ਪੜਚੋਲ ਕਰੋ
ਕੀ ਪ੍ਰਦੂਸ਼ਣ ਬਣਾ ਦਿੰਦਾ ਹੈ ਕੋਰੋਨਾ ਨੂੰ ਹੋਰ ਜਾਨਲੇਵਾ?
ਅਮਰੀਕਾ 'ਚ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਵਿਡ -19 ਵਾਇਰਸ ਲੰਬੇ ਸਮੇਂ ਦੇ ਸ਼ਹਿਰੀ ਪ੍ਰਦੂਸ਼ਣ, ਖ਼ਾਸਕਰ ਨਾਈਟ੍ਰੋਜਨ ਡਾਈਆਕਸਾਈਡ ਦਾ ਸਾਹਮਣਾ ਕਰਦਾ ਹੈ ਤਾਂ ਇਹ ਵਧੇਰੇ ਘਾਤਕ ਸਾਬਤ ਹੋ ਸਕਦਾ ਹੈ।

ਵਾਸ਼ਿੰਗਟਨ: ਅਮਰੀਕਾ 'ਚ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਵਿਡ -19 ਵਾਇਰਸ ਲੰਬੇ ਸਮੇਂ ਦੇ ਸ਼ਹਿਰੀ ਪ੍ਰਦੂਸ਼ਣ, ਖ਼ਾਸਕਰ ਨਾਈਟ੍ਰੋਜਨ ਡਾਈਆਕਸਾਈਡ ਦਾ ਸਾਹਮਣਾ ਕਰਦਾ ਹੈ ਤਾਂ ਇਹ ਵਧੇਰੇ ਘਾਤਕ ਸਾਬਤ ਹੋ ਸਕਦਾ ਹੈ। ਦਿ ਇਨੋਵੇਸ਼ਨ ਜਰਨਲ 'ਚ ਪ੍ਰਕਾਸ਼ਤ ਅਧਿਐਨ ਨੇ ਜਨਵਰੀ ਅਤੇ ਜੁਲਾਈ ਦੇ ਵਿਚਕਾਰ ਅਮਰੀਕਾ 'ਚ 3,122 ਕਾਉਂਟੀਆਂ 'ਚ ਪੀਐਮ 2.5, ਨਾਈਟ੍ਰੋਜਨ ਡਾਈਆਕਸਾਈਡ ਅਤੇ ਓਜ਼ੋਨ ਵਰਗੇ ਪ੍ਰਦੂਸ਼ਿਤ ਤੱਤਾਂ ਦਾ ਵਿਸ਼ਲੇਸ਼ਣ ਕੀਤਾ ਹੈ। ਯੂਐਸ-ਅਧਾਰਤ ਐਮੋਰੀ ਯੂਨੀਵਰਸਿਟੀ ਦੇ ਦੋਂਗਹਾਈ ਲਿਆਂਗ ਨੇ ਕਿਹਾ, 'ਪ੍ਰਦੂਸ਼ਣ ਦੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਸੰਪਰਕ ਦੀ ਸਥਿਤੀ 'ਚ, ਮਨੁੱਖੀ ਸਰੀਰ 'ਤੇ ਸਿੱਧੇ ਅਤੇ ਅਸਿੱਧੇ ਪ੍ਰਣਾਲੀਗਤ ਪ੍ਰਭਾਵ ਆਕਸੀਟੇਟਿਵ ਦਬਾਅ, ਸ਼ੋਥ ਅਤੇ ਸਾਹ 'ਚ ਪ੍ਰੇਸ਼ਾਨੀ ਦੇ ਰੂਪ 'ਚ ਪ੍ਰਭਾਵ ਪੈਂਦਾ ਹੈ।' ਹਵਾ ਪ੍ਰਦੂਸ਼ਣ ਦੇ ਪ੍ਰਦੂਸ਼ਕਾਂ ਅਤੇ ਕੋਵਿਡ -19 ਦੀ ਤੀਬਰਤਾ ਦੇ ਵਿਚਕਾਰ ਸਬੰਧਾਂ ਦਾ ਪਤਾ ਲਗਾਉਣ ਲਈ ਖੋਜਕਰਤਾਵਾਂ ਨੇ ਦੋ ਵੱਡੇ ਨਤੀਜਿਆਂ - ਕੋਵਿਡ -19 ਤੋਂ ਪੀੜਤ ਮਰੀਜ਼ਾਂ ਦੀ ਮੌਤ ਅਤੇ ਆਬਾਦੀ ਵਿੱਚ ਕੋਵਿਡ -19 ਹੋਣ ਵਾਲਿਆਂ ਮੌਤਾਂ ਦੀ ਦਰ ਦਾ ਅਧਿਐਨ ਕੀਤਾ। ਪੰਜਾਬ 'ਚ ਕਿਸਾਨ ਰਾਜ! ਟੋਲ ਫਰੀ ਕਰਵਾਇਆ ਸਫਰ, ਗੱਡੀਆਂ ਦੀ ਪਰਚੀ ਬੰਦ ਦੋ ਸੰਕੇਤਕ ਕ੍ਰਮਵਾਰ ਕੋਵਿਡ -19 ਤੋਂ ਹੋਣ ਵਾਲੀਆਂ ਮੌਤਾਂ ਅਤੇ ਕੋਵਿਡ -19 ਤੋਂ ਹੋਣ ਵਾਲੀਆਂ ਮੌਤਾਂ ਦੀ ਤੀਬਰਤਾ ਨੂੰ ਜੈਵਿਕ ਸੰਵੇਦਨਸ਼ੀਲਤਾ ਦਾ ਸੰਕੇਤ ਦੇ ਸਕਦੇ ਹਨ। ਖੋਜਕਤਾਵਾਂਰ ਨੂੰ ਪ੍ਰਦੂਸ਼ਕਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਨਾਈਟ੍ਰੋਜਨ ਆਕਸਾਈਡ ਦਾ ਕੋਵਿਡ -19 ਤੋਂ ਹੋਈਆਂ ਮੌਤਾਂ ਨਾਲ ਪੱਕਾ ਸਬੰਧ ਹੈ। ਉਨ੍ਹਾਂ ਕਿਹਾ ਕਿ ਹਵਾ 'ਚ ਨਾਈਟਰੋਜਨ ਡਾਈਆਕਸਾਈਡ (ਐਨ.ਓ. 2) ਦੇ 4.6 ਪ੍ਰਤੀ ਅਰਬ (ਪੀਪੀਬੀ) ਦਾ ਵਾਧਾ ਕ੍ਰਮਵਾਰ 11.3 ਪ੍ਰਤੀਸ਼ਤ ਕੋਵਿਡ -19 ਮਰੀਜ਼ਾਂ ਦੀ ਮੌਤ ਅਤੇ 16.2 ਪ੍ਰਤੀਸ਼ਤ ਮੌਤਾਂ ਦਾ ਕਾਰਨ ਬਣਦਾ ਹੈ। ਕੈਪਟਨ ਦਾ ਫਾਰਮ ਹਾਉਸ ਘੇਰਨ 'ਤੇ AAP ਵਰਕਰਾਂ ਨੂੰ ਪੁਲਿਸ ਨੇ ਚੁੱਕਿਆ ਖੋਜਕਰਤਾਵਾਂ ਨੇ ਪਾਇਆ ਕਿ ਕੋਵਿਡ -19 ਦੇ 14,672 ਮਰੀਜ਼ਾਂ ਦੀਆਂ ਜ਼ਿੰਦਗੀਆਂ ਹਵਾ 'ਚ ਸਿਰਫ 4.6 ਪੀਪੀਬੀ NO-2 ਘਟਾ ਕੇ ਬਚਾਈਆਂ ਜਾ ਸਕਦੀਆਂ ਹਨ। ਖੋਜਕਰਤਾਵਾਂ ਨੇ ਕੋਵਿਡ -19 ਮਰੀਜ਼ਾਂ ਦੀ ਮੌਤ 'ਤੇ ਪੀਐਮ-2.5 ਦਾ ਅੰਸ਼ਕ ਪ੍ਰਭਾਵ ਦੇਖਿਆ ਹੈ। ਓਜ਼ੋਨ ਕੋਵਿਡ -19 ਦੇ ਮਰੀਜ਼ਾਂ ਦੀ ਮੌਤ ਨਾਲ ਜੁੜਿਆ ਨਹੀਂ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















