Health Benefits: ਇਸ ਫਲ ਦੇ ਬੀਜ ਬਹੁਤ ਗੁਣਕਾਰੀ, ਇੰਝ ਲੈ ਸਕਦੇ ਹੋ ਫ਼ਾਇਦਾ
ਅਸ਼ਵਗੰਧਾ ਆਯੁਰਵੇਦ ਵਿੱਚ ਇੱਕ ਬਹੁਤ ਹੀ ਲਾਭਕਾਰੀ ਔਸ਼ਧੀ (ਦਵਾਈ) ਮੰਨੀ ਜਾਂਦੀ ਹੈ। ਇਹ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ।
ਨਵੀਂ ਦਿੱਲੀ: ਅਸ਼ਵਗੰਧਾ ਆਯੁਰਵੇਦ ਵਿੱਚ ਇੱਕ ਬਹੁਤ ਹੀ ਲਾਭਕਾਰੀ ਔਸ਼ਧੀ (ਦਵਾਈ) ਮੰਨੀ ਜਾਂਦੀ ਹੈ। ਇਹ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਤੁਲਸੀ ਤੇ ਨਿੰਮ ਦੇ ਬੀਜ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇੱਥੇ ਇੱਕ ਹੋਰ ਅਜਿਹਾ ਬੀਜ ਹੈ ਜਾਂ ਕਹੋ ਕਿ ਇੱਥੇ ਇੱਕ ਔਸ਼ਧ ਹੈ ਜੋ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਲਈ ਲਾਭਕਾਰੀ ਹੈ। ਇਹ ਪੁਰਾਣੇ ਸਮੇਂ ਤੋਂ ਦਵਾਈ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਔਸ਼ਧ ਦਾ ਨਾਮ ਕੌਂਚ ਬੀਜ ਹੈ।
ਕੌਂਚ ਕੀ ਹੈ?
ਕੌਂਚ ਇੱਕ ਕਿਸਮ ਦਾ ਪੌਦਾ ਹੈ। ਇਸ ਦੇ ਬੀਜ ਕਾਲੇ ਰੰਗ ਦੇ ਹੁੰਦੇ ਹਨ। ਇਨ੍ਹਾਂ ਬੀਜਾਂ ਨੂੰ ‘ਮਖਮਲੀ ਫਲੀਆਂ’ (ਵੈਲਵੈਟ ਬੀਨਜ਼) ਵੀ ਕਿਹਾ ਜਾਂਦਾ ਹੈ। ਇਸ ਪੌਦੇ 'ਤੇ ਫਲਾਂ ਵਰਗੀਆਂ ਫਲੀਆਂ ਲੱਗਦੀਆਂ ਹਨ। ਕੌਂਚ ਬੀਜ ਇਨ੍ਹਾਂ ਬੀਨਜ਼ ਦੇ ਅੰਦਰ ਪਾਏ ਜਾਂਦੇ ਹਨ।
ਇਸ ਪੌਦੇ ਦੇ ਬੀਜ, ਪੱਤੇ ਤੇ ਜੜ੍ਹ ਆਯੁਰਵੈਦਿਕ ਦਵਾਈਆਂ ਲਈ ਵਰਤੀਆਂ ਜਾਂਦੀਆਂ ਹਨ। ਇਸ ਬੀਜ ਦਾ ਸੇਵਨ ਕਰਨ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਕੌਂਚ ਬੀਜਾਂ ਦੇ ਫਾਇਦੇ ਤੇ ਨੁਕਸਾਨ ਕੀ ਹਨ? ਤੁਸੀਂ ਇਸ ਬੀਜ ਦਾ ਸੇਵਨ ਕਿਵੇਂ ਕਰ ਸਕਦੇ ਹੋ, ਆਓ ਸਭ ਕੁਝ ਜਾਣੀਏ।
ਦਰਦ ਲਈ- ਤੁਸੀਂ ਇਸ ਦਾ ਸੇਵਨ ਪਿੱਠ ਦਰਦ ਤੇ ਗਰਦਨ ਦੇ ਦਰਦ ਲਈ ਕਰ ਸਕਦੇ ਹੋ। ਇਸ ਬੀਜ ਵਿੱਚ ਐਂਟੀ-ਇਨਫਲੇਮੈਟਰੀ ਤੇ ਐਨਲਜੈਸਿਕ ਗੁਣ ਹੁੰਦੇ ਹਨ ਜੋ ਦਰਦ ਤੋਂ ਰਾਹਤ ਦਿੰਦੇ ਹਨ। ਤੁਸੀਂ ਇਸ ਦੀ ਵਰਤੋਂ ਕੌਂਚ ਦੇ ਬੀਜ ਖਾਣ ਨਾਲ ਜਾਂ ਇਸ ਦੇ ਪੱਤਿਆਂ ਦੀ ਪੇਸਟ ਲਗਾ ਕੇ ਕਰ ਸਕਦੇ ਹੋ।
ਭਾਰ ਘਟਾਉਣ ਲਈ- ਭਾਰ ਘਟਾਉਣ ਲਈ ਤੁਸੀਂ ਕੌਂਚ ਦੇ ਬੀਜ ਨੂੰ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਇਸ ਵਿੱਚ ਮੋਟਾਪਾ ਵਿਰੋਧੀ ਗੁਣ ਹਨ। ਇਹ ਭਾਰ ਘਟਾਉਣ ਵਿਚ ਮਦਦ ਕਰਦੇ ਹਨ।
ਤਣਾਅ ਤੋਂ ਛੁਟਕਾਰਾ ਪਾਉਣ ਲਈ- ਕੌਂਚ ਦੇ ਬੀਜਾਂ ਵਿੱਚ ਐਂਟੀ-ਡਿਪ੍ਰੈਸੈਂਟ ਗੁਣ ਹੁੰਦੇ ਹਨ। ਉਹ ਤਣਾਅ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ।
ਇਕਾਗਰਤਾ- ਇਸ ਦਾ ਸੇਵਨ ਕਰਨ ਨਾਲ ਮਾਨਸਿਕ ਇਕਾਗਰਤਾ ਸਹੀ ਰਹਿੰਦੀ ਹੈ। ਉਹ ਇਕਾਗਰਤਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਜੋ ਲੋਕ ਇਸ ਦਾ ਨਿਯਮਤ ਸੇਵਨ ਕਰਦੇ ਹਨ, ਉਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਕੰਮ ਕਰਦਾ ਹੈ। ਤੁਸੀਂ ਇਸ ਦਾ ਸੇਵਨ ਕਾੜ੍ਹਾ ਬਣਾ ਕੇ ਕਰ ਸਕਦੇ ਹੋ।
ਦਮਾ- ਤੁਸੀਂ ਦਮੇ ਦੀਆਂ ਸਮੱਸਿਆਵਾਂ ਲਈ ਵੀ ਇਸ ਬੀਜ ਦੀ ਵਰਤੋਂ ਕਰ ਸਕਦੇ ਹੋ।
ਇੰਝ ਲਵੋ ਕੌਂਚ ਦੇ ਬੀਜ?
ਕੌਚ ਦੇ ਬੀਜ ਨੂੰ ਦੁੱਧ ਦੇ ਨਾਲ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਪਾਊਡਰ, ਕੈਪਸੂਲ ਜਾਂ ਗੋਲ਼ੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਪਰ ਇਸ ਦੇ ਸੇਵਨ ਤੋਂ ਪਹਿਲਾਂ, ਕਿਰਪਾ ਕਰਕੇ ਇਕ ਵਾਰ ਡਾਕਟਰ ਨਾਲ ਸਲਾਹ ਜ਼ਰੂਰ ਕਰੋ। ਦਰਦ ਲਈ, ਤੁਸੀਂ ਇਸ ਦਾ ਪੇਸਟ ਬਣਾ ਸਕਦੇ ਹੋ ਅਤੇ ਇਸ ਨੂੰ ਲਗਾ ਸਕਦੇ ਹੋ। ਇਸ ਦਾ ਸੇਵਨ ਇਕ ਕਾੜ੍ਹੇ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ।
ਕੌਂਚ ਬੀਜਾਂ ਦੇ ਨੁਕਸਾਨ
· ਕੌਂਚ ਦੇ ਬੀਜਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਉਲਟੀਆਂ ਆ ਸਕਦੀਆਂ ਹਨ।
· ਤੇਜ਼ੀ ਨਾਲ ਭਾਰ ਘਟਾਉਣ ਦੇ ਕਾਰਨ ਕਮਜ਼ੋਰੀ ਆ ਸਕਦੀ ਹੈ।
· ਇਹ ਬੀਜ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੇ ਹਨ।
· ਗਰਭਵਤੀ ਔਰਤਾਂ ਨੂੰ ਸੇਵਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )