Red Meat Improve Fertility: ਰੈੱਡ ਮੀਟ ਪੁਰਸ਼ਾਂ ਲਈ ਵਰਦਾਨ! ਮਰਦਾਨਾ ਪਾਵਰ ਕਰਦਾ ਬੂਸਟ, ਔਲਾਦ ਪ੍ਰਾਪਤੀ 'ਚ ਕਰਦਾ ਮਦਦ
Red Meat Improve Fertility: ਪੋਸ਼ਣ ਮਾਹਿਰਾਂ ਦਾ ਕਹਿਣਾ ਹੈ ਕਿ ਰੈੱਡ ਮੀਟ ਪੁਰਸ਼ਾਂ ਲਈ ਵਰਦਾਨ ਸਾਬਤ ਹੁੰਦਾ ਹੈ। ਇਸ ਵਿੱਚ ਪਾਇਆ ਜਾਣ ਵਾਲਾ ਪੌਸ਼ਟਿਕ ਤੱਤ ਜਣਨ ਸ਼ਕਤੀ ਨੂੰ ਵਧਾਉਂਦਾ ਹੈ। ਇਹ ਉਨ੍ਹਾਂ ਜੋੜਿਆਂ ਦੀ ਸਿਹਤ ਲਈ ਲਾਭਦਾਇਕ...
Red Meat Improve Fertility: ਪੋਸ਼ਣ ਮਾਹਿਰਾਂ ਦਾ ਕਹਿਣਾ ਹੈ ਕਿ ਰੈੱਡ ਮੀਟ ਪੁਰਸ਼ਾਂ ਲਈ ਵਰਦਾਨ ਸਾਬਤ ਹੁੰਦਾ ਹੈ। ਇਸ ਵਿੱਚ ਪਾਇਆ ਜਾਣ ਵਾਲਾ ਪੌਸ਼ਟਿਕ ਤੱਤ ਜਣਨ ਸ਼ਕਤੀ ਨੂੰ ਵਧਾਉਂਦਾ ਹੈ। ਇਹ ਉਨ੍ਹਾਂ ਜੋੜਿਆਂ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਜੋ ਪਰਿਵਾਰ ਵਧਾਉਣ ਦੀ ਚਾਹਤ ਰੱਖਦੇ ਹਨ। ਦਰਅਸਲ ਬਜ਼ੁਰਗ ਅਕਸਰ ਰੈੱਡ ਮੀਟ ਨੂੰ ਜਣਨ ਸ਼ਕਤੀ ਨਾਲ ਜੋੜੇ ਹਨ। ਪਰਿਵਾਰ ਵਧਾਉਣ ਦੀ ਚਾਹਤ ਰੱਖਣ ਵਾਲੇ ਜੋੜਿਆਂ ਨੂੰ ਆਪਣੀ ਖੁਰਾਕ ਵਿੱਚ ਰੈੱਡ ਮੀਟ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਹੀ ਵੇਖੀ ਜਾ ਸਕਦੀ ਹੈ। ਹੁਣ ਵਿਗਿਆਨਕ ਖੋਜਾਂ ਰਾਹੀਂ ਵੀ ਪੁਸ਼ਟੀ ਹੋਈ ਹੈ ਕਿ ਰੈੱਡ ਮੀਟ ਵਿੱਚ ਪਾਇਆ ਜਾਣ ਵਾਲਾ ਪੌਸ਼ਟਿਕ ਤੱਤ ਅਸਲ ਵਿੱਚ ਜਣਨ ਸ਼ਕਤੀ ਵਧਾਉਂਦਾ ਹੈ।
ਇਸੇ ਤਰ੍ਹਾਂ ਸੂਰ ਦਾ ਮਾਸ ਸੇਲੇਨੀਅਮ ਦਾ ਇੱਕ ਉੱਤਮ ਸਰੋਤ ਹੈ, ਬਾਲਗਾਂ ਵਿੱਚ ਸੇਲੇਨੀਅਮ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਆਮ ਜਣਨ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ਬੀ 6 ਨੂੰ ਜਣਨ ਸ਼ਕਤੀ ਤੇ ਗਰਭ ਅਵਸਥਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਤੇ ਵਿਟਾਮਿਨ ਬੀ 6 ਲਾਲ ਮੀਟ ਵਿੱਚ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਸਿਹਤ ਮਾਹਿਰਾਂ ਵੱਲੋਂ ਬਾਲਗਾਂ ਨੂੰ ਹਫ਼ਤੇ ਵਿੱਚ 500 ਗ੍ਰਾਮ ਰੈੱਡ ਮੀਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹਫ਼ਤੇ ਵਿੱਚ ਚਾਰ ਜਾਂ ਪੰਜ ਵਾਰ ਵੱਖੋ-ਵੱਖਰੇ ਜਾਨਵਰਾਂ ਦੇ ਮਾਸ ਵਾਲਾ ਭੋਜਨ ਖਾਣਾ ਚਾਹੀਦਾ ਹੈ। ਯਾਦ ਰਹੇ ਕਿ ਮੀਟ ਵਿੱਚ ਫਾਸਫੋਰਸ ਅਨਾਜ ਤੇ ਫਲ਼ੀਆਂ ਵਿੱਚ ਫਾਸਫੋਰਸ ਨਾਲੋਂ ਸਰੀਰ ਵਿੱਚ ਵਧੇਰੇ ਅਸਾਨੀ ਨਾਲ ਲੀਨ ਹੋ ਜਾਂਦਾ ਹੈ। ਮੀਟ ਵੀ ਵਿਟਾਮਿਨ ਬੀ 12 ਦਾ ਇੱਕ ਪ੍ਰਮੁੱਖ ਸਰੋਤ ਹੈ।
ਹਾਲਾਂਕਿ ਮੀਟ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਪਰ ਕੁਝ ਚੀਜ਼ਾਂ ਦੀ ਇਸ ਵਿੱਚ ਕਮੀ ਵੀ ਹੁੰਦੀ ਹੈ। ਖ਼ਾਸਕਰ ਇਸ ਵਿੱਚ ਬਹੁਤ ਜ਼ਿਆਦਾ ਫਾਈਬਰ ਦੀ ਘਾਟ ਹੁੰਦੀ ਹੈ, ਜੋ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ। ਇਸ ਲਈ ਜਦੋਂ ਵੀ ਤੁਸੀਂ ਮੀਟ ਖਾਂਦੇ ਹੋ ਤਾਂ ਤੁਹਾਨੂੰ ਸਲਾਦ, ਕੁਝ ਸਬਜ਼ੀਆਂ ਆਦਿ ਵੀ ਲੈਣਾ ਚਾਹੀਦਾ ਹੈ, ਤਾਂ ਜੋ ਇਹ ਸੰਤੁਲਿਤ ਤੇ ਸਿਹਤਮੰਦ ਸਾਬਤ ਹੋਵੇ।
ਇਹ ਵੀ ਪੜ੍ਹੋ: Patiala News: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਰ ਬੇਅਦਬੀ, ਵੱਡੀ ਗਿਣਤੀ ਪਹੁੰਚੀ ਪੁਲਿਸ
ਮੀਟ ਵਿੱਚ 83 ਤੋਂ 90 ਪ੍ਰਤੀਸ਼ਤ ਪ੍ਰੋਟੀਨ, 5 ਤੋਂ 40 ਪ੍ਰਤੀਸ਼ਤ ਚਰਬੀ ਤੇ ਭਰਪੂਰ ਪਾਣੀ ਹੁੰਦਾ ਹੈ। ਮੀਟ ਤੋਂ ਪ੍ਰਾਪਤ ਪ੍ਰੋਟੀਨ ਤੋਂ ਪ੍ਰਾਪਤ ਅਮੀਨੋ ਐਸਿਡ ਟਿਸ਼ੂ ਬਣਾਉਣ ਤੇ ਮੁਰੰਮਤ ਕਰਨ ਲਈ ਬਹੁਤ ਵਧੀਆ ਹੁੰਦਾ ਹੈ। ਮੀਟ ਤੋਂ ਪ੍ਰਾਪਤ ਪ੍ਰੋਟੀਨ ਸਬਜ਼ੀਆਂ ਤੋਂ ਪ੍ਰਾਪਤ ਪ੍ਰੋਟੀਨ ਨਾਲੋਂ ਵਧੇਰੇ ਜੈਵਿਕ ਮਹੱਤਤਾ ਰੱਖਦਾ ਹੈ।
ਇਹ ਵੀ ਪੜ੍ਹੋ: Viral Video: ਬੱਚਿਆਂ ਨੂੰ ਕਾਰ 'ਚ ਬਿਠਾਉਣ ਲਈ ਪਰਿਵਾਰ ਨੇ ਲਗਾਇਆ ਅਜਿਹੀ ਜੁਗਾੜ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
Check out below Health Tools-
Calculate Your Body Mass Index ( BMI )