Chapati on LPG Gas: ਹਰ ਘਰ ਵਿੱਚ ਰੋਟੀ ਬਣਾਈ ਜਾਂਦੀ ਹੈ। ਪਹਿਲਾਂ ਔਰਤਾਂ ਚੁਲ੍ਹੇ ‘ਤੇ ਰੋਟੀ ਬਣਾਉਂਦੀਆਂ ਸਨ ਪਰ ਹੁਣ ਹਰ ਘਰ ਵਿੱਚ ਐਲਪੀਜੀ ਗੈਸ ‘ਤੇ ਰੋਟੀ ਬਣਾਈ ਜਾਂਦੀ ਹੈ। ਉੱਥੇ ਹੀ ਜ਼ਿਆਦਾਤਰ ਲੋਕ ਤਵੇ ‘ਤੇ ਥੋੜੀ ਜਿਹੀ ਰੋਟੀ ਪਕਾ ਕੇ ਫਿਰ ਗੈਸ ‘ਤੇ ਸੇਕਦੇ ਹਨ। ਪਰ ਰਿਸਰਚ ਵਿੱਚ ਇਸ ਨੂੰ ਲੈਕੇ ਵੱਡਾ ਖ਼ੁਲਾਸਾ ਹੋਇਆ ਹੈ।


ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਰਿਸਰਚ ਮੁਤਾਬਕ ਅਜਿਹੇ ਤਰੀਕੇ ਨਾਲ ਬਣੀਆਂ ਹੋਈਆਂ ਰੋਟੀਆਂ ਨੂੰ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। Environmental Science & Technology ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਇਸ ਨਾਲ ਕੈਂਸਰ ਵੀ ਹੋ ਸਕਦਾ ਹੈ।


ਇਦਾਂ ਨਿਕਲਦੀਆਂ ਖ਼ਤਰਨਾਕ ਗੈਸਾਂ


ਆਸਟ੍ਰੇਲੀਆ ਵਿਚ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਹੈ ਕਿ ਜੇਕਰ ਤੁਸੀਂ ਉੱਚ ਤਾਪਮਾਨ 'ਤੇ ਰੋਟੀਆਂ ਪਕਾਉਂਦੇ ਹੋ, ਤਾਂ ਕਾਰਸੀਨੋਜਨਿਕ ਮਿਸ਼ਰਣ ਪੈਦਾ ਹੁੰਦਾ ਹੈ। ਇਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਅਧਿਐਨਾਂ ਦੇ ਅਨੁਸਾਰ, ਕੁੱਕਟੌਪਸ ਅਤੇ ਐਲਪੀਜੀ ਗੈਸ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਕਈ ਖ਼ਤਰਨਾਕ ਗੈਸਾਂ ਦਾ ਨਿਕਾਸ ਕਰਦੇ ਹਨ। ਇਹ ਸਿਹਤ ਲਈ ਚੰਗਾ ਨਹੀਂ ਹੁੰਦੀ ਹੈ। ਇਸ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ।


ਇਹ ਵੀ ਪੜ੍ਹੋ: Sugarcane Juice: ਮਹਿੰਗੇ ਤੋਂ ਮਹਿੰਗੇ ਜੂਸ ਨੂੰ ਵੀ ਮਾਤ ਪਾਉਂਦਾ ਗੰਨੇ ਦਾ ਦੇਸੀ ਰਸ...ਫਾਇਦੇ ਕਰ ਦੇਣਗੇ ਹੈਰਾਨ


ਨਿਕਲਦੇ ਖ਼ਤਰਨਾਕ ਰਸਾਇਣ


ਗੈਸ 'ਤੇ ਰੋਟੀ ਪਕਾਉਣ ਨਾਲ ਐਕਰੀਲਾਮਾਈਡ ਨਾਂ ਦਾ ਰਸਾਇਣ ਪੈਦਾ ਹੁੰਦਾ ਹੈ, ਇਸ ਤੋਂ ਇਲਾਵਾ ਇਸ ਨੂੰ ਸਿੱਧਾ ਗੈਸ 'ਤੇ ਪਕਾਉਣ ਨਾਲ ਕਾਰਸੀਨੋਜਨ ਪੈਦਾ ਹੁੰਦਾ ਹੈ। ਕੁਝ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਉੱਚ-ਤਾਪਮਾਨ ਵਾਲੇ ਖਾਣਾ ਪਕਾਉਣ ਦੇ ਢੰਗ ਹੈਟਰੋਸਾਈਕਲਿਕ ਐਮਾਈਨ (HCAs) ਅਤੇ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ ਪੈਦਾ (PAHs) ਪੈਦਾ ਕਰਦੇ ਹਨ, ਜੋ ਕਿ ਕਾਰਸੀਨੋਜਨ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ, ਇਹ ਰਿਪੋਰਟ 'ਬਰਨ ਟੋਸਟ' 'ਤੇ ਆਧਾਰਿਤ ਸੀ।


ਗੈਸ 'ਤੇ ਖਾਣਾ ਪਕਾਉਣਾ ਕਿੰਨਾ ਸਹੀ ਹੈ?


ਐੱਲ.ਪੀ.ਜੀ. ਗੈਸ 'ਤੇ ਖਾਣਾ ਬਣਾਉਣਾ ਸਿਹਤ ਲਈ ਹੀ ਨਹੀਂ ਸਗੋਂ ਵਾਤਾਵਰਣ ਲਈ ਵੀ ਫਾਇਦੇਮੰਦ ਹੈ। ਗੈਸ 'ਤੇ ਖਾਣਾ ਬਣਾਉਣ ਨਾਲ ਘਰ ਦੀ ਹਵਾ 5 ਗੁਣਾ ਜ਼ਿਆਦਾ ਪ੍ਰਦੂਸ਼ਿਤ ਹੁੰਦੀ ਹੈ। ਅਧਿਐਨ ਵਿੱਚ ਐਲਪੀਜੀ ਦੀ ਬਜਾਏ ਇੰਡਕਸ਼ਨ ਜਾਂ ਇਲੈਕਟ੍ਰਿਕ ਸਟੋਵ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Health Tips: ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ ਆਹ ਚੀਜਾਂ, ਦਿਮਾਗ ਰਹੂ ਤਰੋਤਾਜ਼ਾ