(Source: ECI/ABP News/ABP Majha)
Air Conditioner: ਏਸੀ ਦੇ ਸ਼ੌਕੀਨ ਹੋ ਜਾਣ ਸਾਵਧਾਨ! ਠੰਢਕ ਦੇ ਚੱਕਰ 'ਚ ਗਵਾ ਨਾ ਬੈਠਿਓ ਜਾਨ
ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਦੇਸ਼ ਵਿੱਚ ਕਈ ਥਾਵਾਂ 'ਤੇ ਸਖ਼ਤ ਗਰਮੀ ਪੈ ਰਹੀ ਹੈ। ਗਰਮੀਆਂ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Side effects of air conditioner: ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਦੇਸ਼ ਵਿੱਚ ਕਈ ਥਾਵਾਂ 'ਤੇ ਸਖ਼ਤ ਗਰਮੀ ਪੈ ਰਹੀ ਹੈ। ਗਰਮੀਆਂ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਜ਼ਿਆਦਾਤਰ ਸਮਾਂ ਏਅਰ ਕੰਡੀਸ਼ਨਰ (ਏਸੀ) ਵਿੱਚ ਬਿਤਾਉਂਦੇ ਹਨ। ਜੇਕਰ ਤੁਸੀਂ ਵੀ ਆਪਣਾ ਜ਼ਿਆਦਾਤਰ ਸਮਾਂ AC ਵਿੱਚ ਬਿਤਾਉਂਦੇ ਹੋ ਤਾਂ ਸਾਵਧਾਨ ਹੋ ਜਾਓ।
ਦਰਅਸਲ, ਜ਼ਿਆਦਾ ਦੇਰ ਤੱਕ AC ਵਿੱਚ ਰਹਿਣਾ ਤੁਹਾਡੇ ਲਈ ਕਈ ਤਰ੍ਹਾਂ ਨਾਲ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
1. ਸਾਹ ਦੀਆਂ ਸਮੱਸਿਆਵਾਂ
ਕੜਾਕੇ ਦੀ ਗਰਮੀ ਤੇ ਨਮੀ ਵਾਲੇ ਮੌਸਮ ਵਿੱਚ ਏਅਰ ਕੰਡੀਸ਼ਨਿੰਗ ਸਾਨੂੰ ਰਾਹਤ ਤਾਂ ਦਿੰਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਸਬੰਧੀ ਚਿੰਤਾਵਾਂ ਨੂੰ ਵੀ ਵਧਾ ਦਿੰਦੀ ਹੈ। ਏਸੀ ਦੇ ਨਾਲ-ਨਾਲ ਕਮਰੇ ਦੀ ਸਹੀ ਹਵਾਦਾਰੀ ਬਣਾਈ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ। ਨਹੀਂ ਤਾਂ, ਇਹ ਸਾਹ ਦੀਆਂ ਸਮੱਸਿਆਵਾਂ ਵਧਾ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਦਮੇ ਤੇ ਬ੍ਰੌਨਕਾਈਟਸ ਵਰਗੀਆਂ ਸਮੱਸਿਆਵਾਂ ਹਨ।
2. ਖਤਰਨਾਕ ਸਮੱਸਿਆਵਾਂ ਹੋ ਸਕਦੀਆਂ
ਜੇ ਤੁਸੀਂ ਮਾੜੀ ਹਵਾਦਾਰੀ ਵਾਲੀ ਏਅਰ-ਕੰਡੀਸ਼ਨਡ ਜਗ੍ਹਾ ਵਿੱਚ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ "ਸਿਕ ਬਿਲਡਿੰਗ ਸਿੰਡਰੋਮ" ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਕਾਰਨ ਤੁਹਾਨੂੰ ਸਿਰਦਰਦ, ਸੁੱਕੀ ਖਾਂਸੀ, ਚੱਕਰ ਆਉਣੇ, ਮਤਲੀ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਥਕਾਵਟ ਤੇ ਬਦਬੂ ਪ੍ਰਤੀ ਸੰਵੇਦਨਸ਼ੀਲਤਾ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ਜੋਖਮਾਂ ਨੂੰ ਘਟਾਉਣ ਲਈ, ਸੀਡੀਸੀ ਮਾਹਰ ਕਹਿੰਦੇ ਹਨ ਕਿ ਫਿਲਟਰਾਂ ਨੂੰ ਨਿਯਮਤ ਤੌਰ 'ਤੇ ਸਾਫ਼ ਕਰੋ, ਖਿੜਕੀਆਂ ਖੁੱਲ੍ਹੀਆਂ ਰੱਖੋ ਤਾਂ ਜੋ ਬਾਹਰ ਦੀ ਹਵਾ ਅੰਦਰ ਦਾਖਲ ਹੋ ਸਕੇ ਤੇ ਅੰਦਰਲੀ ਹਵਾ ਬਾਹਰ ਜਾ ਸਕੇ।
3. ਅੱਖਾਂ ਲਈ ਵੀ ਨੁਕਸਾਨਦੇਹ
ਏਅਰ ਕੰਡੀਸ਼ਨਰ ਵਿੱਚ ਜ਼ਿਆਦਾ ਸਮਾਂ ਬਿਤਾਉਣ ਦਾ ਸਭ ਤੋਂ ਆਮ ਮਾੜਾ ਪ੍ਰਭਾਵ ਅੱਖਾਂ 'ਤੇ ਦੇਖਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਡ੍ਰਾਈ ਆਈਜ਼ ਦੀ ਸਮੱਸਿਆ ਹੋਣ ਦਾ ਖਤਰਾ ਹੋ ਸਕਦਾ ਹੈ। ਸਿਰਫ਼ ਏਅਰ ਕੰਡੀਸ਼ਨਰ ਹੀ ਨਹੀਂ, ਸਰਦੀਆਂ ਵਿੱਚ ਹੀਟਰ ਦੀ ਜ਼ਿਆਦਾ ਵਰਤੋਂ ਵੀ ਇਹ ਖ਼ਤਰਾ ਪੈਦਾ ਕਰ ਸਕਦੀ ਹੈ।
ਇਨ੍ਹਾਂ ਵਿੱਚੋਂ ਨਿਕਲਣ ਵਾਲੀ ਹਵਾ ਤੁਹਾਡੇ ਆਲੇ ਦੁਆਲੇ ਦੀ ਹਵਾ ਵਿੱਚ ਨਮੀ ਦੀ ਮਾਤਰਾ ਨੂੰ ਕਾਫ਼ੀ ਘਟਾਉਂਦੀ ਹੈ। ਸਾਡੀਆਂ ਅੱਖਾਂ ਨੂੰ ਹਾਈਡ੍ਰੇਟਿਡ ਤੇ ਆਰਾਮਦਾਇਕ ਰਹਿਣ ਲਈ ਹਵਾ ਵਿੱਚ ਨਮੀ ਦੀ ਲੋੜ ਹੁੰਦੀ ਹੈ। ਇਸ ਕਾਰਨ ਏਅਰ ਕੰਡੀਸ਼ਨਰ ਡ੍ਰਾਈ ਆਈਜ਼ ਦੀ ਸਮੱਸਿਆ ਤੇ ਇਸ ਨਾਲ ਹੋਣ ਵਾਲੀਆਂ ਪੇਚੀਦਗੀਆਂ ਨੂੰ ਵਧਾਉਂਦੇ ਹਨ।
4. ਡੀਹਾਈਡ੍ਰੇਸ਼ਨ ਦਾ ਜੋਖਮ
ਏਅਰ ਕੰਡੀਸ਼ਨਿੰਗ ਕਮਰੇ ਵਿੱਚ ਹਵਾ ਨੂੰ ਸੁਕਾਉਂਦੀ ਹੈ। ਘੱਟ ਤਾਪਮਾਨ ਕਾਰਨ ਤੁਹਾਨੂੰ ਘੱਟ ਪਿਆਸ ਮਹਿਸੂਸ ਹੁੰਦੀ ਹੈ ਜਿਸ ਨਾਲ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਏਅਰ ਕੰਡੀਸ਼ਨਿੰਗ ਕਾਰਨ ਚਮੜੀ ਦੇ ਖੁਸ਼ਕ ਹੋਣ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਏਅਰ ਕੰਡੀਸ਼ਨਰ ਵਾਤਾਵਰਣ ਦੀ ਨਮੀ ਨੂੰ ਘਟਾਉਂਦਾ ਹੈ ਤੇ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਤੇ ਖੁਰਦਰੀ ਹੋ
Check out below Health Tools-
Calculate Your Body Mass Index ( BMI )