ਕਿਤੇ ਤੁਸੀਂ ਵੀ ਚਾਹ ਤੋਂ ਤੁਰੰਤ ਬਾਅਦ ਤਾਂ ਨਹੀਂ ਪੀਂਦੇ ਪਾਣੀ? ਜੇਕਰ ਹਾਂ, ਤਾਂ ਸਿਹਤ ਦਾ ਹੋ ਰਿਹਾ ਵੱਡਾ ਨੁਕਸਾਨ
ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਚਾਹ ਦੇ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ, ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ.. ਸਵਾਲ ਇਹ ਹੈ ਕਿ ਕੀ ਪਾਣੀ ਸੱਚਮੁੱਚ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ?
Water After Tea: ਚਾਹ ਸਾਡੀ ਸਾਰਿਆਂ ਦੀ ਮਨਪਸੰਦ ਡ੍ਰਿੰਕ ਹੈ। ਜੇਕਰ ਅਸੀਂ ਸਵੇਰੇ ਇੱਕ ਕੱਪ ਚਾਹ ਪੀਂਦੇ ਹਾਂ ਤਾਂ ਦਿਨ ਬਣ ਜਾਂਦਾ ਹੈ, ਐਨਰਜੀ ਮਿਲਦੀ ਹੈ, ਨੀਂਦ ਖੁੱਲ੍ਹ ਜਾਂਦੀ ਹੈ ਅਤੇ ਅਸੀਂ ਫਿਰ ਤੋਂ ਐਕਟਿਵ ਹੋ ਜਾਂਦੇ ਹਾਂ ਪਰ ਅਕਸਰ ਤੁਸੀਂ ਇਹ ਸੁਣਿਆ ਹੋਵੇਗਾ ਕਿ ਚਾਹ ਪੀਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ, ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਵਾਲ ਇਹ ਹੈ ਕਿ ਕੀ ਪਾਣੀ ਸੱਚਮੁੱਚ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ? ਪਾਣੀ ਨੂੰ ਬਹੁਤ ਤਾਕਤਵਰ ਡ੍ਰਿੰਕ ਮੰਨਿਆ ਜਾਂਦਾ ਹੈ, ਇਸ ਲਈ ਕੀ ਇਹ ਕਹਿਣਾ ਸਹੀ ਹੋਵੇਗਾ ਕਿ ਪਾਣੀ ਪੀਣ ਨਾਲ ਸਮੱਸਿਆ ਹੋ ਸਕਦੀ ਹੈ। ਕੀ ਗਰਮ ਅਤੇ ਠੰਢੀ ਡ੍ਰਿੰਕ ਨੂੰ ਮਿਲਾ ਕੇ ਪੀਣ ਨਾਲ ਹੁੰਦਾ ਹੈ ਨੁਕਸਾਨ, ਜਾਣੋ ਇਸ ਬਾਰੇ।
ਚਾਹ ਪੀਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨੁਕਸਾਨ
1. ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਚਾਹ ਪੀਣ ਤੋਂ ਬਾਅਦ ਪਾਣੀ ਪੀਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਚਾਹ ਵਰਗੇ ਗਰਮ ਪੀਣ ਵਾਲੇ ਪਦਾਰਥਾਂ ਤੋਂ ਤੁੰਰਤ ਬਾਅਦ ਪਾਣੀ ਪੀਣ ਨਾਲ ਪਾਈਰੀਆ, ਐਸੀਡਿਟੀ, ਪਾਚਨ ਸਮੱਸਿਆਵਾਂ ਜਾਂ ਦਰਦ ਹੋਣ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
2. ਜੇਕਰ ਤੁਸੀਂ ਚਾਹ ਪੀਣ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਨੱਕ 'ਚੋਂ ਖੂਨ ਨਿਕਲ ਸਕਦਾ ਹੈ। ਅਜਿਹਾ ਬਿਲਕੁਲ ਵੀ ਨਾ ਕਰੋ, ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ, ਕਿਉਂਕਿ ਚਾਹ ਗਰਮ ਅਤੇ ਪਾਣੀ ਠੰਡਾ ਹੁੰਦਾ ਹੈ.. ਇਸ ਲਈ ਠੰਡਾ ਗਰਮ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
3. ਚਾਹ ਪੀਣ ਤੋਂ ਬਾਅਦ ਪਾਣੀ ਪੀਣ ਨਾਲ ਤੁਹਾਡੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪੇਟ ਵਿੱਚ ਗੈਸ ਬਣ ਸਕਦੀ ਹੈ, ਬਲੋਟਿੰਗ, ਪੇਟ ਫੁੱਲਣਾ, ਕਬਜ਼ ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਚਾਹ ਦੇ ਤੁਰੰਤ ਬਾਅਦ ਠੰਡਾ ਪਾਣੀ ਪੀਣ ਨਾਲ ਵੀ ਪੇਟ ਚ ਅਲਸਰ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸਾਵਧਾਨ! ਵੱਡਿਆਂ ਨੂੰ ਹੀ ਨਹੀਂ ਬੱਚਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ, ਜਾਣੋ ਖਾਸ ਵਜ੍ਹਾ
4. ਇਸ ਤੋਂ ਇਲਾਵਾ ਇਹ ਦੰਦਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ, ਠੰਡਾ ਅਤੇ ਗਰਮ ਦੰਦਾਂ ਲਈ ਹਾਨੀਕਾਰਕ ਹੈ। ਜਦੋਂ ਤੁਸੀਂ ਗਰਮ ਚਾਹ ਪੀਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਤੁਹਾਡੇ ਦੰਦਾਂ ਵਿੱਚ ਕੈਵਿਟੀ ਅਤੇ ਝਰਨਾਹਟ ਦੀ ਸਮੱਸਿਆ ਹੋ ਸਕਦੀ ਹੈ, ਪਹਿਲਾਂ ਗਰਮ ਅਤੇ ਫਿਰ ਮੂੰਹ ਦੇ ਅੰਦਰ ਠੰਢਾ ਹੋਣ ਨਾਲ ਮੂੰਹ ਦਾ ਤਾਪਮਾਨ ਬਦਲ ਜਾਂਦਾ ਹੈ ਜੋ ਮਸੂੜਿਆਂ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਚਾਹ ਜਾਂ ਕੌਫੀ ਪੀਣ ਤੋਂ ਪਹਿਲਾਂ ਪਾਣੀ ਪੀਓ
ਮਾਹਰਾਂ ਦਾ ਮੰਨਣਾ ਹੈ ਕਿ ਚਾਹ ਅਤੇ ਕੌਫੀ ਤੋਂ ਪਹਿਲਾਂ ਪਾਣੀ ਪੀਣ ਨਾਲ ਪੇਟ 'ਚ ਐਸਿਡ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਹ ਪੇਟ ਅਤੇ ਸਮੁੱਚੇ ਸਿਹਤ ਦੇ ਨੁਕਸਾਨ ਨੂੰ ਵੀ ਘੱਟ ਕਰਦਾ ਹੈ। ਚਾਹ ਦਾ pH ਲਗਭਗ 6 ਹੁੰਦਾ ਹੈ, ਜਦੋਂ ਕਿ ਕੌਫੀ ਦਾ pH ਲਗਭਗ 5 ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਸਵੇਰੇ ਜਾਂ ਸ਼ਾਮ ਨੂੰ ਚਾਹ ਜਾਂ ਕੌਫੀ ਪੀਣ ਨਾਲ ਐਸੀਡਿਟੀ ਦਾ ਖ਼ਤਰਾ ਵੱਧ ਸਕਦਾ ਹੈ ਅਤੇ ਗੰਭੀਰ ਬਿਮਾਰੀਆਂ, ਅਲਸਰ ਅਤੇ ਕੈਂਸਰ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚਾਹ ਜਾਂ ਕੌਫੀ ਤੋਂ ਪਹਿਲਾਂ ਪਾਣੀ ਪੀਣ ਨਾਲ ਪੇਟ 'ਚ ਐਸਿਡ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਸ਼ੂਗਰ ਦੇ ਮਰੀਜਾਂ ਨੂੰ ਖਾਣਾ ਚਾਹੀਦਾ ਹੈ ਘਿਓ, ਸ਼ੂਗਰ ਕੰਟਰੋਲ 'ਚ ਰਹਿੰਦੀ ਹੈ, ਸਰੀਰ ਨੂੰ ਮਿਲਦੇ ਹਨ ਇਹ ਫਾਇਦੇ
Check out below Health Tools-
Calculate Your Body Mass Index ( BMI )