Hair Care: ਝੜੇ ਵਾਲਾਂ ਦੀ ਥਾਂ ਮੁੜ ਨਵੇਂ ਵਾਲ ਆ ਜਾਣਗੇ ਇਸ ਘਰੇਲੂ ਨੁਸਖੇ ਨਾਲ...
ਵਾਲਾਂ ਨੂੰ ਮਜ਼ਬੂਤ ਤੇ ਤੇਜ਼ੀ ਨਾਲ ਵਧਾਉਣ ਲਈ ਬਹੁਤ ਸਾਰੇ ਇਲਾਜ ਹਨ। ਇਸੇ ਤਰ੍ਹਾਂ ਹੀ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਵੀ ਬਹੁਤ ਸਾਰੇ ਇਲਾਜ ਹਨ। ਆਮ ਤੌਰ ‘ਤੇ ਪ੍ਰਤੀ ਦਿਨ 50 ਤੋਂ 100 ਵਾਲ ਝੜ ਜਾਂਦੇ ਹਨ ਜੋ ਨੰਗੀ ਅੱਖ ਨਾਲ ਨਹੀਂ ਦੇਖੇ ਜਾ ਸਕਦੇ।
![Hair Care: ਝੜੇ ਵਾਲਾਂ ਦੀ ਥਾਂ ਮੁੜ ਨਵੇਂ ਵਾਲ ਆ ਜਾਣਗੇ ਇਸ ਘਰੇਲੂ ਨੁਸਖੇ ਨਾਲ... Hair Care: With this homemade recipe new hair will come back instead of falling hair Hair Care: ਝੜੇ ਵਾਲਾਂ ਦੀ ਥਾਂ ਮੁੜ ਨਵੇਂ ਵਾਲ ਆ ਜਾਣਗੇ ਇਸ ਘਰੇਲੂ ਨੁਸਖੇ ਨਾਲ...](https://feeds.abplive.com/onecms/images/uploaded-images/2021/12/08/1a1e064e0b5fd726078d52fe9e25ed8c_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਅਸੀਂ ਸਾਰੇ ਸੁੰਦਰ ਤੇ ਸਿਹਤਮੰਦ ਵਾਲ ਚਾਹੁੰਦੇ ਹਾਂ। ਵਾਲਾਂ ਨੂੰ ਮਜ਼ਬੂਤ ਤੇ ਤੇਜ਼ੀ ਨਾਲ ਵਧਾਉਣ ਲਈ ਬਹੁਤ ਸਾਰੇ ਇਲਾਜ ਹਨ। ਇਸੇ ਤਰ੍ਹਾਂ ਹੀ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਵੀ ਬਹੁਤ ਸਾਰੇ ਇਲਾਜ ਹਨ। ਆਮ ਤੌਰ ‘ਤੇ ਪ੍ਰਤੀ ਦਿਨ 50 ਤੋਂ 100 ਵਾਲ ਝੜ ਜਾਂਦੇ ਹਨ ਜੋ ਨੰਗੀ ਅੱਖ ਨਾਲ ਨਹੀਂ ਦੇਖੇ ਜਾ ਸਕਦੇ। ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਜ਼ਿਆਦਾਤਰ ਵਾਲ ਗੁਆ ਚੁੱਕੇ ਹੁੰਦੇ ਹਾਂ ਤੇ ਚਿੰਤਾ ਹੋਣ ਲੱਗਦੀ ਹੈ ਜਿਸ ਨਾਲ ਵਾਲ ਝੜਨ ਦੀ ਰਫ਼ਤਾਰ ਹੋਰ ਤੇਜ਼ ਹੋ ਜਾਂਦੀ ਹੈ।
ਇਸ ਸਮੱਸਿਆ ਦੇ ਹੱਲ ਲਈ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਦੇ ਹਾਂ ਜਿਸ ਨਾਲ ਝੜੇ ਵਾਲਾਂ ਦੀ ਥਾਂ ਮੁੜ ਨਵੇਂ ਵਾਲ ਆ ਜਾਣਗੇ ਪਰ ਇਸ ਲਈ ਤੁਹਾਨੂੰ ਇੱਕ ਘਰੇਲੂ ਨੁਸਖ਼ਾ ਤਿਆਰ ਕਰਨਾ ਹੋਵੇਗਾ। ਇਹ ਨੁਸਖ਼ਾ ਵਾਲਾਂ ਦੀ ਵਿਕਾਸ ਦਰ ਵਿੱਚ ਵਾਧਾ ਕਰ ਦਿੰਦਾ ਹੈ। ਇਸ ਲਈ ਤੁਹਾਨੂੰ ਕੁਝ ਸਮੱਗਰੀ ਲੋੜੀਂਦੀ ਹੈ ਜੋ ਘਰ ਵਿੱਚੋਂ ਹੀ ਮਿਲ ਜਾਂਦੀ ਹੈ।
ਸਮੱਗਰੀ: 1/2 ਕੇਲਾ, ਇੱਕ ਅੰਡੇ ਦੀ ਜ਼ਰਦੀ, ਜੈਵਿਕ ਸ਼ਹਿਦ ਦਾ ਇੱਕ ਚਮਚ, ਬੀਅਰ ਦੀ 1/2 ਗਲਾਸ
ਤਿਆਰੀ: ਇਹ ਸਾਰੀ ਸਮੱਗਰੀ ਰਲਾ ਲਵੋ ਤੇ ਧਿਆਨ ਰੱਖੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ ਮਲਾਈਦਾਰ ਬਣਾ ਲਵੋ। ਮਿਕਸ ਮਿਸ਼ਰਨ ਦੇ ਸਹੀ ਨਤੀਜੇ ਲਈ ਜ਼ਰੂਰੀ ਹੈ। ਜਦੋਂ ਮਿਸ਼ਰਨ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਸਿਰ ਦੇ ਸਭ ਤੋਂ ਪ੍ਰਭਾਵਿਤ ਖੇਤਰ ਜਿੱਥੇ ਵਾਲ ਝੜੇ ਹੋਏ ਹਨ ਉੱਥੇ ਲੱਗਾ ਲਵੋ।
ਫਿਰ ਇਸ ਸਿਰ ‘ਤੇ ਲਾਏ ਹੋਏ ਇਸ ਮਿਸ਼ਰਨ ‘ਤੇ ਕਾਗ਼ਜ਼ ਫ਼ਿਲਮ ਪਾ ਦੇਵੋ ਜਿਸ ਨਾਲ ਇਹ ਚਮੜੀ ਵਿੱਚ ਡੂੰਘਾ ਪ੍ਰਵੇਸ਼ ਕਰ ਜਾਵੇਗਾ। ਇਸ ਮਿਸ਼ਰਨ ਨੂੰ ਇੱਕ ਦੋ ਘੰਟੇ ਲਈ ਰੱਖੋ ਤੇ ਫਿਰ ਆਪਣੇ ਵਾਲ ਧੋ ਲਵੋ। ਇਹ ਪ੍ਰਕ੍ਰਿਆ ਹਫ਼ਤੇ ਵਿੱਚ ਇੱਕ ਵਾਰ ਕਰੋ ਤੇ ਸਕਾਰਾਤਮਕ ਨਤੀਜੇ ਆਉਣ ਲੱਗਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)