ਕੀ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸੱਚਮੁੱਚ ਗੋਡਿਆਂ ਨੂੰ ਹੁੰਦਾ ਨੁਕਸਾਨ? ਮਾਹਿਰ ਤੋਂ ਜਾਣੋ ਸੱਚਾਈ ਅਤੇ ਨੁਕਸਾਨ
ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲੋਕ ਆਪਣੀ ਲੋੜ ਤੇ ਆਦਤ ਮੁਤਾਬਕ ਪਾਣੀ ਪੀਂਦੇ ਹਨ। ਕੁਝ ਲੋਕ ਆਰਾਮ ਨਾਲ ਬੈਠ ਕੇ ਘੁਟ-ਘੁਟ ਕਰਕੇ ਪੀਂਦੇ ਹਨ, ਜਦਕਿ ਕੁਝ ਜਲਦੀ ਵਿੱਚ ਖੜ੍ਹੇ-ਖੜ੍ਹੇ ਹੀ ਪਾਣੀ ਪੀ ਲੈਂਦੇ ਹਨ। ਅਕਸਰ ਘਰ ਦੇ ਵੱਡੇ-ਬਜ਼ੁਰਗ...

ਪੂਰੀ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਠੀਕ ਤਰੀਕੇ ਨਾਲ ਕੰਮ ਕਰਦੇ ਹਨ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲੋਕ ਆਪਣੀ ਲੋੜ ਤੇ ਆਦਤ ਮੁਤਾਬਕ ਪਾਣੀ ਪੀਂਦੇ ਹਨ। ਕੁਝ ਲੋਕ ਆਰਾਮ ਨਾਲ ਬੈਠ ਕੇ ਘੁਟ-ਘੁਟ ਕਰਕੇ ਪੀਂਦੇ ਹਨ, ਜਦਕਿ ਕੁਝ ਜਲਦੀ ਵਿੱਚ ਖੜ੍ਹੇ-ਖੜ੍ਹੇ ਹੀ ਪਾਣੀ ਪੀ ਲੈਂਦੇ ਹਨ। ਅਕਸਰ ਘਰ ਦੇ ਵੱਡੇ-ਬਜ਼ੁਰਗ ਖੜ੍ਹੇ ਹੋ ਕੇ ਪਾਣੀ ਪੀਣ ਤੋਂ ਰੋਕਦੇ ਹਨ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਗੋਡਿਆਂ ਨੂੰ ਨੁਕਸਾਨ ਹੁੰਦਾ ਹੈ। ਪਰ ਕੀ ਸਚਮੁੱਚ ਇਹ ਗੱਲ ਠੀਕ ਹੈ? ਆਓ ਮਾਹਿਰਾਂ ਤੋਂ ਜਾਣਦੇ ਹਾਂ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੁੜੀ ਸੱਚਾਈ ਅਤੇ ਇਸ ਦੇ ਨੁਕਸਾਨ।
ਡਾਇਟੀਸ਼ਨ ਜੂਹੀ ਅਰੋੜਾ ਦੀ ਸਲਾਹ
ਡਾਇਟੀਸ਼ਨ ਜੂਹੀ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਜੂਹੀ ਦਾ ਕਹਿਣਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੋਡਿਆਂ ਨੂੰ ਨੁਕਸਾਨ ਜਾਂ ਹੋਰ ਜੋੜਾਂ 'ਤੇ ਅਸਰ ਪੈਂਦਾ ਹੈ, ਇਹ ਸਿਰਫ਼ ਇੱਕ ਮਿਥਕ ਹੈ। ਅਸਲ ਵਿੱਚ, ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਸਿੱਧਾ ਭੋਜਨ ਨਲੀ ਰਾਹੀਂ ਪੇਟ ਵਿੱਚ ਚੱਲ ਜਾਂਦਾ ਹੈ, ਇਸਦਾ ਖੜ੍ਹੇ ਜਾਂ ਬੈਠੇ ਹੋਣ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ, ਕੁਝ ਲੋਕਾਂ ਨੂੰ ਤੇਜ਼ੀ ਨਾਲ ਪਾਣੀ ਪੀਣ ਨਾਲ ਹਜ਼ਮ ਨਾ ਹੋਣਾ ਜਾਂ ਅਸੁਵਿਧਾ ਹੋ ਸਕਦੀ ਹੈ, ਪਰ ਇਹ ਗੋਡਿਆਂ ਨਾਲ ਸਬੰਧਿਤ ਨਹੀਂ ਹੈ। ਜੂਹੀ ਇੱਕ ਆਮ ਵਿਅਕਤੀ ਨੂੰ ਰੋਜ਼ਾਨਾ 2 ਤੋਂ 3 ਲੀਟਰ ਪਾਣੀ ਪੀਣ ਦੀ ਸਲਾਹ ਦਿੰਦੀ ਹਨ।
ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ ਦੱਸੇ
ਹਾਲਾਂਕਿ ਹੇਲਥਸ਼ੌਟਸ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਦੌਰਾਨ, ਅਪੋਲੋ ਸਪੈਕਟਰਾ, ਦਿੱਲੀ ਦੇ ਜਨਰਲ ਫਿਜ਼ੀਸ਼ਨ ਡਾ. ਵਿਪੁਲ ਰੁਸਤਗੀ ਦਾ ਕਹਿਣਾ ਸੀ ਕਿ ਖੜ੍ਹੇ ਹੋ ਕੇ ਪਾਣੀ ਪੀਣਾ ਨੁਕਸਾਨਦਾਇਕ ਹੋ ਸਕਦਾ ਹੈ। ਆਯੁਰਵੇਦ ਦੇ ਅਨੁਸਾਰ, ਇਸ ਨਾਲ ਪਾਣੀ ਸਰੀਰ ਵਿੱਚ ਠੀਕ ਤਰੀਕੇ ਨਾਲ ਅਬਜ਼ਰਵ ਨਹੀਂ ਹੁੰਦਾ, ਜਿਸ ਨਾਲ ਪਾਚਣ ਤੰਤਰ ਪ੍ਰਭਾਵਿਤ ਹੋ ਸਕਦਾ ਹੈ। ਪਰ ਇਸਦਾ ਗੋਡਿਆਂ 'ਤੇ ਸਿੱਧਾ ਅਸਰ ਪੈਣ ਦਾ ਕੋਈ ਸਬੂਤ ਨਹੀਂ ਹੈ। ਡਾ. ਵਿਪੁਲ ਰੁਸਤਗੀ ਨੇ ਖੜ੍ਹੇ ਹੋ ਕੇ ਪਾਣੀ ਪੀਣ ਦੇ ਇਹ 5 ਨੁਕਸਾਨ ਦੱਸੇ ਹਨ।
ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ
ਪਾਚਣ 'ਤੇ ਅਸਰ – ਖੜ੍ਹੇ ਹੋ ਕੇ ਪਾਣੀ ਪੀਣ ਦੌਰਾਨ ਪਾਣੀ ਤੇਜ਼ੀ ਨਾਲ ਭੋਜਨ ਨਲੀ ਰਾਹੀਂ ਪੇਟ ਵਿੱਚ ਪਹੁੰਚਦਾ ਹੈ, ਜਿਸ ਨਾਲ ਪਾਚਣ ਪ੍ਰਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਇਹ ਅਜੀਰਨ ਜਾਂ ਗੈਸ ਦੀ ਸਮੱਸਿਆ ਦਾ ਕਾਰਣ ਬਣ ਸਕਦਾ ਹੈ।
ਗਠੀਆ ਦਾ ਕਾਰਨ – ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ, ਤਾਂ ਨੱਸਾਂ ਵਿੱਚ ਤਣਾਅ ਆ ਜਾਂਦਾ ਹੈ, ਜਿਸ ਨਾਲ ਤਰਲ ਪਦਾਰਥਾਂ ਦਾ ਸੰਤੁਲਨ ਖ਼ਰਾਬ ਹੋ ਜਾਂਦਾ ਹੈ। ਇਸ ਕਾਰਨ ਸਮੇਂ ਦੇ ਨਾਲ ਜੋੜਾਂ ਵਿੱਚ ਤਰਲ ਪਦਾਰਥ ਜਮ ਸਕਦੇ ਹਨ, ਜੋ ਭਵਿੱਖ ਵਿੱਚ ਗਠੀਆ ਦਾ ਕਾਰਣ ਬਣ ਸਕਦਾ ਹੈ।
ਪੋਸ਼ਕ ਤੱਤਾਂ ਦੀ ਕਮੀ – ਡਾ. ਵਿਪੁਲ ਰੁਸਤਗੀ ਦਾ ਕਹਿਣਾ ਹੈ ਕਿ ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ, ਤਾਂ ਜ਼ਰੂਰੀ ਪੋਸ਼ਕ ਤੱਤ ਅਤੇ ਵਿਟਾਮਿਨ ਲਿਵਰ ਅਤੇ ਪਾਚਣ ਤੰਤਰ ਤੱਕ ਨਹੀਂ ਪਹੁੰਚਦੇ।
ਕਿਡਨੀ 'ਤੇ ਅਸਰ – ਕਿਡਨੀ ਉਸ ਵੇਲੇ ਚੰਗੀ ਤਰ੍ਹਾਂ ਕੰਮ ਕਰਦੀ ਹੈ ਜਦੋਂ ਅਸੀਂ ਬੈਠੇ ਹੋਏ ਹੁੰਦੇ ਹਾਂ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਸਿੱਧਾ ਬਿਨਾਂ ਫਿਲਟਰ ਹੋਏ ਪੇਟ ਦੇ ਨੀਵੇਂ ਹਿੱਸੇ ਵਿੱਚ ਪਹੁੰਚਦਾ ਹੈ। ਇਸ ਨਾਲ ਪਾਣੀ ਵਿੱਚ ਮੌਜੂਦ ਅਸ਼ੁੱਧੀਆਂ ਮੂਤਰਾਸ਼ਯ ਵਿੱਚ ਜਮ ਜਾਂਦੀਆਂ ਹਨ, ਜੋ ਕਿਡਨੀ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਯੂਰੀਨਰੀ ਟਰੈਕਟ ਇਨਫੈਕਸ਼ਨ ਦੇ ਜੋਖਮ ਨੂੰ ਵਧਾਉਂਦੀਆਂ ਹਨ।
ਨੱਸਾਂ ਵਿੱਚ ਤਣਾਅ ਅਤੇ ਤਰਲ ਪਦਾਰਥ ਦਾ ਅਸੰਤੁਲਨ – ਇਸਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਵਿੱਚ ਤਰਲ ਪਦਾਰਥ ਦਾ ਸੰਤੁਲਨ ਖ਼ਰਾਬ ਹੋ ਜਾਂਦਾ ਹੈ ਅਤੇ ਨੱਸਾਂ ਵਿੱਚ ਤਣਾਅ ਵੀ ਆ ਜਾਂਦਾ ਹੈ।
ਸਲਾਹ
ਆਯੁਰਵੇਦ ਮੁਤਾਬਕ, ਪਾਣੀ ਸਦਾ ਬੈਠ ਕੇ, ਛੋਟੇ-ਛੋਟੇ ਘੁਟਾਂ ਵਿੱਚ ਅਤੇ ਹੌਲੀ-ਹੌਲੀ ਪੀਣਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )





















