ਪੜਚੋਲ ਕਰੋ

ਹਾਲੇ ਵੀ ਨਹੀਂ ਘਟਿਆ ਡੇਂਗੂ ਦਾ ਪ੍ਰਕੋਪ

ਚੰਡੀਗੜ੍ਹ : ਫ਼ਰੀਦਕੋਟ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨੇ 321 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸਮੁੱਚੀ ਸਥਿਤੀ ਕੰਟਰੋਲ ਹੇਠ ਹੈ। ਸਿਹਤ ਵਿਭਾਗ ਨੇ ਡੇਂਗੂ ਦਾ ਸਹੀ ਅੰਦਾਜ਼ਾ ਲਾਉਣ ਲਈ ਪ੍ਰਭਾਵਿਤ ਥਾਵਾਂ ਦਾ ਦੌਰਾ ਕੀਤਾ। ਮਾਹਿਰ ਡਾਕਟਰਾਂ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਡੇਂਗੂ ਬਾਰੇ ਵੇਰਵੇ ਇਕੱਤਰ ਕੀਤੇ ਹਨ। ਕੋਟਕਪੂਰਾ ਵਿੱਚ ਡੇਂਗੂ ਦੇ 186, ਫਰੀਦਕੋਟ ਵਿੱਚ 78, ਜੰਡ ਸਾਹਿਬ ‘ਚ 41 ਅਤੇ ਬਾਜਾਖਾਨਾ ਵਿੱਚ 47 ਮਰੀਜ਼ਾਂ ਦੀ ਪੁਸ਼ਟੀ ਹੋਈ  ਹੈ। ਭਾਵੇਂ ਕਿ ਨਵੰਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਮੌਸਮ ਵਿੱਚ ਵੀ ਠੰਢਕ ਵਧਣੀ ਸ਼ੁਰੂ ਹੋ ਗਈ ਹੈ ਫੇਰ ਵੀ ਡੇਂਗੂ ਦੇ ਕੇਸ ਲਗਾਤਾਰ ਆ ਰਹੇ ਹਨ। ਡਾ. ਵੀ.ਪੀ. ਸਿੰਘ, ਸਿਹਤ ਅਧਿਕਾਰੀ ਦਰਸ਼ਨ ਸਿੰਘ, ਦੇਸ ਰਾਜ ਅਤੇ ਸਿਵਲ ਸਰਜਨ ਸੰਪੂਰਨ ਸਿੰਘ ਨੇ ਕਿਹਾ ਕਿ ਪਿਛਲੇ 24 ਘੰਟੇ ਦੇ ਸਰਵੇ ਦੌਰਾਨ ਸਿਰਫ਼ ਤਿੰਨ ਨਵੇਂ ਮਰੀਜ਼ਾਂ ਦੀ ਸ਼ਨਾਖਤ ਹੋਈ ਹੈ ਜਦੋਂ ਕਿ ਬਾਕੀ ਮਰੀਜ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਹੈ। ਸਿਵਲ ਸਰਜਨ ਡਾ. ਸੰਪੂਰਨ ਸਿੰਘ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਢਾਬਿਆਂ, ਰੈਸਟੋਰੈਂਟਾਂ ਅਤੇ ਹੋਰ ਜਨਤਕ ਥਾਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਛਾਪੇ ਮਾਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਕਰਮਚਾਰੀ ਘਰ-ਘਰ ਜਾ ਰਹੇ ਹਨ। ਡਾ. ਕਮਲਦੀਪ ਕੌਰ ਨੇ ਕਿਹਾ ਕਿ ਲੋਕਾਂ ਨੂੰ ਡੇਂਗੂ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਡਾ. ਕਮਲਦੀਪ ਕੌਰ ਨੇ ਕਿਹਾ ਕਿ ਡੇਂਗੂ ਬੁਖਾਰ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖੀ ਜਾਵੇ ਅਤੇ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਉਲਟੀਆਂ ਆਉਣਾ, ਥਕਾਨ, ਚਮੜੀ ‘ਤੇ ਦਾਣੇ ਅਤੇ ਮੂੰਹ ਤੇ ਮਸੂੜਿਆਂ ਵਿੱਚ ਖੂਨ ਵਗਣ ਜਿਹੇ ਲੱਛਣ ਦਿਸਣ ‘ਤੇ ਤੁਰੰਤ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਐੱਮ.ਐੱਸ.ਜੱਗੀ ਨੇ ਕਿਹਾ ਕਿ ਡੇਂਗੂ ਬੁਖ਼ਾਰ ਦੇ ਪ੍ਰਭਾਵ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ਼ ਸਾਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
ਚੌਲ ਜਾਂ ਰੋਟੀ... ਗਰਮੀਆਂ ਵਿੱਚ ਕਿਹੜਾ ਪਹਿਲਾਂ ਖਰਾਬ ਹੁੰਦਾ ਹੈ? ਖਾਣ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ।
ਚੌਲ ਜਾਂ ਰੋਟੀ... ਗਰਮੀਆਂ ਵਿੱਚ ਕਿਹੜਾ ਪਹਿਲਾਂ ਖਰਾਬ ਹੁੰਦਾ ਹੈ? ਖਾਣ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ।
Roti Pizza Recipe: ਬਾਸੀ ਰੋਟੀ ਸੁੱਟਣ ਦੀ ਗਲਤੀ ਨਾ ਕਰੋ! ਸਿਰਫ਼ 5 ਮਿੰਟਾਂ ਵਿੱਚ ਸੁਆਦੀ, ਬਾਜ਼ਾਰੀ ਸ਼ੈਲੀ ਦਾ ਰੋਟੀ-ਪੀਜ਼ਾ ਬਣਾਓ।
Roti Pizza Recipe: ਬਾਸੀ ਰੋਟੀ ਸੁੱਟਣ ਦੀ ਗਲਤੀ ਨਾ ਕਰੋ! ਸਿਰਫ਼ 5 ਮਿੰਟਾਂ ਵਿੱਚ ਸੁਆਦੀ, ਬਾਜ਼ਾਰੀ ਸ਼ੈਲੀ ਦਾ ਰੋਟੀ-ਪੀਜ਼ਾ ਬਣਾਓ।
Indoor pure air tips:ਆਪਣੀ ਘਰ ਦੀ ਹਵਾ ਨੂੰ ਬਿਲਕੁਲ ਸ਼ੁੱਧ ਬਣਾਓ! ਇਹ 5 ਘਰ ਦੇ ਪੌਦੇ ਤੁਹਾਡੇ ਘਰ ਦੀ ਸੁੰਦਰਤਾ ਅਤੇ ਆਕਸੀਜਨ ਦੇ ਪੱਧਰ ਨੂੰ ਵਧਾਉਣਗੇ।
Indoor pure air tips:ਆਪਣੀ ਘਰ ਦੀ ਹਵਾ ਨੂੰ ਬਿਲਕੁਲ ਸ਼ੁੱਧ ਬਣਾਓ! ਇਹ 5 ਘਰ ਦੇ ਪੌਦੇ ਤੁਹਾਡੇ ਘਰ ਦੀ ਸੁੰਦਰਤਾ ਅਤੇ ਆਕਸੀਜਨ ਦੇ ਪੱਧਰ ਨੂੰ ਵਧਾਉਣਗੇ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਿੰਡ 'ਚ ED ਦੀ ਰੇਡ, ਕਰੀਬੀ ਦੇ ਘਰ ਖੰਗਾਲੇ ਦਸਤਾਵੇਜ; ਮੱਚਿਆ ਹੜਕੰਪ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਿੰਡ 'ਚ ED ਦੀ ਰੇਡ, ਕਰੀਬੀ ਦੇ ਘਰ ਖੰਗਾਲੇ ਦਸਤਾਵੇਜ; ਮੱਚਿਆ ਹੜਕੰਪ
Embed widget