Healthy Teeth : ਮੋਤੀਆਂ ਵਰਗੇ ਦੰਦ ਪਾਉਣ ਲਈ ਅਪਣਾਓ ਇਹ ਤਰੀਕੇ
Home Remedy ਖਾਣੇ ਦੇ ਸਵਾਦ ਲਈ ਦੰਦਾਂ ਦਾ ਹੋਣਾ ਲਾਜ਼ਮੀ ਹੈ। ਦੰਦਾਂ ਦੇ ਨਾਲ-ਨਾਲ ਮਸੂੜਿਆਂ ਨੂੰ ਸਿਹਤਮੰਦ ਰੱਖਣਾ ਵੀ ਜ਼ਰੂਰੀ ਹੈ। ਇਸ ਦੇ ਲਈ ਰੋਜ਼ਾਨਾ ਦੰਦਾਂ ਦੀ ਸਫ਼ਾਈ ਦੇ ਨਾਲ-ਨਾਲ ਮਸੂੜਿਆਂ ਦੀ ਸਫ਼ਾਈ ਵੀ ਜ਼ਰੂਰੀ
Healthi Gum - ਖਾਣੇ ਦੇ ਸਵਾਦ ਲਈ ਦੰਦਾਂ ਦਾ ਹੋਣਾ ਲਾਜ਼ਮੀ ਹੈ। ਦੰਦਾਂ ਦੇ ਨਾਲ-ਨਾਲ ਮਸੂੜਿਆਂ ਨੂੰ ਸਿਹਤਮੰਦ ਰੱਖਣਾ ਵੀ ਜ਼ਰੂਰੀ ਹੈ। ਇਸ ਦੇ ਲਈ ਰੋਜ਼ਾਨਾ ਦੰਦਾਂ ਦੀ ਸਫ਼ਾਈ ਦੇ ਨਾਲ-ਨਾਲ ਮਸੂੜਿਆਂ ਦੀ ਸਫ਼ਾਈ ਵੀ ਜ਼ਰੂਰੀ ਹੈ। ਮਸੂੜੇ ਸਿਹਤਮੰਦ ਹੋਣਗੇ ਤਾਂ ਦੰਦ ਵੀ ਮਜ਼ਬੂਤ ਹੋਣਗੇ। ਮਸੂੜੇ ਸਿਹਤਮੰਦ ਨਾ ਹੋਣ 'ਤੇ ਖੂਨ ਵਗਣ, ਸੋਜ ਆਦਿ ਦੀ ਸਮੱਸਿਆ ਹੋ ਜਾਂਦੀ ਹੈ।
ਦੋ ਵਾਰ ਬੁਰਸ਼ ਕਰੋ - ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਬਹੁਤ ਜ਼ਰੂਰੀ ਹੈ। । ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਨੂੰ ਮਸੂੜਿਆਂ ਤੋਂ ਖੂਨ ਵਗਣ, ਦੰਦਾਂ ਦਾ ਦਰਦ, ਪਲੇਕ ਬਣਨਾ, ਕੈਵਿਟੀਜ਼ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡੈਂਟਲ ਫਲਾਸ ਦੀ ਵਰਤੋਂ ਕਰੋ - ਇਹ ਜ਼ਰੂਰੀ ਨਹੀਂ ਹੈ ਕਿ ਸਿਰਫ਼ ਬੁਰਸ਼ ਕਰਨ ਨਾਲ ਹੀ ਦੰਦ ਸਾਫ਼ ਹੋ ਜਾਣਗੇ। ਕਈ ਵਾਰ ਭੋਜਨ ਦੇ ਕੁਝ ਟੁਕੜੇ ਦੰਦਾਂ ਦੇ ਵਿਚਕਾਰ ਫਸ ਜਾਂਦੇ ਹਨ, ਜਿਸ ਨਾਲ ਸਾਹ ਦੀ ਬਦਬੂ, ਮਸੂੜਿਆਂ ਤੋਂ ਖੂਨ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਦਿਨ ਵਿੱਚ ਇੱਕ ਵਾਰ ਡੈਂਟਲ ਫਲਾਸ ਦੀ ਵਰਤੋਂ ਕਰੋ।
ਮਾਊਥਵਾਸ਼ ਦੀ ਵੀ ਵਰਤੋਂ ਕਰੋ - ਮਸੂੜਿਆਂ ਨੂੰ ਸਿਹਤਮੰਦ ਰੱਖਣ ਲਈ ਵੀ ਮਾਊਥਵਾਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੋਜ਼ਾਨਾ ਮਾਊਥਵਾਸ਼ ਕਰਨ ਨਾਲ ਦੰਦਾਂ 'ਤੇ ਪਲੇਕ ਨਹੀਂ ਜੰਮਦੀ ਹੈ।
ਸਿਹਤਮੰਦ ਖੁਰਾਕ ਲਓ - ਮਸੂੜਿਆਂ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਖੁਰਾਕ ਲੈਣਾ ਵੀ ਜ਼ਰੂਰੀ ਹੈ। ਇਸਦੇ ਲਈ ਤੁਸੀਂ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ, ਸਮੁੰਦਰੀ ਭੋਜਨ ਅਤੇ ਡੇਅਰੀ ਉਤਪਾਦਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )