Food For Women: ਕਦੇ ਬੁੱਢੀਆਂ ਨਹੀਂ ਹੋਣਗੀਆਂ ਔਰਤਾਂ, ਇਹ ਸੁਪਰਫੂਡ ਵਿਖਾਉਣਗੇ ਕਮਾਲ
Food For Women Health: ਮਹਿਲਾਵਾਂ ਦੇ ਮੋਢਿਆਂ 'ਤੇ ਦਫਤਰ, ਕਾਰੋਬਾਰ, ਬੱਚਿਆਂ ਤੇ ਘਰ ਦੇ ਕੰਮ ਦੀ ਜ਼ਿੰਮੇਵਾਰੀ ਹੁੰਦੀ ਹੈ। ਅਜਿਹੇ 'ਚ ਕਈ ਵਾਰ ਸਭ ਕੁਝ ਮੈਨੇਜ ਕਰਨ 'ਚ ਮਹਿਲਾਵਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੀਆਂ ਨਜ਼ਰ ਆਉਂਦੀਆਂ ਹਨ।
Food For Women Health: ਘਰ-ਪਰਿਵਾਰ ਤੇ ਦਫ਼ਤਰ ਦੀ ਭੱਜ-ਦੌੜ 'ਚ ਮਹਿਲਾਵਾਂ ਸਭ ਤੋਂ ਜ਼ਿਆਦਾ ਪਿੱਸਦੀਆਂ ਹਨ। ਮਹਿਲਾਵਾਂ ਦੇ ਮੋਢਿਆਂ 'ਤੇ ਦਫਤਰ, ਕਾਰੋਬਾਰ, ਬੱਚਿਆਂ ਤੇ ਘਰ ਦੇ ਕੰਮ ਦੀ ਜ਼ਿੰਮੇਵਾਰੀ ਹੁੰਦੀ ਹੈ। ਅਜਿਹੇ 'ਚ ਕਈ ਵਾਰ ਸਭ ਕੁਝ ਮੈਨੇਜ ਕਰਨ 'ਚ ਮਹਿਲਾਵਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੀਆਂ ਨਜ਼ਰ ਆਉਂਦੀਆਂ ਹਨ। ਜਦਕਿ ਮਹਿਲਾਵਾਂ ਨੂੰ ਪੁਰਸ਼ਾਂ ਨਾਲੋਂ ਜ਼ਿਆਦਾ ਊਰਜਾ ਤੇ ਪੌਸ਼ਟਿਕ ਖਾਣੇ ਦੀ ਲੋੜ ਹੁੰਦੀ ਹੈ। ਇਸ ਲਈ ਔਰਤਾਂ ਨੂੰ ਆਪਣੇ ਖਾਣੇ 'ਚ ਸੁਪਰਫੂਡ ਸ਼ਾਮਲ ਕਰਨੇ ਚਾਹੀਦੇ ਹਨ। ਜਾਣਦੇ ਹਾਂ ਮਹਿਲਾਵਾਂ ਲਈ ਜ਼ਰੂਰੀ ਸੁਪਰਫੂਡ ਕਿਹੜੇ ਹਨ।
1. ਦੁੱਧ ਤੇ ਜੂਸ ਨੂੰ ਡਾਈਟ 'ਚ ਕਰੋ ਸ਼ਾਮਲ
ਮਹਿਲਾਵਾਂ ਨੂੰ ਆਪਣੀ ਡਾਈਟ 'ਚ ਲੋਅ ਫੈਟ ਦੁੱਧ ਜਾਂ ਸੰਤਰੇ ਦਾ ਜੂਸ ਸ਼ਾਮਲ ਕਰਨਾ ਚਾਹੀਦਾ ਹੈ। ਦੁੱਧ ਤੇ ਸੰਤਰੇ ਦੇ ਜੂਸ 'ਚ ਵਿਟਾਮਿਨ D ਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਹੱਢੀਆਂ ਮਜ਼ਬੂਤ ਬਣਦੀਆਂ ਹਨ।
2. ਦਹੀਂ
ਮਹਿਲਾਵਾਂ ਨੂੰ ਖਾਣੇ 'ਚ ਦਹੀਂ ਯਾਨੀ ਲੋ ਫੈਟ ਯੌਗਰਟ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਤੇ ਦਹੀਂ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਦੂਰ ਕਰਦਾ ਹੈ। ਅਲਸਰ ਤੇ ਵੇਜਾਇਨਲ ਇਨਫੈਕਸ਼ਨ ਦਾ ਖਤਰਾ ਵੀ ਦਹੀਂ ਖਾਣ ਨਾਲ ਘੱਟ ਹੁੰਦਾ ਹੈ।
3. ਆਂਵਲਾ
ਇਹ ਪੇਟ, ਅੱਖਾਂ, ਸਕਿਨ ਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਮਹਿਲਾਵਾਂ ਨੂੰ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਆਂਵਲਾ 'ਚ ਵਿਟਾਮਿਨ ਸੀ ਹੁੰਦਾ ਹੈ ਜਿਸ ਨਾਲ ਇਮਿਊਨਿਟੀ ਸਟ੍ਰੌਂਗ ਹੁੰਦੀ ਹੈ। ਇਸ ਤੋਂ ਇਲਾਵਾ ਪੌਟਾਸ਼ੀਅਮ, ਕਾਰਬੋਹਾਡੇਟਸ, ਵਿਟਾਮਿਨ ਏ, ਬੀ, ਫਾਇਬਰ, ਪ੍ਰੋਟੀਨ, ਆਇਰਨ ਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ।
4. ਟਮਾਟਰ
ਮਹਿਲਾਵਾਂ ਲਈ ਸੁਪਰਫੂਡ 'ਚ ਟਮਾਟਰ ਵੀ ਸ਼ਾਮਲ ਹੈ। ਟਮਾਟਰ 'ਚ ਲਾਇਕੋਪੀਨ ਨਾਮਕ ਪੋਸ਼ਕ ਤੱਤ ਹੁੰਦਾ ਹੈ। ਜੋ ਬ੍ਰੈਸਟ ਕੈਂਸਰ ਤੋਂ ਬਚਾਉਣ 'ਚ ਕਾਰਗਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਟਮਾਟਰ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਟਮਾਟਰ ਸਕਿਨ ਲਈ ਵੀ ਫਾਇਦੇਮੰਦ ਹੈ।
5. ਸੋਇਆਬੀਨ
ਸਿਹਤਮੰਦ ਰਹਿਣ ਲਈ ਮਹਿਲਾਵਾਂ ਨੂੰ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣੇ 'ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਸੋਇਆਬੀਨ 'ਚ ਪ੍ਰੋਟੀਨ, ਆਇਰਨ ਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ। ਤੁਸੀਂ ਸੋਇਆ ਦੇ ਬਣੇ ਪ੍ਰੋਡਕਟ ਦਾ ਇਸਤੇਮਾਲ ਕਰ ਸਕਦੇ ਹੋ।
6. ਡ੍ਰਾਈ ਫਰੂਟਸ
ਮਹਿਲਾਵਾਂ ਲਈ ਡ੍ਰਾਈ ਫਰੂਟਸ ਵੀ ਜ਼ਰੂਰੀ ਹਨ। ਮੇਵੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਈ, ਵਿਟਾਮਿਨ ਬੀ12 ਤੇ ਕਈ ਦੂਜੇ ਪੌਸ਼ਟਿਕ ਤੱਤ ਮਿਲਦੇ ਹਨ। ਜਿਸ ਨਾਲ ਸਰੀਰ ਸਿਹਤਮੰਦ ਤੇ ਤਾਕਤਵਰ ਰਹਿੰਦਾ ਹੈ। ਮਹਿਲਾਵਾਂ ਆਪਣੀ ਡਾਈਟ 'ਚ ਸੀਡਸ ਜ਼ਰੂਰ ਸ਼ਾਮਲ ਕਰਨ। ਸੀਡਸ ਖਾਣ ਨਾਲ ਵਾਲ, ਸਕਿਨ ਤੇ ਸਰੀਰ ਫਿੱਟ ਰਹਿੰਦਾ ਹੈ। ਤੁਸੀਂ ਤਰਬੂਜ਼, ਕੱਦੂ, ਚਿਆ, ਅਲਸੀ ਤੇ ਸੂਰਜਮੁਖੀ ਦੇ ਮਿਕਸ ਬੀਜ ਖਾ ਸਕਦੇ ਹੋ।
7. ਹਰੀਆਂ ਸਬਜ਼ੀਆਂ
ਮਹਿਲਾਵਾਂ ਨੂੰ ਖਾਣੇ 'ਚ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਤੁਸੀਂ ਡਾਈਟ 'ਚ ਪਾਲਕ, ਬ੍ਰੋਕਲੀ, ਪੱਤਾ ਗੋਭੀ, ਬੀਨਸ ਜਿਹੀਆਂ ਹਰੀਆਂ ਸਬਜ਼ੀਆਂ ਸ਼ਾਮਲ ਕਰ ਸਕਦੇ ਹੋ। ਇਨ੍ਹਾਂ 'ਚ ਵਿਟਾਮਿਨ ਤੇ ਮਿਨਰਲਸਪਾਏ ਜਾਂਦੇ ਹਨ। ਬੀਨਸ ਮਹਿਲਾਵਾਂ ਦੇ ਹਾਰਮਨੋਸ ਬੈਲੇਂਸ ਕਰਨ 'ਚ ਸਹਾਇਕ ਹੈ।
Check out below Health Tools-
Calculate Your Body Mass Index ( BMI )