ਕੀ ਮੱਛਰ ਤੁਹਾਨੂੰ ਬਹੁਤ ਜ਼ਿਆਦਾ ਕੱਟਦੇ? ਤਾਂ ਜਾਣੋ ਅਜਿਹਾ ਕਿਉਂ ਹੁੰਦਾ...
ਅਧਿਐਨ ਮੁਤਾਬਕ ਮੱਛਰ ਉਨ੍ਹਾਂ ਲੋਕਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਜਿਨ੍ਹਾਂ ਦੀ ਚਮੜੀ 'ਚ ਕਾਰਬੋਕਸੀਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖੋਜਕਾਰਾਂ ਅਨੁਸਾਰ ਮਨੁੱਖੀ ਚਮੜੀ ਦੇ ਫੈਟੀ ਐਸਿਡ ਮੱਛਰਾਂ ਨੂੰ ਆਕਰਸ਼ਿਤ ਕਰਦੇ ਹਨ।
Mosquitoes: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਮੱਛਰ ਵੀ ਆਉਣ ਲੱਗਦੇ ਹਨ। ਕੁਝ ਲੋਕ ਸ਼ਿਕਾਇਤ ਕਰਦੇ ਹਨ ਕਿ ਮੱਛਰ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਮੱਛਰ ਜ਼ਿਆਦਾ ਗੂੰਜਦੇ ਹਨ, ਜਦਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਘੱਟ ਸ਼ਿਕਾਇਤ ਹੁੰਦੀ ਹੈ। ਕੀ ਇਹ ਸੱਚ ਹੈ ਕਿ ਮੱਛਰ ਕੁਝ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ? ਜਾਂ ਕੀ ਇਹ ਕੇਵਲ ਉਨ੍ਹਾਂ ਦਾ ਭਰਮ ਹੈ?
ਖੋਜਕਰਤਾਵਾਂ ਨੇ ਕੀ ਕਿਹਾ?
ਵਿਗਿਆਨੀਆਂ ਨੇ ਇਸ ਬਾਰੇ ਇੱਕ ਅਧਿਐਨ ਕੀਤਾ ਸੀ, ਜਿਸ ਦੇ ਨਤੀਜਿਆਂ 'ਚ ਪਾਇਆ ਗਿਆ ਕਿ ਕੁਝ ਲੋਕ ਅਸਲ 'ਚ ਮੱਛਰਾਂ ਲਈ ਚੁੰਬਕ ਦੀ ਤਰ੍ਹਾਂ ਕੰਮ ਕਰਦੇ ਹਨ। ਦਰਅਸਲ, ਉਨ੍ਹਾਂ ਲੋਕਾਂ ਦੇ ਸਰੀਰ ਵਿੱਚੋਂ ਇੱਕ ਖ਼ਾਸ ਕਿਸਮ ਦੀ ਬਦਬੂ ਆਉਂਦੀ ਹੈ ਜੋ ਮੱਛਰ ਨੂੰ ਆਕਰਸ਼ਿਤ ਕਰਦੀ ਹੈ। ਇਸ ਅਧਿਐਨ ਨੇ ਕਈ ਪੁਰਾਣੀਆਂ ਧਾਰਨਾਵਾਂ ਨੂੰ ਗਲਤ ਸਾਬਤ ਕੀਤਾ, ਜਿਸ 'ਚ ਲੋਕਾਂ ਦੇ ਖੂਨ ਦੀ ਕਿਸਮ, ਖੂਨ 'ਚ ਸ਼ੂਗਰ ਦੀ ਮਾਤਰਾ, ਲਸਣ ਜਾਂ ਕੇਲਾ ਖਾਣਾ ਜਾਂ ਇੱਥੋਂ ਤੱਕ ਕਿ ਔਰਤ ਹੋਣ ਨੂੰ ਵੀ ਕਾਰਨ ਮੰਨਿਆ ਗਿਆ ਸੀ। ਇਹ ਅਧਿਐਨ ਜਰਨਲ ਸੈੱਲ 'ਚ ਵੀ ਪ੍ਰਕਾਸ਼ਿਤ ਹੋਇਆ ਸੀ।
ਕਾਰਬੋਕਸੀਲਿਕ ਐਸਿਡ ਦਾ ਹੈਰਾਨੀ
ਅਧਿਐਨ ਮੁਤਾਬਕ ਮੱਛਰ ਉਨ੍ਹਾਂ ਲੋਕਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਜਿਨ੍ਹਾਂ ਦੀ ਚਮੜੀ 'ਚ ਕਾਰਬੋਕਸੀਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖੋਜਕਾਰਾਂ ਅਨੁਸਾਰ ਮਨੁੱਖੀ ਚਮੜੀ ਦੇ ਫੈਟੀ ਐਸਿਡ ਦਾ ਮੱਛਰਾਂ ਨੂੰ ਆਕਰਸ਼ਿਤ ਕਰਨ ਨਾਲ ਬਹੁਤ ਪੁਰਾਣਾ ਤੇ ਡੂੰਘਾ ਸਬੰਧ ਹੈ। ਤਿੰਨ ਸਾਲਾਂ ਦੇ ਅਧਿਐਨ ਤੋਂ ਬਾਅਦ ਖੋਜਕਰਤਾਵਾਂ ਨੇ ਭਾਗੀਦਾਰਾਂ ਨੂੰ ਕਈ ਦਿਨਾਂ ਲਈ ਦਿਨ 'ਚ 6 ਵਾਰ ਆਪਣੀਆਂ ਬਾਹਾਂ 'ਤੇ ਨਾਈਲੋਨ ਦੀ ਸਟੋਕਿੰਗਜ਼ ਪਹਿਨਣ ਲਈ ਕਿਹਾ। ਜਦੋਂ ਇਸ ਨਾਈਲੋਨ ਨਾਲ ਟੈਸਟ ਕੀਤਾ ਗਿਆ ਤਾਂ ਖੋਜਕਰਤਾਵਾਂ ਨੇ ਪਾਇਆ ਕਿ ਭਾਗੀਦਾਰਾਂ 'ਚ ਕਾਰਬੋਕਸੀਲਿਕ ਐਸਿਡ ਦਾ ਉੱਚ ਪੱਧਰ ਸੀ, ਜੋ ਮੱਛਰਾਂ ਨੂੰ ਆਕਰਸ਼ਿਤ ਕਰਦਾ ਸੀ। ਇਸ ਤੋਂ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ 'ਚ ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਮੱਛਰ ਉਨ੍ਹਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )