Health News: ਮੀਟ-ਅੰਡਾ ਨਾ ਖਾਣ ਵਾਲੇ ਪੱਲੇ ਬੰਨ੍ਹ ਲੈਣ ਇਹ ਗੱਲ, ਦਾਲਾਂ ਨਾਲ ਹੀ ਇੰਝ ਪੂਰੇ ਕਰ ਸਕਦੇ ਸਾਰੇ ਤੱਤ
Health Care Tips: ਦਾਲਾਂ ਨੂੰ ਸਾਡੀ ਖੁਰਾਕ ਦਾ ਪ੍ਰਮੁੱਖ ਹਿੱਸਾ ਮੰਨਿਆ ਜਾਂਦਾ ਹੈ। ਦੂਜੇ ਪਾਸੇ ਰੋਜ਼ਾਨਾ ਦਾਲਾਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
![Health News: ਮੀਟ-ਅੰਡਾ ਨਾ ਖਾਣ ਵਾਲੇ ਪੱਲੇ ਬੰਨ੍ਹ ਲੈਣ ਇਹ ਗੱਲ, ਦਾਲਾਂ ਨਾਲ ਹੀ ਇੰਝ ਪੂਰੇ ਕਰ ਸਕਦੇ ਸਾਰੇ ਤੱਤ Good Health Care Tips, These Pulses are Beneficial for Health And Health benefits of eating Pulses Health News: ਮੀਟ-ਅੰਡਾ ਨਾ ਖਾਣ ਵਾਲੇ ਪੱਲੇ ਬੰਨ੍ਹ ਲੈਣ ਇਹ ਗੱਲ, ਦਾਲਾਂ ਨਾਲ ਹੀ ਇੰਝ ਪੂਰੇ ਕਰ ਸਕਦੇ ਸਾਰੇ ਤੱਤ](https://feeds.abplive.com/onecms/images/uploaded-images/2021/07/03/047a9ebdd61cfb4f783981539d4d7db4_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਾਲਾਂ ਸਾਡੇ ਭੋਜਨ ਦਾ ਮੁੱਖ ਅੰਗ ਰਹੀਆਂ ਹਨ। ਜ਼ਿਆਦਾਤਰ ਦਾਲਾਂ ਸਾਲ ਭਰ ਉਪਲਬਧ ਰਹਿੰਦੀਆਂ ਹਨ। ਸਾਰੇ ਤਰ੍ਹਾਂ ਦੀਆਂ ਦਾਲਾਂ ਸਰੀਰ ਲਈ ਪ੍ਰੋਟੀਨ ਦਾ ਇੱਕ ਉੱਤਮ ਸ੍ਰੋਤ ਹੁੰਦੀਆਂ ਹਨ। ਜਿਹੜੇ ਲੋਕ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਕਰਦੇ ਹਨ, ਉਹ ਆਂਡਿਆਂ ਤੇ ਮੀਟ ਦੀ ਥਾਂ ਦਾਲਾਂ ਦਾ ਸੇਵਨ ਕਰਕੇ ਸਰੀਰ ਦੀਆਂ ਪ੍ਰੋਟੀਨਜ਼ ਸਬੰਧੀ ਲੋੜਾਂ ਆਸਾਨੀ ਨਾਲ ਪੂਰੀਆਂ ਕਰ ਸਕਦੇ ਹਨ।
ਭੋਜਨ ਵਿੱਚ ਦਾਲਾਂ ਐਨੀਆਂ ਕੁ ਲੈਣੀਆਂ ਚਾਹੀਦੀਆਂ ਹਨ ਕਿ ਹਰ ਦਸ ਕਿਲੋਗ੍ਰਾਮ ਅਨਾਜ ਪਿੱਛੇ ਇੱਕ ਕਿਲੋਗ੍ਰਾਮ ਦਾਲਾਂ ਦਾ ਸੇਵਨ ਕੀਤਾ ਜਾਵੇ। ਦਾਲਾਂ ਨੂੰ ਰਿੰਨ੍ਹ ਕੇ ਖਾਣ ਤੋਂ ਬਿਨਾਂ ਕਈ ਹੋਰ ਤਰੀਕਿਆਂ ਨਾਲ ਵੀ ਖਾਧਾ ਜਾ ਸਕਦਾ ਹੈ। ਜੇਕਰ ਸਾਬਤ ਦਾਲਾਂ ਨੂੰ ਦੋ ਕੁ ਦਿਨ ਗਿੱਲਾ ਰੱਖ ਕੇ ਪੁੰਗਰਾ ਕੇ ਖਾਧਾ ਜਾਵੇ ਤਾਂ ਦਾਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤ ਕਈ ਗੁਣਾ ਵਧ ਜਾਂਦੇ ਹਨ।
ਅਸਲ ਵਿੱਚ ਦਾਲਾਂ ਦੇ ਹਰ ਦਾਣੇ ਦੇ ਅੰਦਰ ਕੁਦਰਤ ਨੇ ਭਵਿੱਖੀ ਪੌਦੇ ਲਈ ਵਿਸ਼ੇਸ਼ ਤੱਤਾਂ ਦੀ ਸਥਾਪਨਾ ਕੀਤੀ ਹੁੰਦੀ ਹੈ। ਇਸ ਭਵਿੱਖੀ ਪੌਦੇ ਲਈ ਦਾਣੇ ਅੰਦਰ ਪੋਸ਼ਟਿਕ ਭੋਜਣ ਵੀ ਜਮ੍ਹਾਂ ਕੀਤਾ ਹੋਇਆ ਹੁੰਦਾ ਹੈ। ਜਦੋਂ ਦਾਣਾ ਪੁੰਗਰਣ ਲੱਗਦਾ ਹੈ ਤਾਂ ਉਸ ਅੰਦਰ ਕੁਝ ਅਜਿਹੇ ਐਨਜ਼ਾਈਮ ਰਿਸਣ ਲੱਗਦੇ ਹਨ ਜੋ ਦਾਣੇ ਅੰਦਰ ਜਮ੍ਹਾਂ ਪਏ ਭੋਜਨ ਨੂੰ ਘੋਲ ਕੇ ਉਸ ਨੂੰ ਸਰਲ ਰੂਪ ਵਿੱਚ ਬਦਲਣ ਲਗਦੇ ਹਨ ਤਾਂ ਜੋ ਨਵਾਂ ਜਨਮ ਰਿਹਾ ਪੌਦਾ ਸੌਖਿਆਂ ਹੀ ਉਸ ਭੋਜਨ ਦਾ ਸੋਖਣ ਕਰ ਸਕੇ।
ਹੁਣ ਕਿਉਂਕਿ ਪੁੰਗਰ ਰਹੇ ਦਾਣਿਆਂ ਅੰਦਰ ਭੋਜਨ ਆਪਣੇ ਘੁਲੇ ਹੋਏ ਰੂਪ ਵਿੱਚ ਆ ਜਾਂਦਾ ਹੈ, ਇਸ ਲਈ ਪੁੰਗਰੇ ਹੋਏ (ਅੰਕੁਰਿਤ) ਦਾਣੇ ਵਧੇਰੇ ਪੋਸ਼ਟਿਕ ਰਹਿੰਦੇ ਹਨ। ਦਾਲਾਂ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਹ ਨਾ ਕੇਵਲ ਖਾਣ ਵਾਲੇ ਦੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਸਗੋਂ ਇਹ ਜ਼ਮੀਨ ਨੂੰ ਵੀ ਤਾਕਤ ਦਿੰਦੀਆਂ ਹਨ।
ਦਾਲਾਂ ਦੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ ਤੇ ਇਨ੍ਹਾਂ ਵਿੱਚ ਰਾਈਜ਼ੋਬੀਅਮ ਨਾਮਕ ਜੀਵਾਣੂ ਰਹਿੰਦੇ ਹਨ ਜੋ ਕਿ ਵਾਤਾਵਰਣ ਵਿਚਲੀ ਨਾਈਟ੍ਰੋਜਨ ਨੂੰ ਯੂਰੀਆ ਵਿੱਚ ਬਦਲਦੇ ਰਹਿੰਦੇ ਹਨ।
ਇਹ ਵੀ ਪੜ੍ਹੋ: Petrol and Diesel Vehicles Ban: ਦਿੱਲੀ 'ਚ ਪੈਟਰੋਲ ਤੇ ਡੀਜ਼ਲ ਵਾਹਨਾਂ ਨੂੰ ਨਹੀਂ ਮਿਲੇਗਾ ਐਂਟਰੀ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)