ਪੜਚੋਲ ਕਰੋ
Advertisement
ਕੀ ਤੁਸੀਂ ਵੀ ਵਾਰ-ਵਾਰ ਉਬਾਲਦੇ ਹੋ ਦੁੱਧ ! ਜਾਣੋ ਅਜਿਹਾ ਕਰਨਾ ਸਹੀ ਵੀ ਹੈ ਜਾਂ ਨਹੀਂ
Can We Boil Milk Multiple Times : ਦੁੱਧ ਆਪਣੇ ਆਪ ਵਿੱਚ ਇੱਕ ਸੰਪੂਰਨ ਖੁਰਾਕ ਹੈ। ਇਹੀ ਕਾਰਨ ਹੈ ਕਿ ਹਰ ਕਿਸੇ ਦੇ ਘਰ ਰੋਜ਼ਾਨਾ ਦੁੱਧ ਦਾ ਇਸਤੇਮਾਲ ਹੁੰਦਾ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ,
Can We Boil Milk Multiple Times : ਦੁੱਧ ਆਪਣੇ ਆਪ ਵਿੱਚ ਇੱਕ ਸੰਪੂਰਨ ਖੁਰਾਕ ਹੈ। ਇਹੀ ਕਾਰਨ ਹੈ ਕਿ ਹਰ ਕਿਸੇ ਦੇ ਘਰ ਰੋਜ਼ਾਨਾ ਦੁੱਧ ਦਾ ਇਸਤੇਮਾਲ ਹੁੰਦਾ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਸਾਡੇ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ ਪਰ ਅਕਸਰ ਲੋਕ ਦੁੱਧ ਨੂੰ ਉਬਾਲਦੇ ਸਮੇਂ ਵੱਡੀ ਗਲਤੀ ਕਰ ਲੈਂਦੇ ਹਨ। ਜਿਸ ਕਾਰਨ ਤੁਹਾਨੂੰ ਇਸ ਦਾ ਪੂਰਾ ਲਾਭ ਨਹੀਂ ਮਿਲਦਾ। ਅਸਲ 'ਚ ਕਈ ਔਰਤਾਂ ਦੁੱਧ ਨੂੰ ਗਾੜ੍ਹਾ ਕਰਨ ਅਤੇ ਉਸ 'ਚੋਂ ਮਲਾਈ ਕੱਢਣ ਲਈ ਦੁੱਧ ਨੂੰ ਕਈ ਵਾਰ ਲੰਬੇ ਸਮੇਂ ਤੱਕ ਉਬਾਲਦੀਆਂ ਹਨ ਪਰ ਅਜਿਹਾ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ। ਆਓ ਜਾਣਦੇ ਹਾਂ ਦੁੱਧ ਨੂੰ ਵਾਰ-ਵਾਰ ਉਬਾਲਣ ਨਾਲ ਕੀ ਹੁੰਦਾ ਹੈ।
ਕੀ ਦੁੱਧ ਨੂੰ ਵਾਰ-ਵਾਰ ਉਬਾਲਣਾ ਸਹੀ ਹੈ?
ਉਬਲਿਆ ਹੋਇਆ ਦੁੱਧ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਕਈ ਹਾਨੀਕਾਰਕ ਬੈਕਟੀਰੀਆ ਮੌਜੂਦ ਹੁੰਦੇ ਹਨ, ਜਿਸ ਕਾਰਨ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਨੂੰ ਮਾਰਨ ਲਈ ਦੁੱਧ ਨੂੰ ਉਬਾਲਿਆ ਜਾਂਦਾ ਹੈ। ਨਿਊਟ੍ਰੀਸ਼ਨਿਸਟ ਮੁਤਾਬਕ ਦੁੱਧ ਚਾਹੇ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ, ਇਸ ਨੂੰ ਇਕ ਤੋਂ ਦੋ ਵਾਰ ਉਬਾਲਣਾ ਸਹੀ ਹੈ। ਇਸ ਤੋਂ ਜ਼ਿਆਦਾ ਦੁੱਧ ਨੂੰ ਉਬਾਲਣ ਨਾਲ ਇਸ 'ਚ ਮੌਜੂਦ ਚੰਗੇ ਬੈਕਟੀਰੀਆ ਖਤਮ ਹੋ ਜਾਂਦੇ ਹਨ। ਦੁੱਧ ਨੂੰ ਉਬਾਲਣ ਨਾਲ ਇਸ ਵਿਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਜਿਸ ਕਾਰਨ ਇਸ 'ਚ ਮੌਜੂਦ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਦਾ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਦੁੱਧ ਨੂੰ ਵਿਟਾਮਿਨ ਡੀ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ ਕੈਲਸ਼ੀਅਮ ਨੂੰ ਸੋਖਣ 'ਚ ਮਦਦ ਕਰਦਾ ਹੈ। ਦੁੱਧ ਨੂੰ ਵਾਰ-ਵਾਰ ਉਬਾਲਣ ਨਾਲ ਇਸ ਵਿਚ ਮੌਜੂਦ ਵਿਟਾਮਿਨ ਦੀ ਮਾਤਰਾ ਵੀ ਘੱਟ ਹੋ ਸਕਦੀ ਹੈ, ਜਿਸ ਨਾਲ ਕੈਲਸ਼ੀਅਮ ਦਾ ਸੋਖਣ ਘੱਟ ਹੋ ਸਕਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ |ਦੁੱਧ ਦੀ ਪੋਸ਼ਣ ਬਣਾਈ ਰੱਖਣ ਲਈ ਇਸਨੂੰ ਹਮੇਸ਼ਾ ਘੱਟ ਤਾਪਮਾਨ 'ਤੇ ਰੱਖੋ ਅਤੇ ਥੋੜ੍ਹਾ ਜਿਹਾ ਪਾਣੀ ਪਾਓ | ਇਹ ਸਿਰਫ ਉਬਾਲਿਆ ਜਾਣਾ ਚਾਹੀਦਾ ਹੈ। ਪੋਸ਼ਣ ਵਿਗਿਆਨੀਆਂ ਦੇ ਅਨੁਸਾਰ ਤੁਸੀਂ ਦੁੱਧ ਨੂੰ ਇੱਕ ਵਾਰ ਉਬਾਲ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਇਸ ਨੂੰ ਪੀਣਾ ਚਾਹੁੰਦੇ ਹੋ ,ਤੁਸੀਂ ਇਸਨੂੰ ਕੋਸਾ -ਗਰਮ ਪੀ ਸਕਦੇ ਹੋ। ਪੂਰੇ ਦੁੱਧ ਨੂੰ ਵਾਰ-ਵਾਰ ਉਬਾਲਣ ਦੀ ਲੋੜ ਨਹੀਂ ਹੈ।
ਦੁੱਧ ਨੂੰ ਉਬਾਲਣ ਦਾ ਸਹੀ ਤਰੀਕਾ ਕੀ ਹੈ?
ਜੇਕਰ ਤੁਸੀਂ ਚਾਹੁੰਦੇ ਹੋ ਕਿ ਦੁੱਧ 'ਚ ਮੌਜੂਦ ਪੋਸ਼ਕ ਤੱਤ ਨਸ਼ਟ ਨਾ ਹੋਣ ਅਤੇ ਤੁਹਾਨੂੰ ਦੁੱਧ ਪੀਣ ਦੇ ਸਹੀ ਫਾਇਦੇ ਮਿਲੇ ਤਾਂ ਇਸਦੇ ਲਈ ਅਸੀਂ ਤੁਹਾਨੂੰ ਦੁੱਧ ਨੂੰ ਉਬਾਲਣ ਦਾ ਸਹੀ ਤਰੀਕਾ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਇਕ ਬਰਤਨ 'ਚ ਦੁੱਧ ਕੱਢ ਕੇ ਗੈਸ 'ਤੇ ਤੇਜ਼ ਅੱਗ 'ਤੇ ਰੱਖ ਦਿਓ। ਫਿਰ ਗੈਸ ਨੂੰ ਹੌਲੀ ਕਰੋ। ਹੁਣ ਦੁੱਧ ਨੂੰ ਉਬਾਲਦੇ ਹੋਏ ਚਮਚ ਨਾਲ ਲਗਾਤਾਰ ਹਿਲਾਉਂਦੇ ਰਹੋ। ਜਿਵੇਂ ਹੀ ਦੁੱਧ ਉਬਲਣ ਲੱਗੇ ਤਾਂ ਤੁਰੰਤ ਗੈਸ ਬੰਦ ਕਰ ਦਿਓ।ਧਿਆਨ ਰੱਖੋ ਕਿ ਕਦੇ ਵੀ ਬਹੁਤ ਗਰਮ ਦੁੱਧ ਨੂੰ ਫਰਿੱਜ ਵਿੱਚ ਨਾ ਰੱਖੋ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement