ਕਦੋਂ ਤਕ ਰਹੇਗਾ ਕੋਰੋਨਾ ਟੀਕੇ ਦਾ ਅਸਰ, ਕੀ ਹਰ ਸਾਲ ਲਵਾਉਣੀ ਹੋਵੇਗੀ ਵੈਕਸੀਨ?
ਫਾਇਜ਼ਰ-ਮੌਡਰਨਾ ਦੇ ਟੀਕੇ ਬਣਾਉਂਦੇ ਜ਼ਿਆਦਾ ਐਂਟੀਬੌਡੀਖੋਜ ਦੇ ਸਹਿ ਲੇਖਕ ਤੇ ਸਿਡਨੀ ਯੂਨੀਵਰਸਿਟੀ ਦੇ ਮਾਇਕ੍ਰੋਬਾਇਓਲੌਜਿਸਟ ਜੇਮਸ ਟ੍ਰਾਇਕਸ ਨੇ ਕਿਹਾ ਕਿ ਫਾਇਜਰ, ਮੌਡਰਨਾ ਦੇ ਐਮਐਰਐਨ ਟੀਕੇ ਜ਼ਿਆਦਾ ਐਂਡੀਬੌਡੀ ਪੈਦਾ ਕਰਦੇ ਹਨ।
ਰਮਨਦੀਪ ਕੌਰ ਦੀ ਰਿਪੋਰਟ
ਕੋਰੋਨਾ ਦੀ ਦੂਜੀ ਲਹਿਰ ਤੇ ਟੀਕਾਕਰਨ ਦੇ ਵਿਚ ਦੁਨੀਆਂ 'ਚ ਇਹ ਬਹਿਸ ਛਿੜੀ ਹੈ ਕਿ ਟੀਕੇ ਦਾ ਅਸਰ ਕਿੰਨਾ ਸਮਾਂ ਰਹੇਗਾ। ਇਸ ਦੀ ਸਮੀਖਿਆ 'ਚ ਜੁੱਟੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਕ ਵਾਰ ਟੀਕਾ ਲਾਉਣ ਤੋਂ ਬਾਅਦ ਸਾਲਾਂ ਤਕ ਕੋਰੋਨਾ ਦੇ ਗੰਭੀਰ ਇਨਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ। ਪਰ ਇਨਫੈਕਸ਼ਨ ਤੋਂ ਬਚਾਅ ਲਈ ਇਕ ਸਾਲ ਬਾਅਦ ਇਕ ਬੂਸਟਰ ਡੋਜ਼ ਦੀ ਲੋੜ ਪੈ ਸਕਦੀ ਹੈ।
ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਗਿਆਨੀਆਂ ਦਾ ਇਕ ਸਮੂਹ ਕੋਰੋਨਾ ਦੇ ਸੱਤ ਟੀਕਿਆਂ ਦੇ ਕਲੀਨੀਕਲ ਟ੍ਰਾਇਲ ਦੇ ਅੰਕੜਿਆਂ 'ਤੇ ਅਧਿਐਨ ਕਰ ਰਿਹਾ ਹੈ। ਜਿਸ ਦਾ ਮਕਸਦ ਟੀਕਿਆਂ ਤੋਂ ਪੈਦਾ ਸੁਰੱਖਿਆ ਸਮਰੱਥਾ ਦੇ ਦੂਰਗਾਮੀ ਪ੍ਰਭਾਵਾਂ ਦਾ ਅਧਿਐਨ ਕਰਨਾ ਹੈ।
ਖੋਜ 'ਚ ਨਿੱਕਲੇ ਚਾਰ ਨਤੀਜੇ
1. ਟੀਕਾਕਰਨ ਦੇ ਇਕ ਸਾਲ ਬਾਅਦ ਨਿਊਟ੍ਰੀਲਾਇਜਿੰਗ ਐਂਟੀਬੌਡੀ ਘਟਣ ਲੱਗਣਗੇ। ਜਿਸ ਲਈ ਟੀਕੇ ਦੀ ਇਕ ਬੂਸਟਰ ਡੋਜ਼ ਲੈਣਾ ਜ਼ਰੂਰੀ ਹੋਵੇਗਾ ਤਾਂ ਕਿ ਇਨ੍ਹਾਂ ਨੂੰ ਫਿਰ ਵਧਾਇਆ ਜਾ ਸਕੇ। ਇਸ ਨਾਲ ਇਨਫੈਕਸ਼ਨ ਤੋਂ ਬਚਾਅ ਹੋਵੇਗਾ।
2. ਬਿਨਾਂ ਬੂਸਟਰ ਡੌਜ਼ ਦੇ ਟੀਕਾਕਰਨ ਕਈ ਸਾਲਾਂ ਤਕ ਕੋਰੋਨਾ ਦੇ ਗੰਭੀਰ ਇਫੈਕਸ਼ਨ ਤੋਂ ਬਚਾਵੇਗਾ। ਯਾਨੀ ਇਕ ਵਾਰ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਇਨਫੈਕਸ਼ਨ ਹੁੰਦੀ ਵੀ ਹੈ ਤਾਂ ਹਲਕੀ ਹੋਵੇਗੀ।
3. ਜੇਕਰ ਟੀਕੇ ਤੋਂ ਬਾਅਦ ਕਿਸੇ ਵਿਅਕਤੀ 'ਚ ਨਿਊਟ੍ਰੀਲਾਇਜਿੰਗ ਐਂਡੀਬੌਡੀ ਘੱਟ ਪਾਏ ਜਾਂਦੇ ਹਨ ਤਾਂ ਵੀ ਉਹ ਕੋਰੋਨਾ ਇਨਫੈਕਸ਼ਨ ਨੂੰ ਰੋਕਣ 'ਚ ਕਾਰਗਰ ਹੁੰਦੀ ਹੈ।
4. ਜੇਕਰ ਕਿਸੇ ਟੀਕੇ ਦਾ ਪ੍ਰਭਾਵ 50 ਫੀਸਦ ਹੈ ਤਾਂ ਉਸ ਨੂੰ ਵੀ ਲੱਗਣ ਵਾਲਿਆਂ 'ਚ ਕੋਰੋਨਾ ਇਨਫੈਕਸ਼ਨ ਨਾਲ ਠੀਕ ਹੋਏ ਵਿਅਕਤੀ ਦੇ ਮੁਕਾਬਲੇ 80 ਫੀਸਦ ਘੱਟ ਐਂਡੀਬੌਡੀ ਬਣਦੇ ਹਨ। ਫਿਰ ਵੀ ਇਹ ਕਾਫੀ ਹੱਦ ਤਕ ਬਚਾਅ ਕਰਦੀ ਹੈ।
ਫਾਇਜ਼ਰ-ਮੌਡਰਨਾ ਦੇ ਟੀਕੇ ਬਣਾਉਂਦੇ ਜ਼ਿਆਦਾ ਐਂਟੀਬੌਡੀਖੋਜ ਦੇ ਸਹਿ ਲੇਖਕ ਤੇ ਸਿਡਨੀ ਯੂਨੀਵਰਸਿਟੀ ਦੇ ਮਾਇਕ੍ਰੋਬਾਇਓਲੌਜਿਸਟ ਜੇਮਸ ਟ੍ਰਾਇਕਸ ਨੇ ਕਿਹਾ ਕਿ ਫਾਇਜਰ, ਮੌਡਰਨਾ ਦੇ ਐਮਐਰਐਨ ਟੀਕੇ ਜ਼ਿਆਦਾ ਐਂਡੀਬੌਡੀ ਪੈਦਾ ਕਰਦੇ ਹਨ। ਜਦਕਿ ਐਸਟ੍ਰੇਜੈਨੇਕਾ ਦੇ ਟੀਕੇ ਘੱਟ ਐਂਟੀਬੌਡੀ ਪੈਦਾ ਕਰਦੇ ਹਨ। ਪਰ ਇਕ ਸਾਲ ਬਾਅਦ ਸਾਰਿਆਂ 'ਚ ਕਮੀ ਆਵੇਗੀ ਤੇ ਉਦੋਂ ਇਕ ਵਾਧੂ ਬੂਸਟਰ ਡੋਜ਼ ਉਨ੍ਹਾਂ ਨੂੰ ਵਧਾ ਸਕਦੀ ਹੈ।
ਰਣਨੀਤੀ ਬਣਾਉਣ 'ਚ ਇਹ ਅਧਿਐਨ ਅਹਿਮ
ਖੋਜ ਦੇ ਲੇਖਕ ਇੰਪੀਰੀਅਲ ਕਾਲਜ ਲੰਡਨ ਦੇ ਇਮਿਊਨੌਲਿਸਟ ਡੇਨਿਅਲ ਅਲਟਮੈਨ ਨੇ ਕਿਹਾ ਕਿ ਇਹ ਅਧਿਐਨ ਕੋਰੋਨਾ ਟੀਕਾਕਰਨ ਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਲੈਕੇ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਮਹੱਤਵਪੂਰਨ ਸਾਬਿਤ ਹੋਵੇਗਾ। ਜੇਮਸ ਟ੍ਰਾਇਕਸ ਕਹਿੰਦੇ ਹਨ ਕਿ ਖੋਜੀਆਂ ਲਈ ਕਲੀਨੀਕਲ ਟ੍ਰਾਇਲ ਦੇ ਅੰਕੜਿਆਂ ਦੇ ਆਧਾਰ 'ਤੇ ਟੀਕੇ ਦਾ ਅਸਰ ਜਾਣਨਾ ਮੁਸ਼ਕਿਲ ਹੈ। ਹਾਲਾਂਕਿ ਇਸ 'ਤੇ ਹੋਰ ਗਹਿਰਾਈ ਨਾਲ ਅੰਕੜੇ ਇਕੱਠੇ ਕਰਨ ਦੀ ਲੋੜ ਹੈ।
Check out below Health Tools-
Calculate Your Body Mass Index ( BMI )