Desk Work Study : ਡੈਸਕ ਨੌਕਰੀ ਕਾਰਨ ਵੱਧ ਸਕਦੈ ਦਿਲ ਦੇ ਦੌਰੇ ਦਾ ਖ਼ਤਰਾ ! 21 ਦੇਸ਼ਾਂ ਦੇ ਅਧਿਐਨ ਦਾ ਦਾਅਵਾ
ਕੀ ਤੁਸੀਂ ਡੈਸਕ ਦੀ ਨੌਕਰੀ ਕਰਦੇ ਹੋ? ਕੀ ਤੁਸੀਂ ਹਰ ਸਮੇਂ ਇੱਕ ਥਾਂ 'ਤੇ ਬੈਠਣਾ ਪਸੰਦ ਕਰਦੇ ਹੋ? ਜੇਕਰ ਹਾਂ, ਤਾਂ ਇਹ ਤੁਹਾਡੇ ਸਰੀਰ ਲਈ ਘਾਤਕ ਸਾਬਤ ਹੋ ਸਕਦਾ ਹੈ।
Health News : ਕੀ ਤੁਸੀਂ ਡੈਸਕ ਦੀ ਨੌਕਰੀ ਕਰਦੇ ਹੋ? ਕੀ ਤੁਸੀਂ ਹਰ ਸਮੇਂ ਇੱਕ ਥਾਂ 'ਤੇ ਬੈਠਣਾ ਪਸੰਦ ਕਰਦੇ ਹੋ? ਜੇਕਰ ਹਾਂ, ਤਾਂ ਇਹ ਤੁਹਾਡੇ ਸਰੀਰ ਲਈ ਘਾਤਕ ਸਾਬਤ ਹੋ ਸਕਦਾ ਹੈ। ਜੀ ਹਾਂ, ਕਈ ਦੇਸ਼ਾਂ ਦੇ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੋ ਕਰਮਚਾਰੀ ਦਿਨ ਵਿੱਚ 8 ਘੰਟੇ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ। ਆਓ ਜਾਣਦੇ ਹਾਂ ਅਧਿਐਨ (dangers of sitting Job) ਬਾਰੇ ਵਿਸਥਾਰ ਵਿੱਚ-
ਕੀ ਕਹਿੰਦਾ ਹੈ ਅਧਿਐਨ
ਚਾਈਨੀਜ਼ ਅਕੈਡਮੀ ਆਫ ਮੈਡੀਕਲ ਸਾਇੰਸਿਜ਼ ਅਤੇ ਪੇਕਿੰਗ ਯੂਨੀਅਨ ਮੈਡੀਕਲ ਕਾਲਜ ਦੁਆਰਾ ਕੀਤੇ ਗਏ ਅਧਿਐਨ ਅਨੁਸਾਰ, ਜੋ ਕਰਮਚਾਰੀ ਲਗਾਤਾਰ 8 ਘੰਟੇ ਇੱਕ ਡੈਸਕ 'ਤੇ ਬੈਠਦੇ ਹਨ, ਉਨ੍ਹਾਂ ਵਿੱਚ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ 20 ਪ੍ਰਤੀਸ਼ਤ ਵੱਧ ਹੁੰਦਾ ਹੈ। ਇਹ ਅਧਿਐਨ 21 ਦੇਸ਼ਾਂ ਦੇ 105,677 ਲੋਕਾਂ 'ਤੇ 11 ਸਾਲਾਂ ਤਕ ਕੀਤਾ ਗਿਆ ਹੈ। ਅਧਿਐਨ 'ਚ ਦੇਖਿਆ ਗਿਆ ਹੈ ਕਿ ਇਨ੍ਹਾਂ ਲੋਕਾਂ 'ਚੋਂ 6,200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 2,300 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ, 3,000 ਲੋਕਾਂ ਦੀ ਮੌਤ ਸਟ੍ਰੋਕ ਕਾਰਨ ਅਤੇ 700 ਲੋਕਾਂ ਦੀ ਦਿਲ ਬੰਦ ਹੋਣ ਕਾਰਨ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵੀ ਇਸ ਤਬਾਹੀ ਤੋਂ ਬਚਿਆ ਨਹੀਂ ਹੈ। ਭਾਰਤ ਵਿੱਚ ਵੀ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੁਝ ਰਿਪੋਰਟਾਂ ਅਨੁਸਾਰ, ਕੁੱਲ ਦਿਲ ਦੇ ਦੌਰੇ ਦੇ ਮਰੀਜ਼ਾਂ ਵਿੱਚੋਂ ਲਗਭਗ 60 ਪ੍ਰਤੀਸ਼ਤ ਭਾਰਤ ਵਿੱਚ ਮੌਜੂਦ ਹਨ।
ਕੀ ਹੈ ਸੁਝਾਅ ?
- ਖੋਜਕਰਤਾਵਾਂ ਦਾ ਸੁਝਾਅ ਹੈ ਕਿ ਜੇਕਰ ਤੁਸੀਂ ਡੈਸਕ ਦਾ ਕੰਮ ਕਰਦੇ ਹੋ, ਤਾਂ ਯਕੀਨੀ ਤੌਰ 'ਤੇ ਕੰਮ ਦੇ ਦੌਰਾਨ ਵਿਚਕਾਰ ਉੱਠੋ।
- ਸਿਗਰਟਨੋਸ਼ੀ ਦੀ ਆਦਤ ਛੱਡੋ, ਇਹ ਸਟ੍ਰੋਕ ਦਾ ਖ਼ਤਰਾ ਵਧਾਉਂਦਾ ਹੈ।
- ਕੁਝ ਸਮੇਂ ਲਈ ਸਰੀਰਕ ਗਤੀਵਿਧੀ ਕਰੋ।
Check out below Health Tools-
Calculate Your Body Mass Index ( BMI )