Diabetes in Children: ਦੁਨੀਆ ਭਰ ਵਿੱਚ ਬੱਚੇ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ, ਕਈ ਵਾਰ ਤਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਬੱਚੇ ਦਾ ਮਾਂ ਦੀ ਕੁੱਖ ਤੋਂ ਹੀ ਸ਼ੂਗਰ ਲੈਵਲ ਹਾਈ ਪਾਇਆ ਜਾਂਦਾ ਹੈ। ਡਾਇਬਟੀਜ਼ ਅਜਿਹੀ ਬਿਮਾਰੀ ਹੈ ਜਿਹੜੀ ਹੌਲੀ-ਹੌਲੀ ਸਰੀਰ ਨੂੰ ਖੋਖਲਾ ਬਣਾ ਦਿੰਦੀ ਹੈ। ਇਸ ਕਰਕੇ ਸਰੀਰ ਦੇ ਅੰਗਾਂ 'ਤੇ ਬੂਰਾ ਅਸਰ ਪੈਂਦਾ ਹੈ। ਇਸ ਕਰਕੇ ਡਾਇਬਟੀਜ਼ ਨੂੰ ਸਾਈਲੈਂਟ ਕਿਲਰ ਮੰਨਿਆ ਜਾਂਦਾ ਹੈ।
ਸ਼ੂਗਰ 10 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦਾ ਕਾਰਨ ਮਾਤਾ-ਪਿਤਾ ਦੀਆਂ ਕਈ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਨੂੰ ਮੰਨਿਆ ਜਾਂਦਾ ਹੈ। ਆਓ ਸਿਹਤ ਮਾਹਿਰਾਂ ਤੋਂ ਜਾਣਦੇ ਹਾਂ ਕਿ ਬੱਚਿਆਂ ਵਿੱਚ ਸ਼ੂਗਰ ਦੀ ਬਿਮਾਰੀ ਵਧਣ ਦੇ ਕੀ ਕਾਰਨ ਹਨ ਅਤੇ ਇਸ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ?
ਇੱਕ ਰਿਪੋਰਟ ਦੇ ਅਨੁਸਾਰ ਸਾਲ 1990 ਦੇ ਮੁਕਾਬਲੇ 2019 ਵਿੱਚ, ਦੁਨੀਆ ਭਰ ਵਿੱਚ 10 ਤੋਂ 14 ਸਾਲ ਦੀ ਉਮਰ ਦੇ 52 ਪ੍ਰਤੀਸ਼ਤ ਤੋਂ ਵੱਧ ਬੱਚੇ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋਏ ਹਨ। ਇਸ ਦੇ ਨਾਲ ਹੀ 1 ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੇਸਾਂ ਵਿੱਚ ਲਗਭਗ 30.52 ਪ੍ਰਤੀਸ਼ਤ ਵਾਧਾ ਹੋਇਆ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਸ਼ੂਗਰ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ।
ਆਰਟੀਫਿਸ਼ੀਅਲ ਸ਼ੂਗਰ- ਸ਼ਾਰਦਾ ਹਸਪਤਾਲ ਦੇ ਇੰਟਰਨਲ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਮਾਪੇ ਬੱਚਿਆਂ ਨੂੰ ਅਜਿਹੇ ਡਰਿੰਕ ਪਿਲਾ ਰਹੇ ਹਨ, ਜਿਨ੍ਹਾਂ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਬੱਚਿਆਂ ਨੂੰ ਪੋਸ਼ਣ ਦੇਣ ਦੇ ਨਾਂ 'ਤੇ ਦੁੱਧ 'ਚ ਪਾਊਡਰ ਮਿਲਾ ਕੇ ਪਿਲਾਉਣ ਨਾਲ ਵੀ ਬੱਚਾ ਮੋਟਾਪਾ ਅਤੇ ਸ਼ੂਗਰ ਦਾ ਰੋਗੀ ਬਣ ਰਿਹਾ ਹੈ।
ਅਨਹੈਲਥੀ ਡਾਈਟ- ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਹੁਤ ਬਦਲਾਅ ਆ ਰਿਹਾ ਹੈ। ਇਸ ਕਾਰਨ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਕਈ ਬਦਲਾਅ ਹੋ ਰਹੇ ਹਨ। ਅੱਜਕੱਲ੍ਹ ਬੱਚਿਆਂ ਨੂੰ ਮਠਿਆਈਆਂ ਦੇ ਨਾਂ 'ਤੇ ਚਾਕਲੇਟ, ਜੰਕ ਫੂਡ, ਗੈਰ-ਸਿਹਤਮੰਦ ਸਨੈਕਸ, ਹਾਈ ਕੈਲੋਰੀ ਵਾਲਾ ਭੋਜਨ ਦਿੱਤਾ ਜਾਂਦਾ ਹੈ। ਜਿਸ ਕਾਰਨ ਭਾਰ ਵਧਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਸਰੀਰਕ ਗਤੀਵਿਧੀ ਘੱਟ ਹੋਣਾ- ਅੱਜਕੱਲ੍ਹ ਬੱਚੇ ਸਾਰਾ ਦਿਨ ਫੋਨ ਅਤੇ ਟੀ.ਵੀ. ਦੇਖਦੇ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦੀ ਸਰੀਰਕ ਗਤੀਵਿਧੀ ਕਾਫੀ ਘੱਟ ਗਈ ਹੈ। ਡਿਜੀਟਲ ਯੁੱਗ ਅਤੇ ਸ਼ਹਿਰਾਂ ਵਿੱਚ ਰਹਿ ਰਹੇ ਬੱਚੇ ਪਾਰਕਾਂ ਜਾਂ ਕਿਸੇ ਹੋਰ ਸਰੀਰਕ ਗਤੀਵਿਧੀ ਵਿੱਚ ਘੱਟ ਸ਼ਾਮਲ ਹੁੰਦੇ ਹਨ। ਜਿਸ ਕਾਰਨ ਸਰੀਰ ਵਿੱਚ ਮੋਟਾਪਾ ਵਧ ਜਾਂਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: Desi Ghee: ਖਾਲੀ ਪੇਟ ਦੇਸੀ ਘਿਓ ਦਾ ਇੱਕ ਚਮਚ ਸਿਹਤ ਲਈ ਵਰਦਾਨ, ਜੋੜਾਂ ਦੇ ਦਰਦ ਤੋਂ ਲੈ ਕੇ ਦਿਲ ਲਈ ਫਾਇਦੇਮੰਦ
ਜੈਨੇਟਿਕ ਕਾਰਨ- ਬੱਚਿਆਂ ਵਿੱਚ ਸ਼ੂਗਰ ਦਾ ਕਾਰਨ ਜੈਨੇਟਿਕ ਵੀ ਹੋ ਸਕਦਾ ਹੈ। ਜੇਕਰ ਕਿਸੇ ਦੇ ਮਾਤਾ-ਪਿਤਾ ਨੂੰ ਸ਼ੂਗਰ ਹੈ ਤਾਂ ਬੱਚੇ ਵਿੱਚ ਵੀ ਸ਼ੂਗਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਖ਼ਾਨਦਾਨੀ ਕਾਰਨ, ਇਨਸੁਲਿਨ ਪ੍ਰਤੀਰੋਧ ਅਤੇ ਟਾਈਪ 2 ਸ਼ੂਗਰ ਦੇ ਵਿਕਾਸ ਦੀ ਸੰਭਾਵਨਾ ਵੱਧ ਜਾਂਦੀ ਹੈ।
ਜਾਗਰੂਕਤਾ ਦੀ ਘਾਟ- ਅੱਜ ਵੀ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਡਾਕਟਰੀ ਸਹੂਲਤਾਂ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਦੀ ਘਾਟ ਦੇਖਣ ਨੂੰ ਮਿਲਦੀ ਹੈ। ਕਈ ਵਾਰ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੱਚੇ ਵਿੱਚ ਸ਼ੂਗਰ ਦੇ ਲੱਛਣ ਦਿਖਾਈ ਦੇ ਰਹੇ ਹਨ। ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।