ਸਭ ਤੋਂ ਵਧੀਆ ਐਨਰਜੀ ਬੂਸਟਰ ਹੈ Caffeine, ਪਰ ਇਨ੍ਹਾਂ ਲੋਕਾਂ ਨੂੰ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਇਸ ਦਾ ਸੇਵਨ, ਵੱਡੀਆਂ ਸਮੱਸਿਆਵਾਂ ਦਾ ਬਣ ਸਕਦਾ ਹੈ ਕਾਰਨ
ਜੇਕਰ ਕੈਫੀਨ ਲਿਮਿਟ ਤੋਂ ਜ਼ਿਆਦਾ ਲਈ ਜਾਵੇ ਤਾਂ ਜ਼ਿਆਦਾ ਪਿਸ਼ਾਬ ਆਉਂਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ। ਬਹੁਤ ਜ਼ਿਆਦਾ ਕੈਫੀਨ ਦੇ ਸੇਵਨ ਨਾਲ ਓਸਟੀਓਪੋਰੋਸਿਸ ਮਤਲਬ ਹੱਡੀਆਂ ਦੀ ਸਮੱਸਿਆ ਹੋ ਸਕਦੀ ਹੈ।
Caffiene For Health: ਥਕਾਵਟ ਹੋਣ 'ਤੇ ਚਾਹ ਜਾਂ ਕੌਫੀ ਪੀਣ ਦੀ ਜ਼ਬਰਦਸਤ ਇੱਛਾ ਹੋਣਾ ਆਮ ਗੱਲ ਹੈ। ਦਰਅਸਲ, ਚਾਹ ਜਾਂ ਕੌਫੀ 'ਚ ਕੈਫੀਨ ਹੁੰਦੀ ਹੈ ਜੋ ਸਿਰਦਰਦ, ਥਕਾਵਟ ਅਤੇ ਊਰਜਾ ਦੀ ਕਮੀ ਨੂੰ ਠੀਕ ਕਰਦੀ ਹੈ ਅਤੇ ਤੁਰੰਤ ਐਨਰਜੀ ਦਿੰਦੀ ਹੈ। ਅਸਲ 'ਚ ਚਾਹ ਤੇ ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਦਿਮਾਗ 'ਚੋਂ ਤਣਾਅ ਨੂੰ ਦੂਰ ਕਰਦਾ ਹੈ, ਆਰਾਮ ਦਿੰਦਾ ਹੈ ਅਤੇ ਐਕਟਿਵ ਕਰਦਾ ਹੈ। ਪਰ ਕਈ ਵਾਰ ਇਹ ਕੈਫੀਨ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ। ਆਓ ਜਾਣਦੇ ਹਾਂ ਕੈਫੀਨ ਦੇ ਕੀ ਫ਼ਾਇਦੇ ਹਨ ਅਤੇ ਇਸ ਦੇ ਸੰਭਾਵਿਤ ਨੁਕਸਾਨ ਕੀ ਹਨ?
ਕੈਫੀਨ ਦੇ ਲਾਭ
ਇੱਕ ਵਿਅਕਤੀ ਨੂੰ ਇੱਕ ਦਿਨ 'ਚ 400 ਮਿਲੀਗ੍ਰਾਮ ਕੈਫੀਨ ਦੀ ਲੋੜ ਹੁੰਦੀ ਹੈ। ਕੈਫੀਨ ਥਕਾਵਟ, ਭੁੱਖ, ਕਮਜ਼ੋਰੀ ਦੇ ਲੱਛਣਾਂ ਨੂੰ ਦੂਰ ਕਰਦੀ ਹੈ। ਦਰਅਸਲ, ਕੈਫੀਨ ਯੁਕਤ ਭੋਜਨ ਜਾਂ ਡ੍ਰਿੰਕ ਲੈਣ ਤੋਂ ਬਾਅਦ ਇਹ ਸਰੀਰ ਦੇ ਖੂਨ 'ਚ ਰਲ ਜਾਂਦਾ ਹੈ ਅਤੇ ਦਿਮਾਗ ਦੀ ਥਕਾਵਟ ਨੂੰ ਦੂਰ ਕਰਕੇ ਉਸ ਨੂੰ ਐਕਵਿਟ ਬਣਾ ਦਿੰਦਾ ਹੈ। ਇਸ ਕਾਰਨ ਕਮਜ਼ੋਰੀ ਤੇ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਅਤੇ ਵਿਅਕਤੀ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕੈਫੀਨ ਕੋਕੋ ਦੇ ਪੌਦੇ 'ਚ ਪਾਇਆ ਜਾਣ ਵਾਲਾ ਇੱਕ ਸਟੀਮੁਲੈਂਟ ਹੈ, ਜੋ ਦਿਮਾਗੀ ਪ੍ਰਣਾਲੀ ਦੇ ਨਿਊਰੋਟ੍ਰਾਂਸਮੀਟਰ (ਐਡੀਨੋਸਿਨ) ਨੂੰ ਬਲੌਕ ਕਰਦਾ ਹੈ। ਜੋ ਤੁਹਾਨੂੰ ਥਕਾਵਟ ਤੇ ਭੁੱਖ ਮਹਿਸੂਸ ਕਰਵਾਉਂਦਾ ਹੈ। ਕੈਫੀਨ ਦੀ ਖ਼ਾਸੀਅਤ ਇਹ ਹੈ ਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਖੁਸ਼ੀ ਅਤੇ ਉੱਤੇਜਨਾ ਮਹਿਸੂਸ ਕਰਨ ਵਾਲੇ ਡੋਪਾਮਾਈਨ ਅਤੇ ਐਡ੍ਰੇਨੇਲੀਨ ਹਾਰਮੋਨ ਐਰਟਿਵ ਹੋ ਜਾਂਦੇ ਹਨ ਅਤੇ ਵਿਅਕਤੀ ਖੁਦ ਨੂੰ ਖੁਸ਼, ਤਰੋ-ਤਾਜ਼ਾ ਅਤੇ ਫਰੈੱਸ਼ ਮਹਿਸੂਸ ਕਰਦਾ ਹੈ।
ਕੈਫੀਨ ਦੇ ਬਹੁਤ ਜ਼ਿਆਦਾ ਸੇਵਨ ਦੇ ਨੁਕਸਾਨ
ਜ਼ਿਆਦਾਤਰ ਲੋਕ ਚਾਹ ਅਤੇ ਕੌਫੀ ਰਾਹੀਂ ਕੈਫੀਨ ਦਾ ਸੇਵਨ ਕਰਦੇ ਹਨ। ਇਸ ਤੋਂ ਇਲਾਵਾ ਕੋਲਡ ਡ੍ਰਿੰਕਸ, ਚਾਕਲੇਟ, ਕੋਲਡ ਕੌਫੀ, ਚਾਕਲੇਟ ਸ਼ੇਕ ਆਦਿ 'ਚ ਵੀ ਕੈਫੀਨ ਮੌਜੂਦ ਹੁੰਦੀ ਹੈ।
ਜੇਕਰ ਦੇਖਿਆ ਜਾਵੇ ਤਾਂ ਕੌਫੀ ਦੇ ਮੁਕਾਬਲੇ ਚਾਹ 'ਚ ਕੈਫੀਨ ਘੱਟ ਹੁੰਦੀ ਹੈ। ਇੱਕ ਕੱਪ ਕੌਫ਼ੀ 'ਚ ਤਿੰਨ ਚਾਹ ਦੇ ਬਰਾਬਰ ਕੈਫ਼ੀਨ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਇੱਕ ਦਿਨ 'ਚ 3 ਚਾਹ ਜਾਂ ਇੱਕ ਕੱਪ ਕੌਫ਼ੀ ਪੀਂਦੇ ਹੋ ਤਾਂ ਤੁਸੀਂ ਕੈਫ਼ੀਨ ਦੀ ਸਹੀ ਮਾਤਰਾ ਦੀ ਵਰਤੋਂ ਕਰ ਸਕੋਗੇ। ਇਸ ਤੋਂ ਜ਼ਿਆਦਾ ਕੈਫੀਨ ਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਜੇਕਰ ਕੈਫੀਨ ਲਿਮਿਟ ਤੋਂ ਜ਼ਿਆਦਾ ਲਈ ਜਾਵੇ ਤਾਂ ਜ਼ਿਆਦਾ ਪਿਸ਼ਾਬ ਆਉਂਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ।
ਬਹੁਤ ਜ਼ਿਆਦਾ ਕੈਫੀਨ ਦੇ ਸੇਵਨ ਨਾਲ ਓਸਟੀਓਪੋਰੋਸਿਸ ਮਤਲਬ ਹੱਡੀਆਂ ਦੀ ਸਮੱਸਿਆ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )