Coronavirus: ਕੀ ਰੈੱਡ ਵਾਈਨ ਕੋਵਿਡ-19 ਨੂੰ ਰੋਕਣ 'ਚ ਕਰੇਗੀ ਮਦਦ? ਰਿਸਰਚ 'ਚ ਕੀਤਾ ਜਾ ਰਿਹੈ ਇਹ ਦਾਅਵਾ
ਵ੍ਹਾਈਟ ਵਾਈਨ ਪੀਣ ਵਾਲੇ ਜੋ ਹਫ਼ਤੇ ਵਿਚ ਇਕ ਤੋਂ ਚਾਰ ਗਲਾਸ ਪੀਂਦੇ ਸਨ, ਉਨ੍ਹਾਂ 'ਚ ਨਾ ਪੀਣ ਵਾਲਿਆਂ ਨਾਲੋਂ ਵਾਇਰਸ ਫੜਨ ਦਾ 8 ਪ੍ਰਤੀਸ਼ਤ ਘੱਟ ਜ਼ੋਖ਼ਮ ਸੀ।
Corona Vaccine: ਦੇਸ਼ ਤੇ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਵੈਕਸੀਨ ਨੂੰ ਮੁੱਖ ਹਥਿਆਰ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਨਵੀਂ ਖੋਜ 'ਚ ਸਾਹਮਣੇ ਆਇਆ ਹੈ ਕਿ ਰੈੱਡ ਵਾਈਨ ਕੋਵਿਡ-19 ਨੂੰ ਰੋਕਣ 'ਚ ਮਦਦ ਕਰ ਸਕਦੀ ਹੈ।
ਡੇਲੀ ਮੇਲ ਨੇ ਅਧਿਐਨ ਦੇ ਹਵਾਲੇ ਨਾਲ ਕਿਹਾ ਕਿ ਜੋ ਲੋਕ ਹਫ਼ਤੇ 'ਚ ਪੰਜ ਗਲਾਸ ਤੋਂ ਵੱਧ ਸ਼ਰਾਬ ਪੀਂਦੇ ਹਨ, ਉਨ੍ਹਾਂ 'ਚ ਵਾਇਰਸ ਹੋਣ ਦਾ ਖ਼ਤਰਾ 17 ਪ੍ਰਤੀਸ਼ਤ ਘੱਟ ਹੁੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੋਲੀਫੇਨੋਲ ਤੱਤ ਦੇ ਕਾਰਨ ਹੈ, ਜੋ ਫਲੂ ਤੇ ਸਾਹ ਨਾਲੀ ਨਾਲ ਸਬੰਧਤ ਇਨਫੈਕਸ਼ਨ ਵਰਗੇ ਵਾਇਰਸਾਂ ਦੇ ਪ੍ਰਭਾਵਾਂ ਨੂੰ ਰੋਕ ਸਕਦਾ ਹੈ।
ਵ੍ਹਾਈਟ ਵਾਈਨ ਪੀਣ ਵਾਲੇ ਜੋ ਹਫ਼ਤੇ ਵਿਚ ਇਕ ਤੋਂ ਚਾਰ ਗਲਾਸ ਪੀਂਦੇ ਸਨ, ਉਨ੍ਹਾਂ 'ਚ ਨਾ ਪੀਣ ਵਾਲਿਆਂ ਨਾਲੋਂ ਵਾਇਰਸ ਫੜਨ ਦਾ 8 ਪ੍ਰਤੀਸ਼ਤ ਘੱਟ ਜ਼ੋਖ਼ਮ ਸੀ। ਇਸ ਤੋਂ ਇਲਾਵਾ ਬੀਅਰ ਤੇ ਸਾਈਡਰ ਪੀਣ ਵਾਲਿਆਂ ਨੂੰ ਕੋਵਿਡ ਹੋਣ ਦੀ ਸੰਭਾਵਨਾ ਲਗਭਗ 28 ਪ੍ਰਤੀਸ਼ਤ ਵੱਧ ਸੀ ਬੇਸ਼ੱਕ ਉਨ੍ਹਾਂ ਨੇ ਕਿੰਨਾ ਵੀ ਸੇਵਨ ਕੀਤਾ ਹੋਵੇ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਡੇਟਾਬੇਸ ਯੂਕੇ ਬਾਓਬੈਂਕ ਦੇ ਅੰਕੜਿਆਂ ਦਾ ਚੀਨ ਦੇ ਸ਼ੇਨਝੇਨ ਕਾਂਗਨਿੰਗ ਹਸਪਤਾਲ 'ਚ ਵਿਸ਼ਲੇਸ਼ਣ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਿਲਹਾਲ ਦੁਨੀਆ 'ਚ ਕੋਰੋਨਾ ਵੈਕਸੀਨੇਸ਼ਨ 'ਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ ਹੈ। ਕੋਰੋਨਾ ਰੋਕੂ ਵੈਕਸੀਨ ਕੋਵਿਡ-19 ਸੰਕ੍ਰਮਣ ਤੋਂ ਬਚਾਅ ਕਰਨ 'ਚ ਕਾਫੀ ਅਸਰਦਾਰ ਮੰਨੀ ਗਈ ਹੈ।
ਆਯੁਰਵੈਦਿਕ ਇਲਾਜ 'ਚ ਅਸ਼ਵਗੰਧਾ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ 'ਚ ਕੀਤੀ ਜਾਂਦੀ ਹੈ। ਅਸ਼ਵਗੰਧਾ 'ਚ ਐਂਟੀ ਸਟ੍ਰੈੱਸ ਗੁਣ ਪਾਏ ਜਾਂਦੇ ਹਨ, ਜੋ ਤਣਾਅ, ਚਿੰਤਾ ਵਰਗੀਆਂ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਅਸ਼ਵਗੰਧਾ ਨਾਲ ਸ਼ੂਗਰ, ਕੋਲੈਸਟ੍ਰਾਲ ਤੇ ਨੀਂਦ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )