(Source: ECI/ABP News/ABP Majha)
Health Alert: ਰਾਤ ਨੂੰ ਸੌਣ ਸਮੇਂ ਕਰ ਰਹੇ ਹੋ ਮੋਬਾਈਲ ਦੀ ਵਰਤੋਂ? ਤਾਂ ਸਿਹਤ ਲਈ ਖ਼ਤਰੇ ਦੀ ਘੰਟੀ! ਨੁਕਸਾਨ ਜਾਣ ਰਹਿ ਜਾਓਗੇ ਹੈਰਾਨ
Avoid Using Your Phone in Bed : ਰਾਤ ਨੂੰ ਸੌਣ ਮੋਬਾਈਲ ਦੀ ਵਰਤੋਂ ਕਰਨਾ ਸਿਹਤ ਦੀ ਲਈ ਘਾਤਕ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਸਿਹਤ ਮਾਹਿਰ ਤੋਂ ਇਸ ਆਦਤ ਦੇ ਨਾਲ ਹੋਣ ਵਾਲੇ ਨੁੁਕਸਾਨ ਬਾਰੇ..
Harmful Effects of Mobile Phones: ਮੋਬਾਈਲ ਫ਼ੋਨ ਨੇ ਹਰ ਇੱਕ ਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ। ਜਿਸ ਕਰਕੇ ਕੋਈ ਵੀ ਵਿਅਕਤੀ ਇਸ ਤੋਂ ਬਿਨਾਂ ਰਹਿ ਹੀ ਨਹੀਂ ਪਾਉਂਦਾ ਹੈ। ਸਵੇਰ ਉੱਠ ਕੇ ਹਰ ਕੋਈ ਪਹਿਲਾਂ ਮੋਬਾਈਲ ਨੂੰ ਹੀ ਚੁੱਕਦਾ ਹੈ ਅਤੇ ਇਹੀ ਹਾਲ ਰਾਤ ਦੇ ਸਮੇਂ ਦਾ ਜਦੋਂ ਤੱਕ ਅੱਖਾਂ ਬੰਦ ਨਹੀਂ ਹੁੰਦੀਆਂ ਫੋਨ ਨੂੰ ਚਲਾਈ ਜਾਂਦੇ ਹਾਂ। ਜੀ ਹਾਂ ਬਹੁਤ ਸਾਰੇ ਲੋਕ ਨੇ ਜੋ ਰਾਤ ਨੂੰ ਬਿਸਤਰ 'ਤੇ ਲੇਟ ਕੇ ਵੀ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।
ਨੀਂਦ 'ਚ ਕਮੀ
ਚੰਗੀ ਸਿਹਤ ਲਈ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਚੰਗੀ ਨੀਂਦ ਸਾਡੇ ਦਿਮਾਗ ਅਤੇ ਸਰੀਰ ਦੋਵਾਂ ਨੂੰ ਤੰਦਰੁਸਤ ਰੱਖਦੀ ਹੈ। ਅਜਿਹੇ 'ਚ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ। ਹਾਲਾਂਕਿ ਦੇਰ ਰਾਤ ਤੱਕ ਮੋਬਾਈਲ 'ਤੇ ਰੁੱਝੇ ਰਹਿਣ ਕਾਰਨ ਨੀਂਦ ਪੂਰੀ ਨਹੀਂ ਹੁੰਦੀ। ਇਸ ਕਾਰਨ ਜਦੋਂ ਉਹ ਸਵੇਰੇ ਉੱਠਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਦਿਨ ਵੇਲੇ ਆਲਸ ਰਹਿੰਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੋਰ ਪੜ੍ਹੋ : ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਖਾਣੀ ਚਾਹੀਦੀ ਹਲਦੀ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਤਣਾਅ ਦਾ ਪੱਧਰ ਵਧ ਸਕਦਾ ਹੈ
ਨੀਂਦ ਦੀ ਕਮੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਨੀਂਦ ਦੀ ਕਮੀ ਦੇ ਕਾਰਨ, ਲੋਕਾਂ ਨੂੰ ਨੀਂਦ ਸੰਬੰਧੀ ਵਿਕਾਰ ਪੈਦਾ ਹੋ ਸਕਦੇ ਹਨ। ਇਹ ਤੁਹਾਡੇ ਤਣਾਅ ਦੇ ਪੱਧਰ ਨੂੰ ਵਧਾ ਸਕਦਾ ਹੈ। ਜੇਕਰ ਤੁਸੀਂ ਨੀਂਦ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਅਨੁਭਵ ਕਰਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਚੰਗੀ ਨੀਂਦ ਲਈ ਉਹ ਜੋ ਸੁਝਾਅ ਦਿੰਦੇ ਹਨ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ
ਮਾਹਿਰਾਂ ਦਾ ਕਹਿਣਾ ਹੈ ਕਿ ਪੂਰੀ ਨੀਂਦ ਨਾ ਲੈਣ ਕਾਰਨ ਤੁਹਾਨੂੰ ਦਿਨ ਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋਵੇਗੀ ਅਤੇ ਤੁਸੀਂ ਆਪਣੇ ਕੰਮ 'ਤੇ ਧਿਆਨ ਨਹੀਂ ਲਗਾ ਸਕੋਗੇ। ਇਸ ਤੋਂ ਇਲਾਵਾ ਨੀਂਦ ਦੀ ਕਮੀ ਦੇ ਕਾਰਨ ਸਵੇਰੇ ਤੁਹਾਡਾ ਮੂਡ ਤਰੋਤਾਜ਼ਾ ਨਹੀਂ ਰਹਿੰਦਾ।
ਅੱਖਾਂ ਦੀ ਰੋਸ਼ਨੀ ਘੱਟ ਸਕਦੀ ਹੈ
ਜਦੋਂ ਬਹੁਤ ਸਾਰੇ ਲੋਕ ਰਾਤ ਨੂੰ ਬਿਸਤਰੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ, ਤਾਂ ਕਮਰੇ ਵਿੱਚ ਬਹੁਤੀ ਰੋਸ਼ਨੀ ਨਹੀਂ ਹੁੰਦੀ ਹੈ। ਲੰਬੇ ਸਮੇਂ ਤੱਕ, ਉਹ ਬਿਸਤਰ 'ਤੇ ਲੇਟ ਕੇ ਸੋਸ਼ਲ ਮੀਡੀਆ ਪਲੇਟਫਾਰਮਸ ਜਾਂ ਫਿਰ ਈਮੇਲਾਂ ਆਦਿ ਦੀ ਜਾਂਚ ਕਰਦੇ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਦੀਆਂ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਉਹ ਪੂਰੀ ਨੀਂਦ ਵੀ ਨਹੀਂ ਲੈ ਪਾਉਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )