ਪੜਚੋਲ ਕਰੋ

Cardamom sharbat- ਗਰਮੀ ਦੇ ਕਹਿਰ ਤੇ ਲੂ ਲੱਗਣ ਤੋਂ ਬਚਾਉਂਦਾ ਹੈ ਇਲਾਇਚੀ ਦਾ ਸ਼ਰਬਤ, ਇਸ ਤਰ੍ਹਾਂ ਕਰੋ ਤਿਆਰ

ਕਹਿਰ ਦੀ ਗਰਮੀ ਵਿਚ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ ਕਿ ਗਰਮੀ ਦੇ ਮੌਸਮ ਵਿਚ ਆਪਣੇ ਸਰੀਰ ਨੂੰ ਲਗਾਤਾਰ ਹਾਈਡਰੇਟ ਰੱਖਣਾ ਬੇਹੱਦ ਜ਼ਰੂਰੀ ਹੈ।

Cardamom sharbat- ਕਹਿਰ ਦੀ ਗਰਮੀ ਵਿਚ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ ਕਿ ਗਰਮੀ ਦੇ ਮੌਸਮ ਵਿਚ ਆਪਣੇ ਸਰੀਰ ਨੂੰ ਲਗਾਤਾਰ ਹਾਈਡਰੇਟ ਰੱਖਣਾ ਬੇਹੱਦ ਜ਼ਰੂਰੀ ਹੈ।ਅਜਿਹੇ 'ਚ ਸਿਆਣੇ ਲੋਕਾਂ ਨੇ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਪਾਣੀ, ਸ਼ਰਬਤ, ਜੂਸ, ਨਾਰੀਅਲ ਪਾਣੀ, ਓ.ਆਰ.ਐੱਸ. ਨੂੰ ਸ਼ਾਮਲ ਕਰ ਲਿਆ ਹੈ। ਪਰ ਕੁਝ ਇਕ ਦੇਸੀ ਨੁਸਖੇ ਹਨ, ਜਿਨ੍ਹਾਂ ਨਾਲ ਬਣੇ ਸ਼ਰਬਤ ਤੁਹਾਡੇ ਸਰੀਰ ਅਤੇ ਪੇਟ ਨੂੰ ਠੰਡਾ ਰੱਖਣ ਵਿਚ ਬੇਹੱਦ ਕਾਰਗਰ ਹਨ। 

ਅਜਿਹਾ ਹੀ ਇਕ ਤੁਸੀਂ ਇਲਾਇਚੀ ਦਾ ਸ਼ਰਬਤ ਅਜ਼ਮਾ ਸਕਦੇ ਹੋ। ਇਹ ਸਰੀਰ ਨੂੰ ਜਲਦੀ ਠੰਡਾ ਕਰਦਾ ਹੈ ਕਿਉਂਕਿ ਇਸ ਵਿਚ ਕੂਲਿੰਗ ਪ੍ਰਭਾਵ ਹੁੰਦਾ ਹੈ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਇਸ ਦਾ ਸੇਵਨ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਇਸ ਸ਼ਰਬਤ ਨਾਲ ਕਰੋਂਗੇ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।

ਇਲਾਇਚੀ ਸ਼ਰਬਤ ਸਮੱਗਰੀ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਰਬਤ ਬਣਾਉਣ ਲਈ ਲੋੜੀਂਦੀ ਸਮੱਗਰੀ ਦੀ। ਇਸ ਸ਼ਰਬਤ ਲਈ ਤੁਹਾਨੂੰ ਇਕ ਚਮਚ ਇਲਾਚੀ ਪਾਊਡਰ, ਅੱਧਾ ਚਮਚ ਕਾਲਾ ਨਮਕ, 2 ਚਮਚ ਨਿੰਬੂ ਰਸ, ਦੋ ਗਿਲਾਸ ਠੰਡਾ ਪਾਣੀ ਤੇ ਸੁਆਦ ਅਨੁਸਾਰ ਚੀਨੀ ਦੀ ਲੋੜ ਪਵੇਗੀ।

ਇਲਾਇਚੀ ਸ਼ਰਬਤ ਬਣਾਉਣ ਦਾ ਤਰੀਕਾ

ਗਰਮੀਆਂ ਦੇ ਮੌਸਮ 'ਚ ਹਮੇਸ਼ਾ ਆਪਣੀ ਰਸੋਈ 'ਚ ਇਲਾਇਚੀ ਪਾਊਡਰ ਰੱਖੋ ਤੇ ਜਦ ਜੀਅ ਚਾਹੇ ਸ਼ਰਬਤ ਨੂੰ ਆਸਾਨੀ ਨਾਲ ਬਣਾ ਲਵੋ। ਇਸ ਨੂੰ ਬਣਾਉਣ ਲਈ ਪਹਿਲਾਂ ਤਾਜ਼ੀ ਇਲਾਇਚੀ ਲਓ ਅਤੇ ਉਸ ਨੂੰ ਪੀਸ ਕੇ ਪਾਊਡਰ ਬਣਾ ਲਓ। ਤੁਸੀਂ ਬਜ਼ਾਰ ਤੋਂ ਇਲਾਇਚੀ ਪਾਊਡਰ ਖਰੀਦ ਕੇ ਵੀ ਘਰ 'ਚ ਰੱਖ ਸਕਦੇ ਹੋ।

ਸ਼ਰਬਤ ਤਿਆਰ ਕਰਨ ਲਈ ਇੱਕ ਜੱਗ ਵਿੱਚ ਦੋ ਗਲਾਸ ਪਾਣੀ ਲਓ। ਤੁਸੀਂ ਚਾਹੋ ਤਾਂ ਫਰਿੱਜ ਤੋਂ ਦੋ ਗਲਾਸ ਠੰਡਾ ਪਾਣੀ ਪਾ ਸਕਦੇ ਹੋ ਜਾਂ ਬਾਅਦ ਵਿਚ ਲੋੜ ਮੁਤਾਬਿਕ ਠੰਡਾ ਕਰਨ ਲਈ ਆਇਸ ਕਿਊਬ ਵਰਤ ਸਕਦੇ ਹੋ। ਪਾਣੀ ਵਿਚ ਸਵਾਦ ਮੁਤਾਬਕ ਚੀਨੀ ਮਿਲਾਓ ਤੇ ਘੋਲ ਲਵੋ। ਜਦ ਘੁਲ ਜਾਵੇ ਤਾਂ ਪਾਣੀ ਵਿਚ ਕਾਲਾ ਨਮਕ, ਨਿੰਬੂ ਦਾ ਰਸ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਤੁਸੀਂ ਸ਼ਰਬਤ ਵਿਚ ਮਿਠਾਸ ਭਰਨ ਲਈ ਚੀਨੀ ਦੀ ਬਜਾਏ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਇਕ ਕੁਦਰਤ ਮਿਠਾਸ ਹੈ, ਜੋ ਸਿਹਤ ਲਈ ਵਧੇਰੇ ਫਾਇਦੇਮੰਦ ਹੈ। ਇਸ ਤੋਂ ਬਾਅਦ ਤੁਹਾਡਾ ਇਲਾਇਚੀ ਦਾ ਸ਼ਰਬਤ ਤਿਆਰ ਹੈ। ਇਸ ਸ਼ਰਬਤ ਨੂੰ ਤਿਆਰ ਕਰਕੇ ਫਰਿੱਜ ਵਿਚ ਵੀ ਰੱਖ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਬਾਹਰੋਂ ਆਵੋ ਤਾਂ ਇਕ ਗਲਾਸ ਸ਼ਰਬਤ ਪੀਓ। ਤੁਹਾਡੇ ਸਰੀਰ ਨੂੰ ਤੁਰੰਤ ਠੰਡਕ ਮਿਲੇਗੀ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Post Meal Sleepiness : ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ? ਸਰੀਰ 'ਚ ਕੀ ਹੁੰਦਾ ਹੈ ?
Post Meal Sleepiness : ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ? ਸਰੀਰ 'ਚ ਕੀ ਹੁੰਦਾ ਹੈ ?
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Earthquake: ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਬਾਹਰ ਭੱਜੇ ਲੋਕ; 4.2 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਬਾਹਰ ਭੱਜੇ ਲੋਕ; 4.2 ਤੀਬਰਤਾ ਨਾਲ ਜ਼ੋਰਦਾਰ ਝਟਕੇ...
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Embed widget