Health and Fitness Tips: ਵਧੇ ਹੋਏ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੀ Lemon Tea, ਇਸ ਤਰ੍ਹਾਂ ਬਣਾਓ ਤੇ ਲਓ ਲਾਹਾ
ਲੈਮਨ ਟੀ ਬਣਾਉਣ ਲਈ ਗਰਮ ਪਾਣੀ 'ਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ। ਉੱਥੇ ਹੀ ਜੇਕਰ ਤੁਸੀਂ ਤਾਜ਼ਾ ਨਿੰਬੂ ਦਾ ਉਪਯੋਗ ਕਰ ਰਹੇ ਹੋ ਤਾਂ ਅੱਧਾ ਨਿੰਬੂ ਲੈ ਸਕਦੇ ਹੋ।
Lemon Tea Benefits: ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਨ ਲਈ ਲੇਮਨ ਟੀ ਨੂੰ ਰਾਮਬਣ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਮੋਟੇ ਨਹੀਂ ਹੋ ਪਰ ਤੁਹਾਡਾ ਪੇਟ ਬਾਹਰ ਨਿੱਕਲਿਆ ਹੋਇਆ ਹੈ ਤਾਂ ਅਜਿਹੇ 'ਚ ਲੈਮਨ ਟੀ ਤੁਹਾਡੇ ਪੇਟ ਨੂੰ ਘੱਟ ਕਰ ਸਕਦੀ ਹੈ। ਇਸ ਤੋਂ ਇਲਾਵਾ ਵੀ ਲੈਮਨ ਟੀ ਸਿਹਤ ਲਈ ਬਹੁਤ ਫਾਇਦੇਮੰਦ ਹੈ।
ਲੈਮਨ ਟੀ ਬਣਾਉਣ ਲਈ ਸਮੱਗਰੀ
ਇਕ ਚਮਚ ਨਿੰਬੂ ਦਾ ਰਸ
ਦੇ ਚਮਚ ਸ਼ਹਿਦ
ਇਕ ਟੀ ਬੈਗ
ਗਾਰਨਿਸ਼ ਕਰਨ ਲਈ ਨਿੰਬੂ
ਲੈਮਨ ਟੀ ਬਣਾਉਣ ਦੀ ਵਿਧੀ
ਲੈਮਨ ਟੀ ਬਣਾਉਣ ਲਈ ਗਰਮ ਪਾਣੀ 'ਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ। ਉੱਥੇ ਹੀ ਜੇਕਰ ਤੁਸੀਂ ਤਾਜ਼ਾ ਨਿੰਬੂ ਦਾ ਉਪਯੋਗ ਕਰ ਰਹੇ ਹੋ ਤਾਂ ਅੱਧਾ ਨਿੰਬੂ ਲੈ ਸਕਦੇ ਹੋ। ਇਸ ਮਿਕਸਚਰ ਨੂੰ ਉਦੋਂ ਤਕ ਮਿਲਾਓ ਜਦੋਂ ਤਕ ਸ਼ਹਿਦ ਚੰਗੀ ਤਰ੍ਹਾਂ ਮਿਲ ਨਾ ਜਾਵੇ। ਇਸ ਤੋਂ ਬਾਅਦ ਤੁਸੀਂ ਇਕ ਕੱਪ 'ਚ ਚਾਹ ਛਾਣ ਕੇ ਪੀ ਸਕਦੇ ਹੋ।
ਲੈਮਨ ਟੀ ਪੀਣ ਦੇ ਫਾਇਦੇ
ਨਿੰਬੂ 'ਚ ਸੀਟ੍ਰਿਕ ਐਸਿਡ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਬਣਾਈ ਰੱਖਦਾ ਹੈ। ਇਸ ਲਈ ਰੋਜ਼ ਸਵੇਰੇ ਲੈਮਨ ਟੀ ਪੀ ਸਕਦੇ ਹੋ।
ਲੈਮਨ ਟੀ 'ਚ ਫਲੇਵੋਨੋਇਡਸ ਨਾਂਅ ਦਾ ਕੈਮੀਕਲ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਦੀਆਂ ਖੂਨ ਧਮਨੀਆਂ 'ਚ ਕਲੌਟਸ ਨਹੀਂ ਬਣਨ ਦਿੰਦਾ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।
ਲੈਮਨ ਟੀ ਸਰੀਰ ਦੀ ਇਮਿਊਨਿਟੀ ਵੀ ਸਟ੍ਰੌਂਗ ਕਰਦੀ ਹੈ।
ਲੈਮਨ ਟੀ ਪੀਣ ਨਾਲ ਤੁਹਾਡੇ ਸਰੀਰ ਨੂੰ ਸਰਦੀ ਤੇ ਫਲੂ ਜਿਹੀ ਸਮੱਸਿਆ ਨਹੀਂ ਹੁੰਦੀ
ਲੈਮਨ ਟੀ 'ਚ ਕਾਫੀ ਐਂਟੀਆਕਸਾਈਡ ਗੁਣ ਹੁੰਦੇ ਹਨ। ਜੋ ਸਾਡੇ ਸਰੀਰ 'ਚ ਕੈਂਸਰ ਸੈੱਲ ਬਣਨ ਤੋਂ ਰੋਕਦਾ ਹੈ।
Disclaimer: ਇਸ ਆਰਟੀਕਲ 'ਚ ਦੱਸੀ ਵਿਧੀ, ਤਰੀਕਿਆਂ ਤੇ ਦਾਅਵਿਆਂ ਦੀ ABP ਸਾਂਝਾ ਪੁਸ਼ਟੀ ਨਹੀਂ ਕਰਦਾ। ਇਸ ਨੂੰ ਸਿਰਫ਼ ਸੁਝਾਅ ਦੇ ਰੂਪ 'ਚ ਲਓ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ਦਵਾਈ/ਡਾਈਟ 'ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
Check out below Health Tools-
Calculate Your Body Mass Index ( BMI )