ਅੱਜਕਲ ਬਹੁਤ ਸਾਰੇ ਲੋਕਾਂ ਵਿੱਚ ਥਾਇਰਾਇਡ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਥਾਇਰਾਇਡ ਹਾਰਮੋਨ ਵਧਣ ਨਾਲ ਸਰੀਰ 'ਚ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਵਿੱਚ ਭਾਰ ਵਧਣ ਤੋਂ ਲੈ ਕੇ ਇਨਸੌਮਨੀਆ, ਚਿੜਚਿੜਾਪਨ, ਕਮਜ਼ੋਰੀ, ਦਸਤ ਤੱਕ ਸਭ ਕੁਝ ਸ਼ਾਮਲ ਹੈ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਥਾਇਰਾਇਡ ਵਧਣ ਕਾਰਨ ਹੋ ਰਹੀ ਹੈ ਤਾਂ ਖਾਣ-ਪੀਣ 'ਚ ਸਾਵਧਾਨ ਰਹਿਣਾ ਜ਼ਰੂਰੀ ਹੈ।
ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਹਨ ਜੋ ਥਾਇਰਾਇਡ ਦੀ ਸਮੱਸਿਆ ਨੂੰ ਹੋਰ ਵਧਾ ਸਕਦੀਆਂ ਹਨ, ਸਹੀ ਡਾਈਟ ਨਾਲ ਥਾਇਰਾਈਡ ਦੀ ਸਮੱਸਿਆ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਆਓ ਜਾਣਦੇ ਹਾਂ ਥਾਇਰਾਇਡ ਦੀ ਸਮੱਸਿਆ ਦੌਰਾਨ ਕੀ ਨਹੀਂ ਖਾਣਾ ਚਾਹੀਦਾ-
- ਆਇਓਡੀਨ ਥਾਇਰਾਇਡ ਹਾਰਮੋਨਸ ਦੇ ਉਤਪਾਦਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਥਾਇਰਾਇਡ ਦੇ ਮਰੀਜ਼ਾਂ ਨੂੰ ਆਇਓਡੀਨ ਨਾਲ ਭਰਪੂਰ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਥਾਇਰਾਇਡ ਹਾਰਮੋਨਸ ਨੂੰ ਹੋਰ ਵਧਾ ਸਕਦਾ ਹੈ।
- ਆਇਓਡੀਨ ਯੁਕਤ ਭੋਜਨ ਪਦਾਰਥ ਜਿਵੇਂ ਨਮਕ, ਸੀ ਫੂਡ, ਸੀਵੀਡ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਪ੍ਰੋਸੈਸਡ ਫੂਡ ਵਿੱਚ ਸੋਡੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਥਾਇਰਾਇਡ ਲਈ ਨੁਕਸਾਨਦੇਹ ਹੈ। ਪੈਕ ਕੀਤੇ ਅਤੇ ਪ੍ਰੋਸੈਸਡ ਭੋਜਨਾਂ ਤੋਂ ਪਰਹੇਜ਼ ਕਰੋ।
ਇਹ ਵੀ ਪੜ੍ਹੋ: ਨਵੇਂ ਚੁਣੇ ਨੌਜਵਾਨ ਸਰਪੰਚ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਪੁਲਿਸ ਨੂੰ ਵੀ ਪੈ ਗਈਆਂ ਭਾਜੜਾਂ
- ਜੇਕਰ ਸਰੀਰ 'ਚ ਥਾਇਰਾਇਡ ਦੀ ਮਾਤਰਾ ਵਧ ਗਈ ਹੈ ਤਾਂ ਕੈਫੀਨ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਚਾਹ, ਕੌਫੀ, ਸੋਡਾ, ਚਾਕਲੇਟ ਦਾ ਸੇਵਨ ਗਲਤੀ ਨਾਲ ਵੀ ਨਾ ਕਰੋ। ਇਹ ਤੇਜ਼ ਧੜਕਣ, ਚਿੰਤਾ, ਘਬਰਾਹਟ ਦਾ ਕਾਰਨ ਬਣਦੇ ਹਨ। ਚਿੜਚਿੜਾਪਨ ਵਧਣ ਲੱਗਦਾ ਹੈ।
- ਜੇਕਰ ਤੁਸੀਂ ਹਾਈਪਰਥਾਇਰਾਇਡਿਜ਼ਮ ਤੋਂ ਪੀੜਤ ਹੋ ਤਾਂ ਉਹ ਭੋਜਨ ਨਾ ਖਾਓ ਜੋ ਥਾਇਰਾਇਡ ਹਾਰਮੋਨਸ ਨੂੰ ਵਧਾਉਂਦੇ ਹਨ। ਇਸ ਨਾਲ ਪੀੜਤ ਵਿਅਕਤੀ ਨੂੰ ਦੁੱਧ, ਡੇਅਰੀ ਉਤਪਾਦ, ਪਨੀਰ, ਆਇਓਡੀਨਯੁਕਤ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial