ਪ੍ਰੈਗਨੈਂਸੀ ਤੋਂ ਬਾਅਦ ਢਿੱਡ ਦੇ ਕਾਲੇਪਨ ਨੇ ਤੁਹਾਨੂੰ ਕੀਤਾ ਪਰੇਸ਼ਾਨ? ਤਾਂ ਟੈਂਸਨ ਲੈਣ ਦੀ ਲੋੜ ਨਹੀਂ...ਅਪਣਾਓ ਇਹ ਘਰੇਲੂ ਉਪਾਅ
ਗਰਭ ਅਵਸਥਾ ਤੋਂ ਬਾਅਦ ਔਰਤਾਂ ਵਿੱਚ ਕਈ ਬਦਲਾਅ ਹੁੰਦੇ ਹਨ। ਡਿਲੀਵਰੀ ਤੋਂ ਬਾਅਦ ਪੇਟ 'ਤੇ ਸਟ੍ਰੈਚ ਮਾਰਕਸ ਅਤੇ ਡਾਰਕ ਸਕਿਨ ਹੋਣਾ ਕਾਫੀ ਆਮ ਗੱਲ ਹੈ। ਜੇਕਰ ਸਮੇਂ ਸਿਰ ਇਸ ਦਾ ਧਿਆਨ ਰੱਖਿਆ ਜਾਵੇ ਤਾਂ ਇਹ ਆਸਾਨੀ ਨਾਲ ਦੂਰ ਹੋ ਜਾਂਦੀ ਹੈ।
Tips To Remove Dark Belly After Pregnancy : ਪ੍ਰੈਗਨੈਂਸੀ ਦੌਰਾਨ ਔਰਤਾਂ ਵਿੱਚ ਕਈ ਬਦਲਾਅ ਹੁੰਦੇ ਹਨ। ਅਖੀਰ ਦੇ 6 ਮਹੀਨਿਆਂ ਵਿੱਚ ਪੇਟ ਦਾ ਆਕਾਰ ਵੱਧ ਜਾਂਦਾ ਹੈ, ਬੱਚੇ ਦੇ ਵਾਧੇ ਦੇ ਨਾਲ-ਨਾਲ ਬੱਚੇਦਾਨੀ ਦਾ ਆਕਾਰ ਵੀ ਵੱਧ ਜਾਂਦਾ ਹੈ। ਹਾਰਮੋਨਸ ਦਾ ਬਦਲਾਅ ਅਤੇ ਸਕਿਨ ਦੇ ਖਿਚਾਅ ਕਾਰਨ ਢਿੱਡ 'ਤੇ ਨਿਸ਼ਾਨ ਅਤੇ ਕਾਲਾਪਨ ਹੋ ਜਾਂਦਾ ਹੈ।
ਜੇਕਰ ਇਨ੍ਹਾਂ ਦੀ ਸਹੀ ਸਮੇਂ 'ਤੇ ਅਤੇ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ, ਤਾਂ ਇਹ ਲੰਮੇ ਸਮੇਂ ਤੱਕ ਬਣੇ ਰਹਿੰਦੇ ਹਨ। ਜਦੋਂ ਤੁਸੀਂ ਸਾੜੀ ਪਾਉਂਦੇ ਹੋ ਤਾਂ ਇਹ ਲੰਮੇ ਸਮੇਂ ਤੱਕ ਬਣੇ ਰਹਿੰਦੇ ਹਨ। ਇਸ ਲਈ ਜੇਕਰ ਤੁਸੀਂ ਪੇਟ ਤੋਂ ਇਨ੍ਹਾਂ ਦਾਗ-ਧੱਬਿਆਂ ਨੂੰ ਹਟਾਉਣਾ ਚਾਹੁੰਦੇ ਹੋ, ਤਾਂ ਇੱਥੇ ਤੁਹਾਡੇ ਲਈ ਕੁਝ ਘਰੇਲੂ ਨੁਸਖੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਆਲੂ ਦਾ ਰਸ
ਜੇਕਰ ਤੁਸੀਂ ਡਿਲੀਵਰੀ ਤੋਂ ਬਾਅਦ ਪੇਟ ਦਾ ਕਾਲਾਪਨ ਦੂਰ ਕਰਨਾ ਚਾਹੁੰਦੇ ਹੋ ਤਾਂ ਆਲੂ ਦਾ ਰਸ ਕਾਫੀ ਕਮਾਲ ਦਾ ਅਸਰ ਕਰਦਾ ਹੈ। ਇਸ ਨਾਲ ਨਿਸ਼ਾਨ ਆਰਾਮ ਨਾਲ ਦੂਰ ਕੀਤੇ ਜਾ ਸਕਦੇ ਹਨ। ਇਕ ਆਲੂ ਲਓ, ਇਸ ਨੂੰ ਵਿਚਕਾਰੋਂ ਕੱਟੋ ਅਤੇ ਜਿੱਥੇ ਕਾਲੇਪਨ ਵਾਲੀ ਥਾਂ 'ਤੇ ਕੁਝ ਮਿੰਟਾਂ ਲਈ ਰਗੜੋ। ਇਹ ਕੰਮ ਨਹਾਉਣ ਤੋਂ ਪਹਿਲਾਂ ਕਰਨਾ ਬਿਹਤਰ ਹੈ। ਜੇਕਰ ਤੁਸੀਂ ਇਦਾਂ ਕੁਝ ਦਿਨਾਂ ਤੱਕ ਕਰਦੇ ਰਹੋਗੇ ਤਾਂ ਤੁਹਾਡੇ ਢਿੱਡ ‘ਤੇ ਹੋਇਆ ਕਾਲਾਪਨ ਦੂਰ ਹੋ ਜਾਵੇਗਾ।
ਐਲੋਵੇਰਾ ਜੈਲ
ਇੱਕ ਰਿਸਰਚ ਦੇ ਅਨੁਸਾਰ, ਐਲੋਵੇਰਾ ਜੈਲ ਸੜੀ ਹੋਈ ਸਕਿਨ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਕਾਰਗਰ ਹੁੰਦਾ ਹੈ। ਐਲੋਵੇਰਾ ਜੈਲ ਵਿਚ ਦੁੱਧ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾ ਲਓ ਅਤੇ ਪੇਟ ਦੇ ਕਾਲੇ ਹਿੱਸੇ 'ਤੇ ਲਗਾਓ। ਹਫਤੇ 'ਚ ਦੋ ਵਾਰ ਅਜਿਹਾ ਕਰਨ ਨਾਲ ਪੇਟ ਦਾ ਕਾਲਾਪਨ ਦੂਰ ਹੋ ਜਾਵੇਗਾ। ਇਸ ਜੈੱਲ ਨੂੰ ਪੇਟ ਤੋਂ ਇਲਾਵਾ ਹੋਰ ਕਿਤੇ ਵੀ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Health Care Tips: ਦਹੀਂ 'ਚ ਨਮਕ ਮਿਲਾ ਕੇ ਖਾਣ 'ਚ ਆਉਂਦਾ ਹੈ ਸੁਆਦ ਤਾਂ ਜਾਣੋ ਇਹ ਗੱਲ, ਨਹੀਂ ਤਾਂ ਹੋ ਸਕਦੀ ਇਹ ਸਮੱਸਿਆ
ਚੰਦਨ ਪਾਉਡਰ
ਚਿਹਰੇ ਨੂੰ ਖ਼ੁਬਸੂਰਤ ਬਣਾਉਣ ਲਈ ਚੰਦਨ ਦੀ ਵਰਤੋਂ ਸਾਲਾਂ ਤੋਂ ਕੀਤੀ ਜਾਂਦੀ ਹੈ। ਹੁਣ ਜਾਣੋ ਇਸ ਦਾ ਇੱਕ ਹੋਰ ਫਾਇਦਾ। ਚੰਦਨ ਪੇਟ ਦੇ ਕਾਲੇ ਨਿਸ਼ਾਨਾਂ ਨੂੰ ਮਿਟਾਉਣ ਵਿੱਚ ਮਦਦਗਾਰ ਹੁੰਦਾ ਹੈ। ਚੰਦਨ ਦੇ ਪਾਊਡਰ 'ਚ ਇਕ ਚੁਟਕੀ ਹਲਦੀ ਅਤੇ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ ਅਤੇ ਪੇਟ 'ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਪਾਣੀ ਨਾਲ ਧੋ ਲਓ। ਇਸ ਦਾ ਅਸਰ ਬਹੁਤ ਜਲਦੀ ਦਿਖਾਈ ਦਿੰਦਾ ਹੈ।
ਟਮਾਟਰ
ਟਮਾਟਰ ਸਕਿਨ ਦੇ ਕਾਲੇਪਨ ਨੂੰ ਦੂਰ ਕਰਨ ਵਿੱਚ ਅਦਭੁਤ ਪ੍ਰਭਾਵ ਦਿਖਾਉਂਦਾ ਹੈ। ਟਮਾਟਰ ਨੂੰ ਇੱਕ ਨੈਚੂਰਲ ਬਲੀਚਿੰਗ ਏਜੰਟ ਮੰਨਿਆ ਜਾਂਦਾ ਹੈ। ਜਿਸ ਵਿੱਚ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਕਾਲੀ ਸਕਿਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਕੱਟੇ ਹੋਏ ਟਮਾਟਰ ਨੂੰ ਪੇਟ ਦੇ ਕਾਲੇ ਹਿੱਸੇ 'ਤੇ ਰਗੜਨ ਨਾਲ ਕੁਝ ਹੀ ਦਿਨਾਂ 'ਚ ਅਸਰ ਦਿਖਾਈ ਦੇਣ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ: Punjab News: ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਲਿਖ ਦਿੱਤੇ ਖਾਲਿਸਤਾਨ ਦੇ ਨਾਅਰੇ...
Check out below Health Tools-
Calculate Your Body Mass Index ( BMI )