ਚਾਰ ਚੀਜ਼ਾਂ ਖਾਣ ਨਾਲ ਹਟ ਸਕਦੀਆਂ ਐਨਕਾਂ, ਅੱਖਾਂ ਦੀ ਰੋਸ਼ਨੀ ਵੀ ਹੋ ਜਾਏਗੀ ਤੇਜ਼
ਅੱਖਾਂ ਤੋਂ ਬਿਨਾਂ ਸਾਡੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ ਪਰ ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਤੇ ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਾਰਨ ਇਨ੍ਹਾਂ ਦਾ ਅੱਖਾਂ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
Health Tips: ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ। ਇਸ ਦੁਨੀਆਂ ਦੇ ਰੰਗਾਂ ਨੂੰ ਅਸੀਂ ਅੱਖਾਂ ਰਾਹੀਂ ਹੀ ਦੇਖ ਸਕਦੇ ਹਾਂ। ਅੱਖਾਂ ਤੋਂ ਬਿਨਾਂ ਸਾਡੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ ਪਰ ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਤੇ ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਾਰਨ ਇਨ੍ਹਾਂ ਦਾ ਅੱਖਾਂ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਛੋਟੀ ਉਮਰ ਵਿੱਚ ਹੀ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਹੋਣ ਲੱਗੀ ਹੈ।
ਅਹਿਮ ਗੱਲ ਹੈ ਕਿ ਅੱਜ-ਕੱਲ੍ਹ ਛੋਟੇ ਬੱਚਿਆਂ ਨੂੰ ਹੀ ਐਨਕਾਂ ਲੱਗਣ ਲੱਗੀਆਂ ਹਨ। ਐਨਕਾਂ ਬੱਚਿਆਂ ਦੀ ਕਈ ਤਰ੍ਹਾਂ ਦੀ ਐਕਟੀਵਿਟੀ ਵਿੱਚ ਰੁਕਾਵਟ ਬਣਦੀਆਂ ਹਨ। ਇਹ ਤੋਂ ਵੀ ਖਤਰਨਾਕ ਇਹ ਗੱਲਾ ਹੈ ਕਿ ਬੱਚਿਆਂ ਦੇ ਨਜ਼ਰ ਲਗਾਤਾਰ ਘਟਦੀ ਰਹਿੰਦੀ ਹੈ ਤੇ ਵਧਦੀ ਉਮਰ ਨਾਲ ਉਨ੍ਹਾਂ ਲਈ ਹੋਰ ਵੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ।
ਉਂਝ ਖਾਣ-ਪੀਣ ਵਿੱਚ ਬਦਲਾਅ ਕਰਕੋ ਅੱਖਾਂ ਦੀ ਰੋਸ਼ਨੀ ਵਧਾਈ ਜਾ ਸਕਦੀ ਹੈ। ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭੋਜਨ ਵਿੱਚ ਸ਼ਾਮਲ ਕਰਕੇ ਅੱਖਾਂ ਦੀ ਰੋਸ਼ਨੀ ਵਧਾਈ ਜਾ ਸਕਦੀ ਹੈ। ਹੋਰ ਤਾਂ ਹੋਰ ਸਿਹਤਮੰਦ ਭੋਜਨ ਨਾਲ ਐਨਕਾਂ ਤੱਕ ਉਤਾਰੀਆਂ ਜਾ ਸਕਦੀਆਂ ਹਨ। ਮਾਹਿਰਾਂ ਅਨੁਸਾਰ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਹੇਠ ਲਿਖੀਆਂ 4 ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀਆ ਹੈ। ਭਾਵ ਇਹ ਚੀਜ਼ਾਂ ਰਾਮਬਾਣ ਸਾਬਤ ਹੋ ਸਕਦੀਆਂ ਹਨ।
1. ਗਾਜਰ
ਗਾਜਰ ਵਿੱਚ ਪ੍ਰੋਟੀਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ ਤੇ ਅੱਖਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਹਮੇਸ਼ਾ ਗਾਜਰ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਗਾਜਰ ਦਾ ਜੂਸ ਪੀਣਾ ਚਾਹੀਦਾ ਹੈ।
2. ਅੰਡੇ
ਅੰਡੇ ਵਿੱਚ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਬੀ2, ਲੈਕਟਿਨ ਤੇ ਲੂਟੀਨ ਆਦਿ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਤੇ ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਦੇ ਹਨ।
3. ਬਦਾਮ
ਬਦਾਮ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਨੂੰ ਹਮੇਸ਼ਾ ਸਿਹਤਮੰਦ ਰੱਖਦੇ ਹਨ ਤੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੇ ਹਨ। ਇਸ ਲਈ ਹਫਤੇ 'ਚ ਦੋ ਵਾਰ ਬਦਾਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
4. ਪਾਲਕ
ਅੱਖਾਂ ਦੀ ਰੋਸ਼ਨੀ ਵਧਾਉਣ ਲਈ ਹਰੀਆਂ ਸਬਜ਼ੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ। ਪਾਲਕ 'ਚ ਆਇਰਨ ਦੀ ਕਾਫੀ ਮਾਤਰਾ ਹੋਣ ਕਾਰਨ ਇਹ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ਤੇ ਅੱਖਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
Check out below Health Tools-
Calculate Your Body Mass Index ( BMI )