Insomnia: ਜਿਹੜੇ ਲੋਕ ਇੰਨੇ ਘੰਟਿਆਂ ਤੋਂ ਘੱਟ ਸੌਂਦੇ, ਉਨ੍ਹਾਂ ਨੂੰ ਹਾਰਟ ਅਟੈਕ ਦਾ ਖਤਰਾ, ਸਟਡੀ ‘ਚ ਹੋਇਆ ਖੁਲਾਸਾ
Sleep Disorder: ਨੀਂਦ ਦੀ ਕਮੀ ਨਾਲ ਜਿੱਥੇ ਦਿਲ ਦੇ ਦੌਰੇ ਦਾ ਖਤਰਾ ਵੱਧ ਸਕਦਾ ਹੈ, ਉੱਥੇ ਹੀ ਚੰਗੀ ਨੀਂਦ ਲੈਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
Insomnia Causes Heart Attack : ਚੰਗੀ ਨੀਂਦ ਤੁਹਾਡੀ ਜ਼ਿੰਦਗੀ ਨੂੰ ਸੁਹਾਵਣਾ ਬਣਾਉਣ ਦਾ ਕੰਮ ਕਰ ਸਕਦੀ ਹੈ। ਕਿਉਂਕਿ ਇਸ ਨਾਲ ਖੁਦ ਨੂੰ ਕਈ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਨੀਂਦ ਦੀ ਕਮੀ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਸਕਦਾ ਹੈ, ਉਥੇ ਹੀ ਚੰਗੀ ਨੀਂਦ ਲੈਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇੰਨਾ ਹੀ ਨਹੀਂ ਇਹ ਤੁਹਾਡੀ ਜ਼ਿੰਦਗੀ ਦੇ ਕੁਝ ਹੋਰ ਸਾਲ ਵਧਾਉਣ 'ਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ।
ਅਮਰੀਕਨ ਕਾਲਜ ਆਫ ਕਾਰਡੀਓਲੋਜੀ ਦੇ ਸਾਲਾਨਾ ਸੰਮੇਲਨ (Annual summit) 'ਚ ਪੇਸ਼ ਕੀਤੇ ਗਏ ਇਕ ਅਧਿਐਨ ਦੇ ਵਿਸ਼ਲੇਸ਼ਣ ਮੁਤਾਬਕ ਨੀਂਦ ਦੀ ਕਮੀ ਤੋਂ ਪੀੜਤ ਲੋਕਾਂ 'ਚ ਕਾਫੀ ਨੀਂਦ ਲੈਣ ਵਾਲਿਆਂ ਦੀ ਤੁਲਨਾ 'ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 69 ਫੀਸਦੀ ਜ਼ਿਆਦਾ ਹੁੰਦੀ ਹੈ। ਇਸ ਅਧਿਐਨ ਵਿੱਚ 6 ਦੇਸ਼ਾਂ ਦੇ 10 ਲੱਖ ਤੋਂ ਵੱਧ ਬਾਲਗ ਜਿਨ੍ਹਾਂ ਦੀ ਔਸਤ ਉਮਰ 52 ਸਾਲ ਸੀ, ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਵਿੱਚ ਨੀਂਦ ਦੀ ਕਮੀ ਕਰਕੇ ਹਾਰਟ ਅਟੈਕ ਵਿਚਕਾਰ ਲਿੰਕ ਪਾਇਆ ਗਿਆ। ਉਨ੍ਹਾਂ ਲੋਕਾਂ ਨੂੰ ਇਨਸੌਮਨੀਆ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚ ਹੇਠਾਂ ਦਿੱਤੇ ਤਿੰਨ ਲੱਛਣਾਂ ਵਿੱਚੋਂ ਇੱਕ ਲੱਛਣ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਸ਼ਰਾਬ ਪੀਣ ਵਾਲੇ ਪੱਲੇ ਬੰਨ੍ਹ ਲੈਣ ਇਹ ਗੱਲ! ਖਾਲੀ ਪੇਟ ਪੈਗ ਲਾਉਣ ਨਾਲ ਮੌਤ ਤੱਕ ਦਾ ਖਤਰਾ, ਜਾਣੋ ਪੀਣ ਦਾ ਸਹੀ ਢੰਗ
- ਸੌਣ ਵਿੱਚ ਪਰੇਸ਼ਾਨੀ ਮਹਿਸੂਸ ਹੋਣਾ
- ਸੌਂਦਿਆਂ ਹੋਇਆਂ ਪਰੇਸ਼ਾਨੀ ਮਹਿਸੂਸ ਹੋਣਾ
- ਦੇਰ ਰਾਤ ਸੌਣ ਤੋਂ ਬਾਅਦ ਸਵੇਰੇ ਜਲਦੀ ਉੱਠ ਜਾਣਾ
ਹਾਰਟ ਅਟੈਕ ਦਾ ਖਤਰਾ
ਜੇਕਰ ਇਹ ਲੱਛਣ ਤਿੰਨ ਮਹੀਨੇ ਤੱਕ ਹਫਤੇ ਵਿੱਚ ਘੱਟ ਤੋਂ ਘੱਟ ਤਿੰਨ ਦਿਨ ਤੱਕ ਰਹਿਣ ਤਾਂ ਇਹ ਪਰੇਸ਼ਾਨ ਹੋਣ ਵਾਲੀ ਗੱਲ ਹੈ। ਜਿਹੜੇ ਲੋਕ ਪੰਜ ਜਾਂ ਇਸ ਤੋਂ ਵੀ ਘੱਟ ਘੰਟੇ ਸੌਂਦੇ ਹਨ, ਉਨ੍ਹਾਂ ਵਿੱਚ ਅੱਠ ਘੰਟੇ ਸੌਣ ਵਾਲੇ ਲੋਕਾਂ ਨਾਲੋਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 56 ਪ੍ਰਤੀਸ਼ਤ ਜ਼ਿਆਦਾ ਹੁੰਦੀ ਹੈ। ਫਿਰ ਭਾਵੇਂ ਉਹ ਕਿਸੇ ਵੀ ਉਮਰ ਅਤੇ ਲਿੰਗ ਦੇ ਹੋਣ। ਇਸ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਇਨਸੌਮਨੀਆ ਦਾ ਸਭ ਤੋਂ ਵੱਡਾ ਕਾਰਨ ਡਿਪਰੈਸ਼ਨ ਅਤੇ ਚਿੰਤਾ ਹੈ।
ਇਕ ਹੋਰ ਅਧਿਐਨ ਦੇ ਅਨੁਸਾਰ, ਜੋ ਲੋਕ ਚੰਗੀ ਨੀਂਦ ਲੈਂਦੇ ਹਨ, ਉਨ੍ਹਾਂ ਦਾ ਦਿਲ ਅਤੇ ਸਮੁੱਚੀ ਸਿਹਤ ਬਿਹਤਰ ਹੁੰਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੀ ਉਮਰ ਵੀ ਵੱਧ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਪਾਇਆ ਕਿ ਕਿਸੇ ਵੀ ਵਜ੍ਹਾ ਕਰਕੇ ਹੋਣ ਵਾਲੀ 8 ਫੀਸਦੀ ਮੌਤਾਂ ਦੇ ਲਈ ਕਾਫੀ ਹੱਦ ਤੱਕ ਖਰਾਬ ਨੀਂਦ ਦਾ ਪੈਟਰਨ ਜ਼ਿੰਮੇਵਾਰ ਹੁੰਦਾ ਹੈ।
ਇਹ ਵੀ ਪੜ੍ਹੋ: Health Benefits of jaggery: ਗਰਮ ਦੁੱਧ ਨਾਲ ਗੁੜ ਖਾਣ ਦੇ ਫ਼ਾਇਦੇ ਜਾਣ ਕੇ ਰਹਿ ਜਾਵੋਗੇ ਦੰਗ, ਗੁੜ ਵਾਲੀ ਚਾਹ ਵੀ ਵਧਾਉਂਦੀ ਇਮਿਊਨਿਟੀ
Check out below Health Tools-
Calculate Your Body Mass Index ( BMI )