Egg Yolk vs Egg White: ਅੰਡੇ ਦੀ ਜਰਦੀ ਖਾਣੀ ਚਾਹੀਦੀ ਜਾਂ ਨਹੀਂ? ਅੱਜ ਜਾਣ ਲਓ ਇਸ ਸਵਾਲ ਦਾ ਸਹੀ ਜਵਾਬ
ਲੋਕ ਅੰਡੇ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਂਦੇ ਹਨ। ਕੁਝ ਲੋਕ ਉਬਲਿਆ ਹੋਇਆ ਆਂਡਾ ਖਾਂਦੇ ਹਨ ਤੇ ਕੁਝ ਇਸ ਨੂੰ ਆਮਲੇਟ ਦੇ ਰੂਪ 'ਚ ਖਾਂਦੇ ਹਨ ਤੇ ਕੁਝ ਇਸ ਨੂੰ ਅੰਡਾ ਕਰੀ ਬਣਾ ਕੇ ਖਾਂਦੇ ਹਨ।
Egg Yolk vs Egg White: ਅੰਡੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਸਰੀਰ ਦੇ ਕਈ ਰੋਗ ਠੀਕ ਹੋ ਜਾਂਦੇ ਹਨ। ਨਾਸ਼ਤੇ ਵਿੱਚ ਅੰਡੇ ਦੀ ਵਰਤੋਂ ਕਰਨ ਨਾਲ ਦਿਨ ਭਰ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਲੋਕ ਅੰਡੇ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਂਦੇ ਹਨ। ਕੁਝ ਲੋਕ ਉਬਲਿਆ ਹੋਇਆ ਆਂਡਾ ਖਾਂਦੇ ਹਨ ਤੇ ਕੁਝ ਇਸ ਨੂੰ ਆਮਲੇਟ ਦੇ ਰੂਪ 'ਚ ਖਾਂਦੇ ਹਨ ਤੇ ਕੁਝ ਇਸ ਨੂੰ ਅੰਡਾ ਕਰੀ ਬਣਾ ਕੇ ਖਾਂਦੇ ਹਨ।
ਦਰਅਸਲ ਅੰਡੇ ਦੇ ਦੋ ਹਿੱਸੇ ਹੁੰਦੇ ਹਨ। ਪਹਿਲਾ ਚਿੱਟਾ ਤੇ ਦੂਜਾ ਪੀਲਾ ਯਾਨੀ ਜਰਦੀ। ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਪੂਰਾ ਆਂਡਾ ਖਾਣਾ ਸਿਹਤ ਲਈ ਫਾਇਦੇਮੰਦ ਹੈ। ਇਸ ਤੋਂ ਇਲਾਵਾ ਸਵਾਲ ਇਹ ਵੀ ਹੈ ਕਿ ਅੰਡੇ ਦਾ ਸਿਰਫ਼ ਚਿੱਟਾ ਹਿੱਸਾ ਹੀ ਖਾਣਾ ਚਾਹੀਦਾ ਹੈ ਜਾਂ ਪੀਲਾ ਹਿੱਸਾ ਵੀ ਖਾ ਸਕਦੇ ਹਾਂ? ਆਓ ਜਾਣਦੇ ਹਾਂ ਅੰਡੇ ਦੇ ਪੀਲੇ ਹਿੱਸੇ ਨੂੰ ਖਾਣਾ ਸਹੀ ਹੈ ਜਾਂ ਨਹੀਂ।
ਸਿਹਤ ਮਾਹਿਰਾਂ ਮੁਤਾਬਕ ਇਹ ਪੂਰੀ ਤਰ੍ਹਾਂ ਤੁਹਾਡੀ ਸਿਹਤ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਅੰਡੇ ਦਾ ਪੀਲਾ ਹਿੱਸਾ ਖਾਣਾ ਚਾਹੀਦਾ ਹੈ ਜਾਂ ਨਹੀਂ। ਜੇਕਰ ਤੁਹਾਨੂੰ ਕੋਲੈਸਟ੍ਰੋਲ ਜਾਂ ਦਿਲ ਦੇ ਰੋਗ ਜਾਂ ਕੋਈ ਹੋਰ ਸਿਹਤ ਸਮੱਸਿਆ ਹੈ ਤਾਂ ਤੁਹਾਨੂੰ ਅੰਡੇ ਦੇ ਪੀਲੇ ਹਿੱਸੇ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਅਜਿਹਾ ਇਸ ਲਈ ਕਿਉਂਕਿ ਆਂਡੇ ਦੇ ਪੀਲੇ ਹਿੱਸੇ ਯਾਨੀ ਜਰਦੀ ਵਿੱਚ ਵਿਟਾਮਿਨ ਦੇ ਨਾਲ-ਨਾਲ ਕੋਲੈਸਟ੍ਰੋਲ ਵੀ ਜ਼ਿਆਦਾ ਹੁੰਦਾ ਹੈ। ਇੱਕ ਪੂਰੇ ਅੰਡੇ ਵਿੱਚ ਜ਼ਿਆਦਾਤਰ ਕੋਲੈਸਟ੍ਰੋਲ ਯਾਨੀ ਲਗਪਗ 185 ਗ੍ਰਾਮ ਸਿਰਫ ਇਸ ਹਿੱਸੇ ਯਾਨੀ ਜਰਦੀ ਵਿੱਚ ਹੁੰਦਾ ਹੈ। ਇਸ ਕਾਰਨ ਡਾਕਟਰ ਕੋਲੈਸਟ੍ਰੋਲ ਜਾਂ ਦਿਲ ਦੇ ਰੋਗਾਂ ਤੋਂ ਪੀੜਤ ਲੋਕਾਂ ਜਾਂ ਹੋਰਾਂ ਨੂੰ ਜਰਦੀ ਖਾਣ ਤੋਂ ਵਰਜਦੇ ਹਨ।
ਦੂਜੇ ਪਾਸੇ ਜੇਕਰ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਹੈ ਤਾਂ ਤੁਸੀਂ ਜਰਦੀ ਦਾ ਸੇਵਨ ਕਰ ਸਕਦੇ ਹੋ। ਦੂਜੇ ਸ਼ਬਦਾਂ ਵਿੱਚ, ਤੁਸੀਂ ਪੂਰਾ ਅੰਡੇ ਖਾ ਸਕਦੇ ਹੋ। ਆਂਡੇ ਵਿੱਚ ਵਿਟਾਮਿਨ ਡੀ, ਏ, ਬੀ ਤੇ ਕੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ 'ਚ ਆਇਰਨ, ਰਿਬੋਫਲੇਵਿਨ ਦੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਕੋਲੀਨ ਆਂਡੇ ਦੇ ਪੀਲੇ ਹਿੱਸੇ ਯਾਨੀ ਜਰਦੀ ਵਿੱਚ ਪਾਇਆ ਜਾਂਦਾ ਹੈ, ਜੋ ਇੱਕ ਕਿਸਮ ਦਾ ਵਿਟਾਮਿਨ ਹੈ ਤੇ ਇਹ ਸਾਡੇ ਦਿਮਾਗ ਦੇ ਵਿਕਾਸ ਵਿੱਚ ਲਾਭਦਾਇਕ ਹੈ। ਇਹ ਮਾਸਪੇਸ਼ੀਆਂ ਨੂੰ ਕੰਟਰੋਲ ਕਰਨ ਤੇ ਯਾਦਦਾਸ਼ਤ ਨੂੰ ਮਜ਼ਬੂਤ ਰੱਖਣ ਵਿੱਚ ਮਦਦਗਾਰ ਹੈ। ਜਰਦੀ ਵਿੱਚ ਪਾਏ ਜਾਣ ਵਾਲੇ ਕੋਲੀਨ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਦੀ ਵਰਤੋਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ।
ਅੰਡੇ ਦੇ ਪੀਲੇ ਹਿੱਸੇ ਨੂੰ ਖਾਣਾ ਜਾਂ ਨਾ ਖਾਣਾ ਪੂਰੀ ਤਰ੍ਹਾਂ ਤੁਹਾਡੀ ਸਿਹਤ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਸਿਹਤਮੰਦ ਹੋ ਤਾਂ ਜਰਦੀ ਜ਼ਰੂਰ ਖਾ ਸਕਦੇ ਹੋ ਪਰ, ਜੇਕਰ ਤੁਸੀਂ ਕਿਸੇ ਸਿਹਤ ਸਮੱਸਿਆ ਤੋਂ ਪੀੜਤ ਹੋ ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )