟਾਗਰੀ 'ਚ ਗਿਣ ਸਕਦੇ ਹਨ।
8. ਜੌ ਲਾਈਨ ਕਿੱਸ
ਜੌ ਲਾਈਨ ਕਿੱਸ 'ਚ ਤੁਸੀਂ ਆਪਣੇ ਸਾਥੀ ਦੀ ਜੌ ਲਾਈਨ 'ਤੇ ਕਿੱਸ ਕਰਦੇ ਹੋ ਤੇ ਟੱਚ ਕਰਦੇ ਹੋ। ਇਸ 'ਚ ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਸੇ ਹੋਰ ਦੁਨੀਆਂ 'ਚ ਪਹੁੰਚ ਗਏ ਹੋ।
9. ਈਅਰ ਲੌਬ ਕਿੱਸ
ਸਾਡੇ ਕੰਨ ਤੇ ਇਸ ਦੇ ਆਲੇ-ਦੁਆਲੇ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਅਜਿਹੇ 'ਚ ਜਦੋਂ ਤੁਸੀਂ ਆਪਣੇ ਪਾਰਟਨਰ ਦੇ ਕੰਨ ਦੇ ਕੋਲ ਚੁੰਮਦੇ ਹੋ ਤਾਂ ਇਹ ਵਾਈਲਡ ਫੀਲਿੰਗ ਦਿੰਦਾ ਹੈ।
10. ਏਸਿਕਮੋ ਕਿੱਸ
ਏਸਿਕਮੋ ਕਿੱਸ 'ਚ ਤੁਸੀਂ ਆਪਣੇ ਪਾਰਟਨਰ ਦੀ ਨੱਕ ਨਾਲ ਆਪਣੀ ਨੱਕ ਜੈਂਟਲ ਸਟ੍ਰੋਕ 'ਚ ਛੂਹਦੇ ਹੋ। ਇਹ ਕਿੱਸ ਪਿਆਰ ਨਾਲ ਸ਼ਰਾਰਤ ਭਰੀ ਹੁੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904