Cucumber Selection Method: ਖੀਰਾ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜਾਣੋ ਕੌੜਾਪਣ ਦੂਰ ਕਰਨ ਦਾ ਤਰੀਕਾ
ਖੀਰਾ ਸਾਡੇ ਪੇਟ ਦੇ ਨਾਲ-ਨਾਲ ਨਾਲ ਸਾਡੀ ਸਕਿੱਨ ਨੂੰ ਵੀ ਫਾਇਦਾ ਦਿੰਦਾ ਹੈ। ਇਸ ਵਿਚ ਫਾਇਬਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ ਅਤੇ ਵਿਟਾਮਿਨ ਸੀ ਤੇ ਕੇ ਭਰਪੂਰ ਮਾਤਰਾ ਵਿਚ ਹੁੰਦੇ ਹਨ
Cucumber Selection Method: ਖੀਰਾ ਸਾਡੇ ਪੇਟ ਦੇ ਨਾਲ-ਨਾਲ ਨਾਲ ਸਾਡੀ ਸਕਿੱਨ ਨੂੰ ਵੀ ਫਾਇਦਾ ਦਿੰਦਾ ਹੈ। ਇਸ ਵਿਚ ਫਾਇਬਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ ਅਤੇ ਵਿਟਾਮਿਨ ਸੀ ਤੇ ਕੇ ਭਰਪੂਰ ਮਾਤਰਾ ਵਿਚ ਹੁੰਦੇ ਹਨ, ਪਰ ਖਾਣ ਲਈ ਸਹੀ ਖੀਰੇ ਦੀ ਚੋਣ ਬੜੀ ਲਾਜ਼ਮੀ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਖਾਣੇ ਦਾ ਸੁਆਦ ਕਿਰਕਿਰਾ ਹੋ ਸਕਦਾ ਹੈ। ਸਲਾਦ ਵਿਚ ਆਇਆ ਕੌੜਾ ਖੀਰਾ ਮੂੰਹ ਦਾ ਸੁਆਦ ਖਰਾਬ ਕਰ ਦਿੰਦਾ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਖੀਰੇ ਦੀ ਚੋਣ ਕਿਵੇਂ ਕਰਨੀ ਹੈ -
ਖੀਰੇ ਦੀ ਚੋਣ ਕਰਨ ਦਾ ਸਹੀ ਤਰੀਕਾ
- ਸਬਜ਼ੀ ਬਾਜ਼ਾਰ ਵਿਚ ਜਦ ਵੀ ਖੀਰਾ ਖਰੀਦੋ ਤਾਂ ਧਿਆਨ ਰੱਖੋ ਕਿ ਇਸ ਦਾ ਰੰਗ ਹਲਕਾ ਹਰਾ ਹੋਵੇ ਤੇ ਵਿਚ ਪੀਲੀ ਭਾਅ ਮਾਰਦੀ ਹੋਵੇ, ਅਜਿਹਾ ਖੀਰਾ ਤਾਜ਼ਾ ਹੁੰਦਾ ਹੈ।
- ਕਦੇ ਵੀ ਮੋਟੇ ਜਾਂ ਬਹੁਤੇ ਲੰਮੇ ਖੀਰੇ ਦੀ ਚੋਣ ਨਾ ਕਰੋ। ਇਨ੍ਹਾਂ ਅੰਦਰ ਬੀਜ ਹੁੰਦੇ ਹਨ ਤੇ ਇਹ ਪੱਕ ਚੁੱਕੇ ਹੋਣ ਕਰਕੇ ਕੌੜੇ ਹੋ ਸਕਦੇ ਹਨ।
- ਹਮੇਸ਼ਾ ਪਤਲੇ ਤੇ ਮੁਲਾਇਮ ਖੀਰੇ ਦੀ ਚੋਣ ਕਰੋ, ਅਜਿਹਾ ਖੀਰਾ ਕੌੜਾ ਵੀ ਨਹੀਂ ਹੋਵੇਗਾ ਤੇ ਤਾਜ਼ਾ ਹੋਵੇਗਾ।
- ਤੁਸੀਂ ਚਾਹੋ ਤਾਂ ਚੀਨੀ ਖੀਰੇ ਦੇ ਨਾਮ ਨਾਲ ਮਸ਼ਹੂਰ ਖੀਰੇ ਦੀ ਚੋਣ ਵੀ ਕਰ ਸਕਦੇ ਹੋ। ਇਹ ਖੀਰਾ ਵੀ ਖਾਣ ਵਿਚ ਬਹੁਤ ਸੁਆਦ ਤੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
- ਜੇਕਰ ਤੁਸੀਂ ਉਪਰ ਦੱਸੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਖੀਰੇ ਦੀ ਚੋਣ ਕਰੋਗੇ ਤਾਂ ਇਹ ਕੌੜਾ ਨਹੀਂ ਹੋਵੇਗਾ। ਜੇਕਰ ਫਿਰ ਵੀ ਤੁਸੀਂ ਖੀਰੇ ਦਾ ਕੌੜਾਪਣ ਬਿਲਕੁਲ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਤਰੀਕਾ ਹੈ। ਖੀਰੇ ਨੂੰ ਦੋਵਾਂ ਸਿਰਿਆਂ ਤੋਂ ਕੱਟ ਦੇਵੋ, ਤੇ ਪਿਛਲੇ ਹਿੱਸੇ ਉੱਤੇ ਨਮਕ ਛਿੜਕ ਕੇ ਕੱਟਿਆ ਹੋਇਆ ਛੋਟਾ ਟੁਕੜਾ ਨਾਲ ਘਸਾ ਦਿਉ। ਇਸ ਨਾਲ ਕੌੜਾਪਣ ਖਤਮ ਹੋ ਜਾਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )