![ABP Premium](https://cdn.abplive.com/imagebank/Premium-ad-Icon.png)
Health News: ਕਿਡਨੀ ਨੂੰ Damage ਕਰਦੀਆਂ ਇਹ 5 ਖਾਣ ਵਾਲੀਆਂ ਚੀਜ਼ਾਂ, ਅੱਜ ਤੋਂ ਹੀ ਬਣਾਓ ਦੂਰੀ
Health News:ਹੈਲਦੀ ਜੀਵਨ ਦੇ ਲਈ ਸਰੀਰ ਦੇ ਸਾਰੇ ਅੰਗਾਂ ਦਾ ਸਹੀ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਦਿਲ, ਲੀਵਰ ਅਤੇ ਫੇਫੜਿਆਂ ਦੀ ਤਰ੍ਹਾਂ ਗੁਰਦਿਆਂ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਕਿਡਨੀਆਂ ਸਾਡੇ ਸਰੀਰ ਦਾ ਇੱਕ ਬਹੁਤ ਹੀ ਅਹਿਮ ਅੰਗ
![Health News: ਕਿਡਨੀ ਨੂੰ Damage ਕਰਦੀਆਂ ਇਹ 5 ਖਾਣ ਵਾਲੀਆਂ ਚੀਜ਼ਾਂ, ਅੱਜ ਤੋਂ ਹੀ ਬਣਾਓ ਦੂਰੀ Health News: Avoid these 5 foods that damage kidneys Health News: ਕਿਡਨੀ ਨੂੰ Damage ਕਰਦੀਆਂ ਇਹ 5 ਖਾਣ ਵਾਲੀਆਂ ਚੀਜ਼ਾਂ, ਅੱਜ ਤੋਂ ਹੀ ਬਣਾਓ ਦੂਰੀ](https://feeds.abplive.com/onecms/images/uploaded-images/2024/02/04/33b62a630275074052e5180c7da0c3421707005202990700_original.jpg?impolicy=abp_cdn&imwidth=1200&height=675)
Worst Food For Kidneys: ਹੈਲਦੀ ਜੀਵਨ ਦੇ ਲਈ ਸਰੀਰ ਦੇ ਸਾਰੇ ਅੰਗਾਂ ਦਾ ਸਹੀ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਦਿਲ, ਲੀਵਰ ਅਤੇ ਫੇਫੜਿਆਂ ਦੀ ਤਰ੍ਹਾਂ ਗੁਰਦਿਆਂ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਕਿਡਨੀਆਂ ਸਾਡੇ ਸਰੀਰ ਦਾ ਇੱਕ ਬਹੁਤ ਹੀ ਅਹਿਮ ਅੰਗ ਹਨ। ਜਿਸ ਦੇ ਸਹੀ ਕੰਮ ਕਰਨ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਬਾਹਰ ਨਿਕਲਦੇ ਹਨ। ਜੇਕਰ ਕਿਸੇ ਇਨਸਾਨ ਦੀ ਕਿਡਨੀ ਖਰਾਬ (Kidney Damage) ਹੋ ਜਾਵੇ ਤਾਂ ਉਹ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ, ਇੱਥੇ ਤੱਕ ਕੇ ਉਹ ਮੌਤ ਦੇ ਕਗਾਰ ‘ਤੇ ਪਹੁੰਚ ਸਕਦਾ ਹੈ। ਕਿਡਨੀਆਂ ਸਰੀਰ ਵਿੱਚ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀਆਂ ਹਨ ਅਤੇ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੀਆਂ ਹਨ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਖਾਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਹਾਨੀਕਾਰਕ ਚੀਜ਼ਾਂ ਨੂੰ ਸ਼ਾਮਲ ਕਰਦੇ ਹੋ, ਤਾਂ ਤੁਸੀਂ ਕਿਡਨੀ ਸੰਬੰਧੀ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਆਓ ਜਾਣਦੇ ਹਾਂ ਕਿਹੜੀਆਂ 5 ਚੀਜ਼ਾਂ ਜੋ ਕਿ ਕਿਡਨੀਆਂ ਦੇ ਲਈ ਘਾਤਕ ਹਨ...
ਕੈਫੀਨ ਵਾਲੀਆਂ ਚੀਜ਼ਾਂ- ਕੌਫੀ, ਚਾਹ, ਸੋਡਾ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਕੈਫੀਨ ਹੁੰਦੀ ਹੈ ਜੋ ਤੁਹਾਡੀ ਕਿਡਨੀ 'ਤੇ ਹਾਨੀਕਾਰਕ ਪ੍ਰਭਾਵ ਪਾਉਂਦੀਆਂ ਹਨ। ਕੈਫੀਨ ਖੂਨ ਦੇ ਪ੍ਰਵਾਹ, ਬਲੱਡ ਪ੍ਰੈਸ਼ਰ ਅਤੇ ਗੁਰਦਿਆਂ 'ਤੇ ਤਣਾਅ ਨੂੰ ਵਧਾ ਸਕਦੀ ਹੈ। ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।
ਕੇਲਾ-ਕੇਲੇ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਗੁਰਦੇ ਦੀਆਂ ਸਮੱਸਿਆਵਾਂ ਤੋਂ ਬਚਣ ਲਈ, ਆਪਣੀ ਖੁਰਾਕ ਵਿੱਚ ਕੇਲੇ ਨੂੰ ਲਗਾਤਾਰ ਸ਼ਾਮਲ ਕਰਨ ਤੋਂ ਪਰਹੇਜ਼ ਕਰੋ।
ਸੋਡਾ- ਸੋਡੇ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸੁਆਦੀ ਤਾਂ ਲੱਗਦੀ ਹੈ ਪਰ ਇਹ ਸਰੀਰ ਨੂੰ ਕਈ ਵੀ ਪੋਸ਼ਣ ਨਹੀਂ ਦਿੰਦੀ ਹੈ। ਰੋਜ਼ਾਨਾ ਦੋ ਜਾਂ ਦੋ ਤੋਂ ਵੱਧ ਕਾਰਬੋਨੇਟਿਡ ਸੋਡਾ ਪੀਣ ਨਾਲ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ। ਕਾਰਬੋਨੇਟਿਡ ਅਤੇ ਐਨਰਜੀ ਡਰਿੰਕਸ ਦੋਵੇਂ ਗੁਰਦੇ ਦੀ ਪੱਥਰੀ ਦੇ ਜੋਖਮ ਨੂੰ ਵਧਾ ਸਕਦੇ ਹਨ।
ਹੋਰ ਪੜ੍ਹੋ : ਸੌਣ ਤੋਂ ਪਹਿਲਾਂ ਪੀਓ ਮੁਲੱਠੀ ਵਾਲਾ ਦੁੱਧ, ਸਿਹਤ ਨੂੰ ਮਿਲਣਗੇ ਚਮਤਕਾਰੀ ਫਾਇਦੇ
ਤਲੇ ਹੋਏ ਆਲੂ-ਜੇਕਰ ਤੁਸੀਂ ਚਿਪਸ ਵਰਗੇ ਪੈਕਡ ਫੂਡ ਆਈਟਮ ਖਾਂਦੇ ਹੋ ਜਾਂ ਫਰੈਂਚ ਫਰਾਈਜ਼ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਅੱਜ ਤੋਂ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਲਓ। ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਆਲੂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਕਿਡਨੀ ਲਈ ਠੀਕ ਨਹੀਂ ਹੈ।
ਨਮਕ- ਸੋਡੀਅਮ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ, ਜਿਸ ਨਾਲ ਤੁਹਾਡੀ ਕਿਡਨੀ 'ਤੇ ਦਬਾਅ ਪੈਂਦਾ ਹੈ। ਡੱਬਾਬੰਦ ਸੂਪ, ਪ੍ਰੋਸੈਸਡ ਮੀਟ, ਸੌਸੇਜ, ਜੰਮੇ ਹੋਏ ਪੀਜ਼ਾ, ਕੈਚੱਪ, ਬਾਰਬੀਕਿਊ ਸਾਸ, ਸੋਇਆ ਸਾਸ, ਅਚਾਰ ਵਰਗੇ ਭੋਜਨਾਂ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)