Ginger In Winter: ਸਰਦੀਆਂ 'ਚ ਅਦਰਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ 'ਚ ਪੈਂਦਾ ਹੋ ਸਕਦੀਆਂ ਨੇ ਇਹ ਸਮੱਸਿਆਵਾਂ
Ginger: ਸਰਦੀਆਂ ਵਿੱਚ, ਲੋਕ ਜ਼ਿਆਦਾਤਰ ਅਦਰਕ ਦੀ ਚਾਹ ਜਾਂ ਇਸਦਾ ਕਾੜ੍ਹਾ ਪੀਂਦੇ ਹਨ। ਅਦਰਕ ਗਰਮ ਸੁਭਾਅ ਵਾਲਾ ਹੁੰਦਾ ਹੈ, ਇਸ ਲਈ ਇਸ ਦਾ ਸੇਵਨ ਕਰਨ ਨਾਲ ਠੰਡ ਥੋੜ੍ਹੀ ਘੱਟ ਲੱਗਦੀ ਹੈ। ਆਓ ਜਾਣਦੇ ਹਾਂ...
Ginger Health Risk: ਜਦੋਂ ਵੀ ਮੌਸਮ 'ਚ ਬਦਲਾਅ ਹੁੰਦਾ ਹੈ ਤਾਂ ਮੌਸਮੀ ਬਿਮਾਰੀਆਂ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੰਦੀਆਂ ਹਨ। ਗਰਮੀਆਂ ਦੇ ਮੌਸਮ ਵਾਂਗ ਸਰਦੀ ਵੀ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦੀ ਹੈ। ਜਿਹੜੇ ਲੋਕ ਗਰਮੀਆਂ ਵਿੱਚ ਗਰਮ ਚੀਜ਼ਾਂ ਤੋਂ ਦੂਰ ਭੱਜਦੇ ਹਨ, ਸਰਦੀਆਂ ਵਿੱਚ ਉਨ੍ਹਾਂ ਦੇ ਨੇੜੇ ਆਉਣ ਲੱਗ ਜਾਂਦੇ ਹਨ। ਕਿਉਂਕਿ ਇਸ ਮੌਸਮ 'ਚ ਗਰਮ ਚੀਜ਼ਾਂ ਪੀਣ ਨਾਲ ਸਰੀਰ 'ਚ ਗਰਮੀ ਆਉਂਦੀ ਹੈ। ਨਵੰਬਰ ਮਹੀਨਾ ਖਤਮ ਹੋਣ ਜਾ ਰਿਹਾ ਹੈ ਤੇ ਦਸੰਬਰ ਸ਼ੁਰੂ, ਜਿਸ ਕਰਕੇ ਹੁਣ ਠੰਡ ਵੱਧਣੀ ਸ਼ੁਰੂ ਹੋ ਜਾਵੇਗੀ। ਜਿਸ ਕਰਕੇ ਸਰੀਰ ਨੂੰ ਗਰਮ ਰੱਖਣ ਲਈ ਲੋਕ ਸੁੱਕੇ ਮੇਵੇ ਅਤੇ ਅਦਰਕ ਵਰਗੀ ਚੀਜ਼ਾਂ ਦੀ ਵਰਤੋਂ ਕਰਦੇ ਹਨ, ਤਾਂ ਜੋ ਸਰੀਰ 'ਚ ਗਰੀਮ ਪੈਂਦਾ ਕੀਤੀ ਜਾ ਸਕੇ।
ਸਰਦੀਆਂ ਵਿੱਚ, ਲੋਕ ਜ਼ਿਆਦਾਤਰ ਅਦਰਕ ਦੀ ਚਾਹ ਜਾਂ ਇਸਦਾ ਕਾੜ੍ਹਾ ਪੀਂਦੇ ਹਨ। ਅਦਰਕ ਗਰਮ ਸੁਭਾਅ ਵਾਲਾ ਹੁੰਦਾ ਹੈ, ਇਸ ਲਈ ਇਸ ਦਾ ਸੇਵਨ ਕਰਨ ਨਾਲ ਠੰਡ ਥੋੜ੍ਹੀ ਘੱਟ ਲੱਗਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਅਦਰਕ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਚ ਹੋਣ ਵਾਲੀਆਂ ਕੁਝ ਸਮੱਸਿਆਵਾਂ ਬਾਰੇ ਦੱਸਾਂਗੇ।
ਅਦਰਕ ਦੇ ਜ਼ਿਆਦਾ ਸੇਵਨ ਦੇ ਨੁਕਸਾਨ
1. ਪੇਟ ਦੀ ਜਲਣ: ਭਾਵੇਂ ਅਦਰਕ ਸਰੀਰ ਨੂੰ ਨਿੱਘ ਪ੍ਰਦਾਨ ਕਰਦਾ ਹੈ, ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀ ਜਲਣ, ਐਸਿਡ ਬਣਨਾ, ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਜੇਕਰ ਤੁਸੀਂ ਇਸ ਦਾ ਸੇਵਨ ਖਾਣ ਤੋਂ ਬਾਅਦ ਘੱਟ ਮਾਤਰਾ 'ਚ ਕਰਦੇ ਹੋ ਤਾਂ ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਘੱਟ ਹੋ ਸਕਦੀ ਹੈ।
2. ਖੂਨ ਦੇ ਗਤਲੇ ਨੂੰ ਪ੍ਰਭਾਵਿਤ ਕਰਦਾ ਹੈ: ਅਦਰਕ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਖੂਨ ਨੂੰ ਪਤਲਾ ਕਰ ਸਕਦੇ ਹਨ। ਹਾਲਾਂਕਿ, ਇਸਦਾ ਜ਼ਿਆਦਾ ਸੇਵਨ ਖੂਨ ਦੇ ਥੱਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਜ਼ਿਆਦਾ ਸੇਵਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਜੋ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ।
3. ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ: ਭੋਜਨ ਵਿੱਚ ਅਦਰਕ ਦੀ ਜ਼ਿਆਦਾ ਮਾਤਰਾ ਨੂੰ ਸ਼ਾਮਲ ਕਰਨ ਨਾਲ ਇਨਸੁਲਿਨ ਦੇ ਪੱਧਰ ਵਿੱਚ ਰੁਕਾਵਟ ਆ ਸਕਦੀ ਹੈ। ਇਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਘੱਟ ਸਕਦਾ ਹੈ।
4. ਮੂੰਹ 'ਚ ਜਲਨ: ਜੇਕਰ ਤੁਸੀਂ ਅਦਰਕ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਜਿੰਨਾ ਹੋ ਸਕੇ ਅਦਰਕ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )