Best Foods in Summer: ਗਰਮੀਆਂ ਦੇ ਮੌਸਮ ਵਿੱਚ ਵਾਰ-ਵਾਰ ਪਿਆਸ ਲੱਗਦੀ ਹੈ। ਜੇਕਰ ਗਰਮੀਆਂ ਵਿੱਚ ਚੰਗੀ ਤਰ੍ਹਾਂ ਭਾਵ ਕਿ ਜਿੰਨਾ ਪਾਣੀ ਪੀਣਾ ਚਾਹੀਦਾ ਹੈ, ਉੰਨਾ ਨਾ ਪੀਤਾ ਜਾਵੇ ਤਾਂ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਲੋਕ ਪਿਆਸ ਲੱਗਣ ਦੇ ਬਾਵਜੂਦ ਪਾਣੀ ਪੀਣਾ ਵੀ ਭੁੱਲ ਜਾਂਦੇ ਹਨ, ਜੋ ਸਰੀਰ ਲਈ ਚੰਗਾ ਨਹੀਂ ਹੁੰਦਾ।


ਜੇਕਰ ਤੁਹਾਡੇ ਨਾਲ ਵੀ ਇਦਾਂ ਹੋ ਰਿਹਾ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਕੁਝ ਅਜਿਹੇ ਫੂਡਸ (Foods For Summer) ਹਨ, ਜਿਨ੍ਹਾਂ 'ਚ 90 ਫੀਸਦੀ ਤੱਕ ਪਾਣੀ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਡਾਈਟ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਗਰਮੀਆਂ 'ਚ ਤੁਸੀਂ ਹਾਈਡ੍ਰੇਟਿਡ ਰਹੋਗੇ। ਆਓ ਜਾਣਦੇ ਹਾਂ ਅਜਿਹੇ 6 ਫਲਾਂ ਬਾਰੇ...


ਖੀਰਾ
ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਖੀਰਾ ਬਹੁਤ ਫਾਇਦੇਮੰਦ ਹੁੰਦਾ ਹੈ। ਮਾਹਿਰਾਂ ਅਨੁਸਾਰ ਇਸ ਵਿੱਚ 95 ਫੀਸਦੀ ਤੱਕ ਪਾਣੀ ਪਾਇਆ ਜਾਂਦਾ ਹੈ। ਖੀਰਾ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਵਿੱਚ ਲਗਭਗ ਕੋਈ ਕੈਲੋਰੀ ਨਹੀਂ ਹੁੰਦੀ ਹੈ।


ਤਰਬੂਜ
ਗਰਮੀਆਂ ਵਿੱਚ ਤਰਬੂਜ ਨੂੰ ਹਾਈਡ੍ਰੇਸ਼ਨ ਦੂਰ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਵਿਚ ਵੀ ਲਗਭਗ 92 ਫੀਸਦੀ ਪਾਣੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਹਾਈਡਰੇਟ ਰੱਖਦੇ ਹਨ ਅਤੇ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।


ਇਹ ਵੀ ਪੜ੍ਹੋ: Health News: ਗਰਮੀਆਂ 'ਚ ਇੰਝ ਰੱਖੋ ਪੇਟ ਦਾ ਖਿਆਲ, ਡਾਈਟ 'ਚ ਸ਼ਾਮਿਲ ਕਰੋ ਇਹ ਵਾਲੇ ਫਲ
 


ਟਮਾਟਰ
ਟਮਾਟਰ ਖਾਣ ਨਾਲ ਵੀ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਵਿਚ ਲਗਭਗ 94 ਫੀਸਦੀ ਪਾਣੀ ਹੁੰਦਾ ਹੈ। ਇਹੀ ਕਾਰਨ ਹੈ ਕਿ ਗਰਮੀਆਂ 'ਚ ਇਸ ਨੂੰ ਜ਼ਿਆਦਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟਮਾਟਰ ਹਰ ਤਰ੍ਹਾਂ ਦੇ ਪੋਸ਼ਕ ਤੱਤਾਂ ਅਤੇ ਐਂਟੀਆਕਸੀਡੈਂਟਸ ਦਾ ਭੰਡਾਰ ਹੈ, ਜੋ ਨਾ ਸਿਰਫ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।


ਲਾਲ ਸ਼ਿਮਲਾ ਮਿਰਚ
ਲਾਲ ਸ਼ਿਮਲਾ ਮਿਰਚ ਵਿਚ ਵੀ ਲਗਭਗ 92 ਫੀਸਦੀ ਪਾਣੀ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇਸ 'ਚ ਕਈ ਪੌਸ਼ਟਿਕ ਤੱਤ ਅਤੇ ਵਿਟਾਮਿਨ ਸੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।


ਸਟ੍ਰਾਬੈਰੀ
ਗਰਮੀਆਂ ਦੇ ਮੌਸਮ 'ਚ ਸਟ੍ਰਾਬੇਰੀ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਸ ਵਿਚ 91 ਫੀਸਦੀ ਤੋਂ ਜ਼ਿਆਦਾ ਪਾਣੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਫਾਈਬਰ, ਐਂਟੀਆਕਸੀਡੈਂਟਸ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਹ ਵਿਟਾਮਿਨ ਸੀ, ਫੋਲੇਟ ਅਤੇ ਮੈਂਗਨੀਜ਼ ਦਾ ਚੰਗਾ ਸਰੋਤ ਹੈ। ਗਰਮੀਆਂ 'ਚ ਇਸ ਨੂੰ ਖਾ ਕੇ ਤੁਸੀਂ ਖੁਦ ਨੂੰ ਸਿਹਤਮੰਦ ਬਣਾ ਸਕਦੇ ਹੋ।


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Soy Milk Benefits: ਸੋਇਆ ਦੁੱਧ ਸਿਹਤ ਲਈ ਫਾਇਦੇਮੰਦ, ਜਾਣੋ ਕਿਸ ਸਮੇਂ ਪੀਣਾ ਨਾਲ ਮਿਲਦਾ ਜ਼ਿਆਦਾ ਲਾਭ?