ਸਾਵਧਾਨ! ਤੁਸੀਂ ਵੀ ਕੱਟਣ ਤੋਂ ਕਾਫੀ ਸਮਾਂ ਬਾਅਦ ਖਾਂਦੇ ਹੋ ਫਲ? ਸਿਹਤ ਨੂੰ ਫਾਇਦੇ ਦੀ ਥਾਂ ਹੋ ਸਕਦੇ ਨੁਕਸਾਨ
Health Tips: ਫਲ ਖਾਣਾ ਹਰ ਕੋਈ ਪਸੰਦ ਕਰਦਾ ਹੈ ਪਰ ਜਦੋਂ ਤੱਕ ਤੁਸੀਂ ਫਲ ਖਾਣ ਦਾ ਸਹੀ ਤਰੀਕਾ ਨਹੀਂ ਜਾਣਦੇ, ਇਹ ਤੁਹਾਡੇ ਸਰੀਰ ਨੂੰ ਸਹੀ ਲਾਭ ਨਹੀਂ ਪਹੁੰਚਾ ਸਕਦੇ। ਉਲਟਾ ਇਸ ਨਾਲ ਨੁਕਸਾਨ ਤੱਕ ਹੋ ਸਕਦੇ ਹਨ।
Health Tips: ਫਲ ਖਾਣਾ ਹਰ ਕੋਈ ਪਸੰਦ ਕਰਦਾ ਹੈ ਪਰ ਜਦੋਂ ਤੱਕ ਤੁਸੀਂ ਫਲ ਖਾਣ ਦਾ ਸਹੀ ਤਰੀਕਾ ਨਹੀਂ ਜਾਣਦੇ, ਇਹ ਤੁਹਾਡੇ ਸਰੀਰ ਨੂੰ ਸਹੀ ਲਾਭ ਨਹੀਂ ਪਹੁੰਚਾ ਸਕਦੇ। ਉਲਟਾ ਇਸ ਨਾਲ ਨੁਕਸਾਨ ਤੱਕ ਹੋ ਸਕਦੇ ਹਨ। ਇਸ ਲਈ ਕਿਸੇ ਵੀ ਫਲ ਨੂੰ ਖਾਣ ਦਾ ਸਹੀ ਸਮਾਂ ਤੇ ਤਰੀਕਾ ਪਤਾ ਹੋਣਾ ਚਾਹੀਦਾ ਹੈ।
ਦਰਅਸਲ ਭੱਜ-ਦੌੜ ਦੀ ਜਿੰਦਗੀ ਕਾਰਨ ਕਈ ਲੋਕ ਫਲਾਂ ਨੂੰ ਕੱਟ ਕੇ ਟਿਫਨ ਵਿੱਚ ਪੈਕ ਕਰ ਦਫਤਰ ਜਾਂ ਬਾਹਰ ਲੈ ਜਾਂਦੇ ਹਨ ਤੇ ਕਾਫੀ ਦੇਰ ਬਾਅਦ ਖਾਂਦੇ ਹਨ। ਕੀ ਇਹ ਤਰੀਕਾ ਸਹੀ ਹੈ? ਅੱਜ ਜਾਣੋ ਕਿ ਤੁਸੀਂ ਫਲਾਂ ਨੂੰ ਦਫਤਰ ਲਿਜਾਣ ਤੋਂ ਬਾਅਦ ਜਾਂ ਘਰ ਵਿੱਚ ਕੱਟਣ ਮਗਰੋਂ ਕਿੰਨੇ ਸਮੇਂ ਬਾਅਦ ਖਾ ਸਕਦੇ ਹੋ। ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਫਲਾਂ ਨੂੰ ਕੱਟਣ ਤੋਂ ਬਾਅਦ ਉਨ੍ਹਾਂ ਨੂੰ ਕਿੰਨੀ ਦੇਰ ਬਾਅਦ ਖਾਣਾ ਸਹੀ ਹੈ।
ਫਲ ਕੱਟਣ ਮਗਰੋਂ ਵੱਧ ਤੋਂ ਵੱਧ ਕਿੰਨੇ ਸਮੇਂ ਅੰਦਰ ਖਾਣੇ ਚਾਹੀਦੇ?- ਸਿਹਤ ਮਾਹਿਰਾਂ ਮੁਤਾਬਕ ਫਲਾਂ ਨੂੰ ਕੱਟਣ ਤੋਂ ਤੁਰੰਤ ਬਾਅਦ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਫਲਾਂ ਨੂੰ ਕੱਟਣ ਤੋਂ ਕਈ ਘੰਟਿਆਂ ਬਾਅਦ ਇਸ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਨੂੰ ਤੁਰੰਤ ਖਾਣ ਨਾਲ ਜਿੰਨਾ ਫਾਇਦਾ ਹੁੰਦਾ ਹੈ, ਕੱਟਣ ਦੇ ਕਈ ਘੰਟੇ ਬਾਅਦ ਖਾਣਾ ਤੁਹਾਡੇ ਲਈ ਓਨਾ ਫਾਇਦੇਮੰਦ ਸਾਬਤ ਨਹੀਂ ਹੋ ਸਕਦਾ।
ਦਰਅਸਲ ਫਲਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਪਰ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਕੱਟ ਕੇ ਰੱਖਣ ਨਾਲ ਇਸ ਤੋਂ ਮਿਲਣ ਵਾਲੇ ਪੌਸ਼ਟਿਕ ਤੱਤ ਤੇ ਲਾਭ ਘੱਟ ਹੋ ਸਕਦੇ ਹਨ। ਫਲਾਂ ਨੂੰ ਕੱਟ ਕੇ ਹਵਾ ਜਾਂ ਖੁੱਲ੍ਹੇ ਵਿੱਚ ਲੰਬੇ ਸਮੇਂ ਤੱਕ ਰੱਖਣ ਨਾਲ ਇਸ ਵਿੱਚ ਮੌਜੂਦ ਵਿਟਾਮਿਨ ਸੀ ਦੀ ਕਮੀ ਹੋ ਸਕਦੀ ਹੈ।
ਕੱਟੇ ਹੋਏ ਫਲ ਖਾਣ ਦੇ ਨੁਕਸਾਨ- ਜੇਕਰ ਤੁਸੀਂ ਵੀ ਫਲਾਂ ਨੂੰ ਕੱਟ ਕੇ ਸਵੇਰੇ ਦਫਤਰ ਲੈ ਕੇ ਜਾਂਦੇ ਹੋ ਤੇ ਕਾਫੀ ਸਮੇਂ ਬਾਅਦ ਉਨ੍ਹਾਂ ਨੂੰ ਮਜ਼ੇ ਨਾਲ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕੱਟੇ ਹੋਏ ਫਲਾਂ ਨੂੰ ਟਿਫਨ ਵਿੱਚ ਸਟੋਰ ਕਰਕੇ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ, ਕੱਟੇ ਹੋਏ ਫਲਾਂ ਵਿੱਚ ਸੰਕਰਮਣ ਦਾ ਖ਼ਤਰਾ ਹੋ ਸਕਦਾ ਹੈ।
ਕਾਫੀ ਸਮੇਂ ਤੋਂ ਕੱਟੇ ਫਲਾਂ ਨੂੰ ਖਾਣ ਨਾਲ ਤੁਹਾਡੇ ਪੇਟ ਵਿੱਚ ਸੋਜ, ਕੜਵੱਲ ਜਾਂ ਜਲਨ ਹੋ ਸਕਦੀ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਕੱਟੇ ਫਲਾਂ ਨੂੰ ਖਾਣ ਨਾਲ ਫੂਡ ਪੋਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਫਲਾਂ ਨੂੰ ਕੱਟਣ ਦੇ ਤੁਰੰਤ ਬਾਅਦ ਖਾਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਫਲਾਂ ਨੂੰ ਸਟੋਰ ਕਰਕੇ ਖਾਣਾ ਚਾਹੁੰਦੇ ਹੋ ਤਾਂ ਉਨ੍ਹਾਂ 'ਤੇ ਥੋੜ੍ਹਾ ਜਿਹਾ ਨਿੰਬੂ ਪਾ ਕੇ ਸਟੋਰ ਕਰ ਸਕਦੇ ਹੋ, ਪਰ ਕੋਸ਼ਿਸ਼ ਕਰੋ ਕਿ ਫਲਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਤੋਂ ਬਾਅਦ ਨਾ ਖਾਓ।
ਇਹ ਵੀ ਪੜ੍ਹੋ: Weird News: ਪਤਨੀ ਨਾਲ ਕੀਤਾ ਧੋਖਾ ਤਾਂ ਨੌਕਰੀ ਤੋਂ ਕੱਢ ਦਿੰਦੀ ਹੈ ਕੰਪਨੀ! ਵਿਆਹ ਤੋਂ ਬਾਅਦ ਨਹੀਂ ਹੋਣ ਦਿੰਦੀ ਅਫੇਅਰ...
Check out below Health Tools-
Calculate Your Body Mass Index ( BMI )