(Source: ECI/ABP News)
Health News: ਕਣਕ ਨਹੀਂ ਸਗੋਂ ਖਾਓ ਵੇਸਣ ਦੀ ਰੋਟੀ, ਨਹੀਂ ਹੋਏਗਾ ਸ਼ੂਗਰ ਤੋਂ ਲੈ ਕੇ ਹਾਰਟ ਅਟੈਕ ਤੱਕ ਦਾ ਖਤਰਾ
Besan controls Diabetes: ਪੰਜਾਬ ਵਿੱਚ ਚੌਲਾਂ ਨਾਲੋਂ ਰੋਟੀ ਜ਼ਿਆਦਾ ਖਾਧੀ ਜਾਂਦੀ ਹੈ। ਆਮ ਤੌਰ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਭੋਜਨ ਵਿੱਚ ਰੋਟੀ ਸ਼ਾਮਲ ਹੁੰਦੀ ਹੈ। ਪੰਜਾਬੀ ਲੋਕ ਕਣਕ ਦੀ ਰੋਟੀ ਖਾਣਾ ਹੀ ਪਸੰਦ ਕਰਦੇ ਹਨ।
![Health News: ਕਣਕ ਨਹੀਂ ਸਗੋਂ ਖਾਓ ਵੇਸਣ ਦੀ ਰੋਟੀ, ਨਹੀਂ ਹੋਏਗਾ ਸ਼ੂਗਰ ਤੋਂ ਲੈ ਕੇ ਹਾਰਟ ਅਟੈਕ ਤੱਕ ਦਾ ਖਤਰਾ Health News: Eat Besan Ki Roti instead of wheat, there will be no risk from diabetes to heart attack Health News: ਕਣਕ ਨਹੀਂ ਸਗੋਂ ਖਾਓ ਵੇਸਣ ਦੀ ਰੋਟੀ, ਨਹੀਂ ਹੋਏਗਾ ਸ਼ੂਗਰ ਤੋਂ ਲੈ ਕੇ ਹਾਰਟ ਅਟੈਕ ਤੱਕ ਦਾ ਖਤਰਾ](https://feeds.abplive.com/onecms/images/uploaded-images/2023/08/02/11a004c256a8d1d88f875647e667151f1690952974811700_original.jpg?impolicy=abp_cdn&imwidth=1200&height=675)
Besan controls Diabetes: ਪੰਜਾਬ ਵਿੱਚ ਚੌਲਾਂ ਨਾਲੋਂ ਰੋਟੀ ਜ਼ਿਆਦਾ ਖਾਧੀ ਜਾਂਦੀ ਹੈ। ਆਮ ਤੌਰ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਭੋਜਨ ਵਿੱਚ ਰੋਟੀ ਸ਼ਾਮਲ ਹੁੰਦੀ ਹੈ। ਪੰਜਾਬੀ ਲੋਕ ਕਣਕ ਦੀ ਰੋਟੀ ਖਾਣਾ ਹੀ ਪਸੰਦ ਕਰਦੇ ਹਨ। ਬੇਸ਼ੱਕ ਕਣਕ ਦੀ ਰੋਟੀ ਪੌਸਟਿਕ ਹੰਦੀ ਹੈ ਪਰ ਬਹੁਤੇ ਲੋਕ ਨਹੀਂ ਜਾਣਦੇ ਕੇ ਵੇਸਣ ਦੀ ਰੋਟੀ ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਸਮਰਥਾ ਰੱਖਦੀ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੀ ਸ਼ਿਕਾਇਤ ਵਿੱਚ ਜਿਵੇਂ ਹੀ ਕੋਈ ਕੁਝ ਖਾਂਦਾ ਹੈ ਤਾਂ ਬਲੱਡ ਸ਼ੂਗਰ ਦਾ ਗ੍ਰਾਫ ਤੇਜ਼ੀ ਨਾਲ ਵਧਣ ਲੱਗਦਾ ਹੈ। ਆਮ ਤੌਰ 'ਤੇ ਭਾਰਤੀ ਲੋਕ ਕਣਕ ਦੇ ਆਟੇ ਦੀ ਰੋਟੀ ਜਾਂ ਚਾਵਲ ਨੂੰ ਮੁੱਖ ਭੋਜਨ ਦੇ ਤੌਰ 'ਤੇ ਲੈਂਦੇ ਹਨ ਤੇ ਇਨ੍ਹਾਂ ਦੋਵਾਂ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ। ਇਨ੍ਹਾਂ ਦੋਵਾਂ ਕਾਰਨ ਬਲੱਡ ਸ਼ੂਗਰ ਵਧਣ ਦਾ ਖ਼ਤਰਾ ਰਹਿੰਦਾ ਹੈ।
ਇਸੇ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਣਕ ਦੇ ਆਟੇ ਦੀ ਬਜਾਏ ਮੋਟੇ ਅਨਾਜ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਸ ਲਈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕਣਕ ਦੇ ਆਟੇ ਦੀ ਬਜਾਏ ਮੋਟੇ ਅਨਾਜ ਜਾਂ ਵੇਸਣ ਦੇ ਆਟੇ ਦੀ ਰੋਟੀ ਖਾਓ। ਜੇਕਰ ਤੁਹਾਨੂੰ ਵੇਸਣ ਪਸੰਦ ਨਹੀਂ ਤਾਂ ਇਸ ਨੂੰ ਕਣਕ ਦੇ ਆਟੇ 'ਚ ਮਿਲਾ ਕੇ ਰੋਟੀ ਪਕਾਈ ਜਾ ਸਕਦੀ ਹੈ। ਇਸੇ ਤਰ੍ਹਾਂ ਸਵੇਰੇ ਕਾਲੇ ਛੋਲਿਆਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ਦੇ ਨਾਲ-ਨਾਲ ਕਈ ਹੋਰ ਫਾਇਦੇ ਹੁੰਦੇ ਹਨ।
ਸਿਹਤ ਮਾਹਿਰਾਂ ਮੁਤਾਬਕ ਵੇਸਣ ਵਿੱਚ ਫਾਈਬਰ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਪ੍ਰੋਟੀਨ ਕਾਰਨ ਕਾਲੇ ਛੋਲੇ ਸਰੀਰ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦੇ ਹਨ। ਵੇਸਣ ਵਿੱਚ ਸ਼ੂਗਰ ਦੇ ਰੋਗੀਆਂ ਵਿੱਚ ਬਲੱਡ ਸ਼ੂਗਰ ਨੂੰ ਘੋਲਣ ਤੇ ਸਰੀਰ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਹੁੰਦੀ ਹੈ। ਕਾਲੇ ਛੋਲੇ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦੇ ਹਨ।
ਬਲੱਡ ਸ਼ੂਗਰ ਨੂੰ ਕਿਵੇਂ ਕੰਟਰੋਲ ਕਰਨਾ
ਸਿਹਤ ਮਾਹਿਰਾਂ ਮੁਤਾਬਕ ਕਾਲੇ ਚਨੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਕਾਲੇ ਛੋਲਿਆਂ ਦੇ ਆਟੇ ਦੀਆਂ ਰੋਟੀਆਂ ਸਵੇਰੇ ਨਾਸ਼ਤੇ ਵਿੱਚ ਖਾ ਲਈਆਂ ਜਾਣ ਤਾਂ ਦਿਨ ਵਿੱਚ ਬਲੱਡ ਸ਼ੂਗਰ ਕੰਟਰੋਲ ਰਹਿੰਦੀ ਹੈ। ਇਹੀ ਕਾਰਨ ਹੈ ਕਿ ਕਾਲੇ ਛੋਲਿਆਂ ਦੀ ਰੋਟੀ ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪ੍ਰਬੰਧਨ ਵਿੱਚ ਬਹੁਤ ਮਦਦ ਕਰਦੀ ਹੈ।
ਇਸ ਵਿੱਚ ਮੌਜੂਦ ਡਾਈਟਰੀ ਫਾਈਬਰ ਤੇ ਪ੍ਰੋਟੀਨ ਕਾਰਬੋਹਾਈਡ੍ਰੇਟਸ ਨੂੰ ਸਰੀਰ ਵਿੱਚ ਜਲਦੀ ਜਜ਼ਬ ਨਹੀਂ ਹੋਣ ਦਿੰਦੇ। ਇੱਕ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਜੇਕਰ ਕਾਲੇ ਛੋਲਿਆਂ ਦੇ ਆਟੇ ਦੀ ਰੋਟੀ ਦਾ ਸੇਵਨ ਕੀਤਾ ਜਾਵੇ ਤਾਂ ਬਲੱਡ ਸ਼ੂਗਰ ਦਾ ਪੱਧਰ 36 ਫੀਸਦੀ ਤੱਕ ਘੱਟ ਜਾਂਦਾ ਹੈ।
ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਦਾ
ਕਾਲੇ ਚਨੇ ਵਿੱਚ ਫਾਈਬਰ ਦੇ ਨਾਲ-ਨਾਲ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵੀ ਮੌਜੂਦ ਹੁੰਦਾ ਹੈ। ਪੋਟਾਸ਼ੀਅਮ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਕਾਲੇ ਚਨੇ ਵਿੱਚ ਘੁਲਣਸ਼ੀਲ ਫਾਈਬਰ ਵੀ ਹੁੰਦਾ ਹੈ।
ਘੁਲਣਸ਼ੀਲ ਫਾਈਬਰ ਟ੍ਰਾਈਗਲਿਸਰਾਈਡਸ ਤੇ ਐਲਡੀਐਲ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਇਸੇ ਲਈ ਕਾਲੇ ਚਨੇ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਦੂਜੇ ਪਾਸੇ ਕਾਲੇ ਚਨੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕਾਲੇ ਛੋਲਿਆਂ ਦੀਆਂ ਰੋਟੀਆਂ ਜੇਕਰ ਨਾਸ਼ਤੇ 'ਚ ਖਾ ਲਈਆਂ ਜਾਣ ਤਾਂ ਦਿਨ ਭਰ ਭੁੱਖ ਨਹੀਂ ਲੱਗਦੀ ਤੇ ਭਾਰ ਨੂੰ ਕੰਟਰੋਲ ਕਰਨਾ ਆਸਾਨ ਰਹਿੰਦਾ ਹੈ।
Disclaimer: ਇਹ ਲੇਖ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹੈ। ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਨੁਕਤਿਆਂ ਤੇ ਵਿਧੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)