Weight Loss Diet : ਜ਼ਿਆਦਾ ਭਾਰ ਹੋਣਾ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਕਾਰਨ ਦਿਲ ਦੇ ਰੋਗ, ਸ਼ੂਗਰ, ਸਟ੍ਰੋਕ ਅਤੇ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਦੁਨੀਆ ਭਰ ਦੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। WHO ਨੇ ਵੀ ਜ਼ਿਆਦਾ ਭਾਰ ਜਾਂ ਮੋਟਾਪੇ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੋਇਆ ਹੈ। ਅੱਜਕੱਲ੍ਹ ਹਰ ਵਿਅਕਤੀ ਭਾਰ ਘਟਾ ਕੇ ਫਿਟਨੈਸ ਚਾਹੁੰਦਾ ਹੈ। ਉਹ ਵੀ ਛੇਤੀ ਤੋਂ ਛੇਤੀ। ਅਜਿਹੇ 'ਚ ਇਕ ਫਿਟਨੈੱਸ ਇਨਫਲੂਐਂਸਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸਿਰਫ 3 ਮਹੀਨਿਆਂ 'ਚ 20 ਕਿਲੋ ਭਾਰ ਘਟਾਇਆ ਹੈ।


ਵਾਨਿਆ ਦੇ ਇੰਸਟਾਗ੍ਰਾਮ 'ਤੇ 137,000 ਫਾਲੋਅਰਜ਼ ਹਨ। ਉਹ ਫਿਟਨੈੱਸ ਅਤੇ ਭਾਰ ਘਟਾਉਣ ਦੇ ਟਿਪਸ ਦਿੰਦੀ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਪੂਰੇ ਹਫਤੇ ਦਾ ਆਪਣਾ ਡਾਈਟ ਚਾਰਟ ਅਤੇ ਵਰਕਆਊਟ ਰੂਟੀਨ ਸ਼ੇਅਰ ਕੀਤਾ ਹੈ। ਜਿਸ ਨਾਲ ਉਸ ਦਾ 20 ਕਿਲੋ ਭਾਰ ਘੱਟ ਹੋਇਆ ਹੈ। ਜੇਕਰ ਤੁਸੀਂ ਵੀ ਆਪਣਾ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਰੰਤ ਫੋਲੋ ਕਰੋ ਆਹ ਡਾਈਟ ਪਲਾਨ ਅਤੇ ਵਰਕਆਊਟ-



ਸੋਮਵਾਰ


ਸੋਮਵਾਰ ਨੂੰ ਵਾਨਿਆ ਬਾਡੋਲਾ ਨੇ ਜੰਪਿੰਗ ਜੈਕ, ਕਰੰਚੇਸ, ਪਲੈਂਕ ਅਤੇ ਬਾਡੀਵੇਟ ਸਕੁਐਟਸ ਨਾਲ ਦਿਨ ਦੀ ਸ਼ੁਰੂਆਤ ਕੀਤੀ। ਭੋਜਨ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਹੈਲਥੀ ਫੈਟ ਅਤੇ ਬਹੁਤ ਸਾਰੀਆਂ ਸਬਜ਼ੀਆਂ ਵਾਲਾ ਸਲਾਦ ਸ਼ਾਮਲ ਕੀਤਾ।


ਮੰਗਲਵਾਰ


ਸਰੀਰ ਦੇ ਲਈ ਡਾਈਟ ਅਤੇ ਕਸਰਤ ਦੀ ਰੁਟੀਨ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਸਰੀਰ ਨੂੰ ਅਨੁਕੂਲ ਬਣਾਉਣਾ ਜ਼ਰੂਰੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਸੈਰ ਅਤੇ ਰਨਿੰਗ ਕੀਤੀ। ਇਸ ਤੋਂ ਬਾਅਦ ਡਾਈਟ 'ਚ ਕੌਟੇਜ ਪਨੀਰ, ਗ੍ਰੈਨੋਲਾ, ਕੇਲਾ, ਬਲੂਬੇਰੀ ਅਤੇ ਸ਼ਹਿਦ ਦੇ ਨਾਲ ਹਾਈ ਪ੍ਰੋਟੀਨ ਵਾਲਾ ਨਾਸ਼ਤਾ ਤਿਆਰ ਕੀਤਾ।


ਬੁੱਧਵਾਰ


ਬੁੱਧਵਾਰ ਨੂੰ ਜੰਪ, ਸਕਿਪਿੰਗ, ਬਰਪੀਜ਼, ਜੰਪਿੰਗ ਸਕੁਐਟਸ, ਸੂਮੋ ਸਕੁਐਟਸ, ਲੰਜ਼ੇਸ, ਕਾਲਵਸ ਰੇਜ ਅਤੇ ਪੌੜੀਆਂ ਦੇ ਚੱਕਰ ਲਗਾਉਣ ਦੇ ਨਾਲ ਪੈਰਾਂ ਦਾ ਕਸਰਤ ਕੀਤੀ। ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਲਈ ਸਬਜ਼ੀਆਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕੀਤਾ, ਜਦੋਂ ਕਿ ਰਾਤ ਨੂੰ ਪ੍ਰੋਟੀਨ ਨਾਲ ਭਰਪੂਰ ਪਲੇਟ ਦੀ ਚੋਣ ਕੀਤੀ।


ਵੀਰਵਾਰ


ਵੀਰਵਾਰ ਨੂੰ ਅਪਰ ਬਾਡੀ ਐਕਸਰਸਾਈਜ਼ ਅਤੇ ਕਾਰਡੀਓ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਇਕੱਲਾ ਕਾਰਡੀਓ ਹੀ ਕਾਫੀ ਨਹੀਂ ਹੈ, ਇਸ ਲਈ ਪੁਸ਼ਅਪਸ ਨਾਲ ਮਾਸਪੇਸ਼ੀਆਂ ਨੂੰ ਟੋਨ ਕਰਨਾ ਜ਼ਰੂਰੀ ਹੈ। ਪ੍ਰੋਟੀਨ, ਕਾਰਬੋਹਾਈਡਰੇਟ, ਸਬਜ਼ੀਆਂ, ਫਲ ਅਤੇ ਦੁੱਧ ਨਾਲ ਭਰਪੂਰ ਭੋਜਨ ਦਾ ਸੇਵਨ ਵੀ ਕੀਤਾ।


ਇਹ ਵੀ ਪੜ੍ਹੋ: ਸਿਰਫ ਫਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹਲਦੀ ਵਾਲਾ ਦੁੱਧ, ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ


ਸ਼ੁੱਕਰਵਾਰ
ਸ਼ੁੱਕਰਵਾਰ ਨੂੰ ਹੱਥਾਂ ਦਾ ਵਰਕਆਊਟ ਕੀਤਾ। ਅਜਿਹਾ ਕਰਨਾ ਸਭ ਤੋਂ ਵਧੀਆ ਤਰੀਕਾ ਹੈ ਸਿਪਿੰਗ, ਜੰਪਿੰਗ ਜੈਕ, ਬਰਪੀਜ਼, ਪੁਸ਼ਅਪਸ, ਸ਼ੈਡੋ ਪੰਚ, ਪਲੈਂਕ ਅਤੇ ਟ੍ਰਾਈਸੇਪਸ ਡਿਪਸ। ਇਸ ਦਿਨ ਉਨ੍ਹਾਂ ਦੀ ਡਾਈਟ ਵਿੱਚ ਸਬਜ਼ੀਆਂ ਜ਼ਿਆਦਾ ਰਹੀਆਂ। 


ਸ਼ਨੀਵਾਰ


ਸ਼ਨੀਵਾਰ ਨੂੰ ਉਨ੍ਹਾਂ ਨੇ ਪੇਟ ਦੀ ਕਸਰਤ ਕੀਤੀ। ਪੌੜੀਆਂ ਦੇ ਚੱਕਰ, ਜੰਪਿੰਗ ਜੈਕ, ਸਕਿਪਿੰਗ, ਬਰਪੀਜ਼, ਸਾਈਡਕਿਕਸ, ਜੰਪਿੰਗ ਟਵਿਸਟ, ਰਸ਼ੀਅਨ ਟਵਿਸਟ ਅਤੇ ਸਾਈਡ ਪਲੈਂਕਸ। ਭੋਜਨ ਵਿੱਚ ਕਾਰਬੋਹਾਈਡਰੇਟ ਤੋਂ ਪਰਹੇਜ਼ ਕੀਤਾ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਲਈਆਂ।



ਐਤਵਾਰ


ਐਤਵਾਰ ਨੂੰ ਫਿਟਨੈਸ ਇਨਫਲੂਐਂਸਰ ਨੇ ਪੂਰੇ ਹਫ਼ਤੇ ਦੀ ਡਾਈਟ ਨੂੰ ਬਣਾਏ ਰੱਖਣ ਲਈ ਇੱਕ ਕਾਰਡੀਓ ਸੈਸ਼ਨ ਕੀਤਾ। ਇਸ ਦਿਨ ਚੀਟ ਮੀਲ ਲਿਆ। ਇਸ ਤਰੀਕੇ ਨਾਲ ਉਸ ਨੂੰ ਤਿੰਨ ਮਹੀਨਿਆਂ ਵਿੱਚ ਆਪਣਾ ਭਾਰ ਘਟਾਉਣ ਵਿੱਚ ਬਹੁਤ ਮਦਦ ਮਿਲੀ।


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ