Skin Care With Natural Bleach: ਸਕਿਨ ‘ਤੇ ਬਲੀਚ ਕਰਨਾ ਜ਼ਿਆਦਾਤਰ ਲੋਕਾਂ ਲਈ ਜਵਾਨੀ ਵਰਗੀ ਚਮਕ ਪ੍ਰਾਪਤ ਕਰਨ ਲਈ ਇੱਕ ਆਸਾਨ ਤਰੀਕਾ ਹੈ। ਖਾਸ ਤੌਰ 'ਤੇ ਔਰਤਾਂ ਇੰਸਟੈਂਟ ਗਲੋ ਪਾਉਣ ਲਈ ਇਸ ਤਰੀਕੇ ਨੂੰ ਅਪਨਾਉਣਾ ਪਸੰਦ ਕਰਦੀਆਂ ਹਨ। ਇਸ ਦੀ ਵਰਤੋਂ ਕਰਨਾ ਸਿਰਫ ਇਸ ਲਈ ਨੁਕਸਾਨਦਾਇਕ ਹੈ ਕਿਉਂਕਿ ਬਲੀਚ ਜਾਂ ਬਲੀਚਿੰਗ ਕਰਨ ਲਈ ਵਰਤੇ ਜਾਣ ਵਾਲੇ ਪ੍ਰੋਡਕਟਸ ਵਿਚ ਕੈਮੀਕਲਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।


ਸਕਿਨ ‘ਤੇ ਕੈਮਿਕਲ ਦੀ ਵਰਤੋਂ ਕਿਵੇਂ ਸ਼ੁਰੂਆਤ ਵਿੱਚ ਤੁਹਾਨੂੰ ਯੰਗ ਲੁੱਕ ਦਿੰਦੀ ਹੈ ਪਰ ਤੇਜ਼ੀ ਨਾਲ ਸਕਿਨ ‘ਤੇ ਇਸ ਦਾ ਬੂਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਇਸ ਮੁੱਦੇ 'ਤੇ ਨਵੇਂ ਸਿਰੇ ਤੋਂ ਗੱਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਇੱਕ ਸਮੇਂ ਤੋਂ ਬਾਅਦ, ਕੈਮੀਕਲ ਪ੍ਰੋਡਕਟਸ ਸਕਿਨ 'ਤੇ ਆਪਣਾ ਮਾੜਾ ਪ੍ਰਭਾਵ ਛੱਡਣਾ ਸ਼ੁਰੂ ਕਰ ਦਿੰਦੇ ਹਨ।


ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਹੋ ਸਕਦਾ ਹੈ ਕਿ ਕਿਸੇ ਵੀ ਹਰਬਲ ਜਾਂ ਨੈਚੂਰਲ ਪ੍ਰੋਡਕਟ ਤੋਂ ਬਲੀਚਿੰਗ ਦੀ ਗੁਣਵੱਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ... ਤਾਂ ਇਸ ਦਾ ਜਵਾਬ ਹਾਂ ਹੈ। ਇਹ ਵੀ ਬਹੁਤ ਸਸਤੇ ਵਿੱਚ ਸੰਭਵ ਹੈ ਅਤੇ ਬਲੀਚਿੰਗ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੁਹਾਡੀ ਰਸੋਈ ਵਿੱਚ ਹਮੇਸ਼ਾ ਮੌਜੂਦ ਰਹਿੰਦੀਆਂ ਹਨ। ਇਹ ਚੀਜ਼ਾਂ ਕੀ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ, ਹੇਠਾਂ ਤੁਹਾਨੂੰ ਇਸ ਬਾਰੇ ਦੱਸਿਆ ਗਿਆ ਹੈ.....


ਇਹ ਤਿੰਨ ਸਬਜ਼ੀਆਂ ਕੁਦਰਤੀ ਸਕਿਨ ਬਲੀਚ ਲਈ ਬਿਲਕੁਲ ਸਹੀ ਹਨ-


ਟਮਾਟਰ : ਟਮਾਟਰ ਦਾ ਰਸ ਸਕਿਨ 'ਤੇ ਲਗਾ ਕੇ ਮਸਾਜ ਕਰੋ ਅਤੇ 3 ਤੋਂ 4 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਸਕਿਨ 'ਤੇ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਲਓ। ਸਕਿਨ ਬਹੁਤ ਸਾਫ਼ ਅਤੇ ਚਮਕਦਾਰ ਹੋ ਜਾਵੇਗੀ।


 ਆਲੂ: ਆਲੂ ਸਕਿਨ 'ਤੇ ਕੁਦਰਤੀ ਬਲੀਚ ਵਰਗਾ ਪ੍ਰਭਾਵ ਲਿਆਉਣ ਅਤੇ ਤੇਜ਼ੀ ਨਾਲ ਗੋਰੇਪਨ ਨੂੰ ਵਧਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਆਲੂ ਨੂੰ ਪੀਸ ਕੇ ਇਸ ਦੇ ਗੁੱਦੇ ਨਾਲ ਚਿਹਰੇ 'ਤੇ 10 ਮਿੰਟ ਤੱਕ ਮਾਲਿਸ਼ ਕਰੋ। ਫਿਰ ਇਸ ਨੂੰ 10 ਮਿੰਟ ਲਈ ਸਕਿਨ 'ਤੇ ਲੱਗਿਆ ਰਹਿਣ ਦਿਓ। ਤੁਹਾਡੀ ਸਕਿਨ ‘ਤੇ ਗਲੋ ਆ ਜਾਵੇਗਾ।


ਨਿੰਬੂ : ਸਕੀਨ ਨੂੰ ਤੁਰੰਤ ਸਾਫ਼ ਕਰਨ ਅਤੇ ਬਲੀਚਿੰਗ ਦਾ ਪ੍ਰਭਾਵ ਪਾਉਣ ਲਈ 2 ਚਮਚ ਨਿੰਬੂ ਦਾ ਰਸ ਲਓ ਅਤੇ ਇਸ ਵਿਚ 1 ਚਮਚ ਗੁਲਾਬ ਜਲ ਮਿਲਾ ਲਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਤੁਸੀਂ ਇਸ ਨੂੰ ਕਾਟਨ (cotton) ਨਾਲ ਚਿਹਰੇ 'ਤੇ ਵੀ ਲਗਾ ਸਕਦੇ ਹੋ। ਜਦੋਂ ਸਕਿਨ ਸਾਰੇ ਮਿਸ਼ਰਣ ਨੂੰ ਅਬਜ਼ੋਰਬ ਕਰ ਲੈਂਦੀ ਹੈ ਫਿਰ ਇਸ ਨੂੰ 10 ਮਿੰਟ ਤੱਕ ਰੱਖਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਕੇ ਚਿਹਰਾ ਸਾਫ਼ ਕਰ ਲਓ।


ਇਸ ਗੱਲ ਦਾ ਰਖੋ ਖਾਸ ਧਿਆਨ


ਜਿਸ ਤਰ੍ਹਾਂ ਬਜ਼ਾਰ ਵਿਚ ਉਪਲਬਧ ਸਾਰੇ ਬਿਊਟੀ ਪ੍ਰੋਡਕਟ ਹਰ ਵਿਅਕਤੀ ਲਈ ਨਹੀਂ ਹੁੰਦੇ, ਉਸੇ ਤਰ੍ਹਾਂ ਨੈਚੂਰਲ ਪ੍ਰੋਡਕਟਸ ਵੀ ਵੱਖ-ਵੱਖ ਸਕਿਨ ਦੇ ਹਿਸਾਬ ਨਾਲ ਬਣਾਏ ਜਾਂਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਉੱਪਰ ਦੱਸੇ ਗਏ ਸਾਰੇ ਹਰਬਲ ਤਰੀਕੇ ਸਕਿਨ ਦੇ ਅਨੁਕੂਲ ਹੋਣ। ਤਿੰਨੋਂ ਚੀਜ਼ਾਂ ਨੂੰ ਵੱਖ-ਵੱਖ ਸਮੇਂ 'ਤੇ ਸਕਿਨ 'ਤੇ ਲਗਾਉਣ ਦੀ ਕੋਸ਼ਿਸ਼ ਕਰੋ, ਜੋ ਵੀ ਤੁਹਾਡੇ ਲਈ ਸਭ ਤੋਂ ਵਧੀਆ ਹੈ, ਹਫ਼ਤੇ ਵਿੱਚ ਇੱਕ ਵਾਰ ਇਸ ਨੂੰ ਆਪਣੇ ਚਿਹਰੇ ‘ ਤੇ ਅਪਲਾਈ ਕਰੋ। ਤੁਹਾਡੀ ਸਕਿਨ ਚਮਕਦਾਰ ਅਤੇ ਬੇਦਾਗ ਰਹੇਗੀ।


ਇਹ ਵੀ ਪੜ੍ਹੋ: ਦੁੱਧ ਨਾਲ ਕਦੇ ਨਾ ਖਾਓ ਇਹ 4 ਚੀਜ਼ਾਂ, ਸਰੀਰ ਨੂੰ ਹੋ ਸਕਦੇ ਹਨ ਕਈ ਨੁਕਸਾਨ