ਮਹਿੰਗੇ ਫਲਾਂ ਦੇ ਜੂਸ ਨੂੰ ਮਾਤ ਪਾਉਂਦਾ ਗੰਨੇ ਦਾ ਰਸ! ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਪੋਸਟਿਕ ਤੱਤਾਂ ਦਾ ਖਜ਼ਾਨਾ
ਗਰਮੀਆਂ ਤੇ ਨਾਲ ਹੀ ਸਰਦੀਆਂ 'ਚ ਸਭ ਤੋਂ ਵਧੇਰੇ ਪੀਤਾ ਜਾਣ ਵਾਲਾ ਗੰਨੇ ਦਾ ਰਸ ਆਪਣੇ-ਆਪ 'ਚ ਸਿਹਤ ਸਬੰਧੀ ਬਹੁਤ ਸਾਰੇ ਫ਼ਾਇਦੇ ਲੁਕਾਈ ਬੈਠਾ ਹੈ।
ਚੰਡੀਗੜ੍ਹ: ਗਰਮੀਆਂ ਤੇ ਨਾਲ ਹੀ ਸਰਦੀਆਂ 'ਚ ਸਭ ਤੋਂ ਵਧੇਰੇ ਪੀਤਾ ਜਾਣ ਵਾਲਾ ਗੰਨੇ ਦਾ ਰਸ ਆਪਣੇ-ਆਪ 'ਚ ਸਿਹਤ ਸਬੰਧੀ ਬਹੁਤ ਸਾਰੇ ਫ਼ਾਇਦੇ ਲੁਕਾਈ ਬੈਠਾ ਹੈ। ਜਾਣਦੇ ਹਾਂ ਗੰਨੇ ਦੇ ਰਸ ਵਿੱਚ ਕਿਹੜੇ ਗੁਣ ਹੁੰਦੇ ਹਨ ਤੇ ਸਿਹਤ ਲਈ ਕਿੱਦਾਂ ਫ਼ਾਇਦੇਮੰਦ ਹੈ।
1. ਗੰਨੇ ਦਾ ਰਸ ਕੈਲਸ਼ੀਅਮ, ਕਰੋਮੀਅਮ, ਕੋਬਾਲਟ, ਕਾਪਰ, ਮੈਗਨੀਸ਼ੀਅਮ, ਮੈਗਜ਼ੀਨ, ਫਾਸਫੋਰਸ ਪੋਟਾਸ਼ੀਅਮ ਤੇ ਜ਼ਿੰਕ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਏ, ਬੀ-1, ਬੀ-2, ਬੀ-3, ਬੀ-5 ਤੇ ਬੀ-6 ਦੇ ਨਾਲ ਹੀ ਇਹ ਐਂਟੀਆਕਸੀਡੈਂਟ, ਪ੍ਰੋਟੀਨ ਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਾਲੇ ਫਾਈਬਰ ਨਾਲ ਭਰਪੂਰ ਹੁੰਦਾ ਹੈ।
2. ਗਰਮੀਆਂ 'ਚ ਗੰਨੇ ਦਾ ਜੂਸ ਇਸ ਲਈ ਵੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਨੂੰ ਪੀਣ ਨਾਲ ਤੁਰੰਤ ਊਰਜਾ ਮਿਲਦੀ ਹੈ। ਗੰਨੇ ਦਾ ਰਸ ਗੁਲੂਕੋਸ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਜਿਸ ਨਾਲ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹੀ ਐਨਰਜੀ ਬੂਸਟਰ ਦਾ ਵੀ ਕੰਮ ਕਰਦਾ ਹੈ। ਇਸ ਲਈ ਡੱਬਾਬੰਦ ਜੂਸ ਪੀਣ ਤੋਂ ਬਿਹਤਰ ਹੈ ਕਿ ਰੋਜ਼ਾਨਾ ਇੱਕ ਗਲਾਸ ਗੰਨੇ ਦਾ ਤਾਜ਼ਾ ਜੂਸ ਪੀਤਾ ਜਾਏ।
3.ਗੰਨੇ ਦੇ ਰਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਜ਼ੀਨ ਇੱਕ ਐਲਕਾਈਨ ਦੇ ਰੂਪ 'ਚ ਕੰਮ ਕਰਦਾ ਹੈ, ਜਿਸ ਨਾਲ ਕੈਂਸਰ ਦੀ ਬਿਮਾਰੀ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਖੋਜ 'ਚ ਵੀ ਇਸ ਗੱਲ ਨੂੰ ਮੰਨਿਆ ਗਿਆ ਹੈ ਕਿ ਗੰਨੇ ਦਾ ਰਸ ਪੀਣ ਨਾਲ ਸਰੀਰ 'ਚ ਕੈਂਸਰ ਦੇ ਵਾਇਰਸ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਔਰਤਾਂ 'ਚ ਸਭ ਤੋਂ ਵਧੇਰੇ ਹੋਣ ਵਾਲੇ ਬ੍ਰੈਸਟ ਅਤੇ ਮਰਦਾਂ ਦੇ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ।
4.ਹਾਲਾਂਕਿ ਇਸ ਦਾ ਸਵਾਦ ਬਹੁਤ ਹੀ ਮਿੱਠਾ ਹੁੰਦਾ ਹੈ, ਇਸ ਦੇ ਬਾਵਜੂਦ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੀ ਮਿਠਾਸ ਦਾ ਕਾਰਨ ਨੈਚੂਰਲ ਸ਼ੂਗਰ ਹੈ, ਜੋ ਗਲਾਈਸੈਮਿਕ ਇੰਡੈੱਕਸ ਦੇ ਨਾਲ ਹੀ ਬਲੱਡ 'ਚ ਗੁਲੂਕੋਸ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ। ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਨੂੰ ਗੰਨੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ।
5.ਗੰਨੇ ਦਾ ਰਸ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਗਰਮੀਆਂ 'ਚ ਔਰਤਾਂ ਨੂੰ ਹੋਣ ਵਾਲੇ ਯੂਰੀਨਰੀ ਟਰੈਕਟ ਇਨਫੈਕਸ਼ਨ ਅਤੇ ਜਲਨ ਵਰਗੀ ਸਮੱਸਿਆ ਨੂੰ ਗੰਨੇ ਦਾ ਰਸ ਪੀ ਕੇ ਦੂਰ ਕੀਤਾ ਜਾ ਸਕਦਾ ਹੈ। ਹੋਰ ਤਾਂ ਹੋਰ ਖਾਣ-ਪੀਣ ਦਾ ਸਭ ਤੋਂ ਵਧੇਰੇ ਅਸਰ ਗੁਰਦਿਆਂ 'ਤੇ ਪੈਂਦਾ ਹੈ, ਜਿਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇਨ੍ਹਾਂ ਸਭ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ।
6. ਸਿਹਤਮੰਦ ਸਕਿਨ ਲਈ ਅਲਫਾ ਹਾਈਡ੍ਰੋਕਸੀ ਐਸਿਡ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਕਿੱਲ-ਮੁਹਾਸਿਆਂ ਨੂੰ ਦੂਰ ਕਰਨ ਦੇ ਨਾਲ ਹੀ ਸਕਿਨ ਨੂੰ ਹਾਈਡ੍ਰੇਟ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਦਿਸਣ ਵਾਲਾ ਬੁਢਾਪਾ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਰਸ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਨੂੰ ਮਾਸਿਕ ਅਤੇ ਸਕ੍ਰਬ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ।
7.ਗੰਨੇ ਦੇ ਜੂਸ 'ਚ ਪੋਟਾਸ਼ੀਅਮ ਦੀ ਮਾਤਰਾ ਪਾਚਨ ਸ਼ਕਤੀ ਨੂੰ ਸਹੀ ਰੱਖਣ 'ਚ ਸਹਾਇਕ ਹੈ। ਪੇਟ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਉਸ ਨੂੰ ਕੈਂਸਰ, ਗੈੱਸ, ਬਦਹਜ਼ਮੀ, ਪੇਟ ਦੀ ਜਲਨ ਅਤੇ ਮਰੋੜ ਆਦਿ ਤੋਂ ਵੀ ਦੂਰ ਰੱਖਦਾ ਹੈ।
8.ਕੈਲਸ਼ੀਅਮ ਦੀ ਕਮੀ ਨਾਲ ਸਿਰਫ਼ ਹੱਡੀਆਂ ਹੀ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁੱਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲੱਗਦੀ ਹੈ। ਇਸ ਤੋਂ ਛੁਟਕਾਰੇ ਲਈ ਕੁੱਝ ਦਿਨ ਗੰਨੇ ਦਾ ਰਸ ਪੀਓ ਅਤੇ ਫ਼ਰਕ ਦੇਖੋ।
9. ਸਾਹਾਂ ਦੀ ਦੁਰਗੰਧ ਜਾਂ ਮਸੂੜ੍ਹਿਆਂ ਦਾ ਦਰਦ ਜਾਂ ਫਿਰ ਦੰਦਾਂ ਸੰਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਕਾਰਗਰ ਹੈ। ਦੰਦਾਂ ਦੀ ਤੰਦਰੁਸਤੀ ਦੇ ਨਾਲ ਹੀ ਉਸ ਦੀ ਚਮਕ ਕਾਇਮ ਰੱਖਣ ਲਈ ਵੀ ਗੰਨੇ ਦਾ ਰਸ ਪੀਣਾ ਬਹੁਤ ਹੀ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ।
10 .ਗੰਨੇ ਦਾ ਰਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਨਾਲ ਲੜ ਕੇ ਸਰੀਰ ਦੀ ਪ੍ਰਤਿਰੋਧ ਪ੍ਰਣਾਲੀ ਨੂੰ ਸਹੀ ਰੱਖਦਾ ਹੈ। ਲਿਵਰ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਬਿਲਰੂਬਿਨ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਪੀਲੀਏ ਦੇ ਮਰੀਜ਼ ਨੂੰ ਡਾਕਟਰ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ।
ਇਹ ਵੀ ਪੜ੍ਹੋ: Rakesh Tikait warns toll plazas: ਰਾਕੇਸ਼ ਟਿਕੈਤ ਦੀ ਟੋਲ ਪਲਾਜ਼ਿਆਂ ਨੂੰ ਚੇਤਾਵਨੀ, ਦਰਾਂ ਵਧੀਆਂ ਤਾਂ ਮੁੜ ਬੰਦ ਕਰ ਦਿਆਂਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )