ਪੜਚੋਲ ਕਰੋ

ਐਮਰਜੈਂਸੀ ’ਚ ਇਲਾਜ ਤੋਂ ਮਨ੍ਹਾ ਨਹੀਂ ਕਰ ਸਕਦੇ ਹਸਪਤਾਲ, ਮਿਲ ਸਕਦਾ 1 ਕਰੋੜ ਦਾ ਮੁਆਵਜ਼ਾ

ਚੰਡੀਗੜ੍ਹ: ਦੇਸ਼ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਜੀਊਣ ਦਾ ਅਧਿਕਾਰ ਦਿੰਦਾ ਹੈ ਤੇ ਜੀਊਣ ਲਈ ਤੰਦਰੁਸਤ ਹੋਣਾ ਜ਼ਰੂਰੀ ਹੈ। ਪਰ ਅੱਜਕਲ੍ਹ ਹਰ ਪਾਸੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਉੱਪਰੋਂ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਲੋਕਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਾਉਣ ਲਈ ਮਿਲਦੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੁੰਦੀ। ਅੱਜ ਅਜਿਹੇ ਅਧਿਕਾਰਾਂ ਬਾਰੇ ਚਰਚਾ ਕਰਾਂਗੇ।
  ਮਰੀਜ਼ਾਂ ਦੇ ਅਧਿਕਾਰ
ਐਮਰਜੈਂਸੀ ਵਿੱਚ ਇਲਾਜ ਤੋਂ ਮਨ੍ਹਾ ਨਹੀਂ ਕਰ ਸਕਦਾ ਹਸਪਤਾਲ ਕੋਈ ਵੀ ਹਸਪਤਾਲ, ਚਾਹੇ ਨਿਜੀ ਜਾਂ ਸਰਕਾਰੀ, ਮਰੀਜ਼ ਨੂੰ ਤਤਕਾਲ ਇਲਾਜ ਦੇਣ ਤੋਂ ਮਨ੍ਹਾ ਨਹੀਂ ਕਰ ਸਕਦਾ। ਐਮਰਜੈਂਸੀ ਵਿੱਚ ਮਰੀਜ਼ ਦੇ ਸ਼ੁਰੂਆਤੀ ਇਲਾਜ ਲਈ ਹਸਪਤਾਲ ਤੁਰੰਤ ਪੈਸੇ ਵੀ ਨਹੀਂ ਮੰਗ ਸਕਦਾ। ਮਰੀਜ਼ ਜਦੋਂ ਇਲਾਜ ਲਈ ਪੈਸੇ ਦਿੰਦਾ ਹੈ ਤਾਂ ਉਹ ਉਸੇ ਵੇਲੇ ਉਪਭੋਗਤਾ ਬਣ ਜਾਂਦਾ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੋਣ ’ਤੇ ਕੰਜ਼ਿਊਮਰ ਕੋਰਟ ਜਾ ਸਕਦਾ ਹੈ। ਜੇ ਮਰੀਜ਼ ਦੀ ਦਵਾਈਆਂ ਜਾਂ ਇਲਾਜ ਸਬੰਧੀ ਵੀ ਕੋਈ ਸ਼ਿਕਾਇਤ ਹੈ ਤਾਂ ਇਸ ਸਬੰਧੀ ਉਹ ਹਸਪਤਾਲ ਪ੍ਰਸ਼ਾਸਨ ਕੋਲ ਵੀ ਸ਼ਿਕਾਇਤ ਕਰ ਸਕਦਾ ਹੈ। ਦਵਾਈਆਂ ਸਬੰਧੀ ਲੋਕਲ ਫੂਡ ਐਂਡ ਐਡਮਿਨਿਸਟ੍ਰੇਸ਼ਨ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ। ਖ਼ਰਚ ਦੀ ਜਾਣਕਾਰੀ ਮਰੀਜ਼ ਦਾ ਅਧਿਕਾਰ ਹੈ ਕਿ ਉਸਨੂੰ ਇਲਾਜ ਨਾਲ ਸਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਏ ਕਿ ਉਸਨੂੰ ਕਿਹੜੀ ਬਿਮਾਰੀ ਹੈ ਤੇ ਉਹ ਕਦੋਂ ਤਕ ਠੀਕ ਹੋ ਸਕਦਾ ਹੈ। ਇਸਦੇ ਨਾਲ ਹੀ ਇਲਾਜ ਕਰਾਉਣ ਲਈ ਆਉਣ ਵਾਲੇ ਖ਼ਰਚ ਦੀ ਜਾਣਕਰੀ ਹੋਣਾ ਵੀ ਉਸਦਾ ਹੱਕ ਹੈ। ਮੈਡੀਕਲ ਰਿਪੋਰਟਾਂ ਲੈਣ ਦਾ ਹੱਕ ਮਰੀਜ਼ ਜਾਂ ਉਸਦੇ ਪਰਿਵਾਰ ਵਾਲਿਆਂ ਦਾ ਅਧਿਕਾਰ ਹੈ ਕਿ ਉਹ ਹਸਪਤਾਲ ਦੇ ਮਰੀਜ਼ ਦੀ ਬਿਮਾਰੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਮੰਗ ਕਰ ਸਕਦੇ ਹਨ। ਇਨ੍ਹਾਂ ਵਿੱਚ ਡਾਇਗਨੌਸਟਿਕ ਟੈਸਟ, ਡਾਕਟਰ ਜਾਂ ਮਾਹਰ ਦੀ ਰਾਏ, ਹਸਪਤਾਲ ਵਿੱਚ ਦਾਖ਼ਲ ਹੋਣ ਦਾ ਕਾਰਨ ਆਦਿ ਸ਼ਾਮਲ ਹਨ। ਆਪਰੇਸ਼ਨ ਤੋਂ ਪਹਿਲਾਂ ਡਾਕਟਰ ਨੂੰ ਮਨਜ਼ੂਰੀ ਲੈਣਾ ਜ਼ਰੂਰੀ ਮਰੀਜ਼ ਦੀ ਕਿਸੇ ਵੀ ਤਰ੍ਹਾਂ ਦੀ ਸਰਜਰੀ ਕਰਨ ਤੋਂ ਪਹਿਲਾਂ ਡਾਕਟਰ ਨੂੰ ਉਸ ਕੋਲੋਂ ਜਾਂ ਉਸਦੀ ਦੇਖਰੇਖ ਕਰ ਰਹੇ ਵਿਅਕਤੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਡਾਕਟਰ ਦਾ ਇਹ ਵੀ ਫਰਜ਼ ਹੈ ਕਿ ਉਹ ਮਰੀਜ਼ ਦੀ ਕੀਤੀ ਜਾਣ ਵਾਲੀ ਸਰਜਰੀ ਬਾਰੇ ਮਰੀਜ਼ ਨੂੰ ਚੌਕੰਨਾ ਕਰੇ। ਹਸਪਤਾਲ ਨਹੀਂ ਦੱਸੇਗਾ ਕਿ ਦਵਾਈ ਕਿੱਥੋਂ ਲੈਣੀ ਹੈ ਨਿਯਮਾਂ ਮੁਤਾਬਕ ਹਸਪਤਾਲ ਨੂੰ ਇਹ ਅਧਿਕਾਰ ਨਹੀਂ ਕਿ ਉਹ ਮਰੀਜ਼ ਨੂੰ ਦੱਸਣ ਕਿ ਦਵਾਈ ਕਿੱਥੋਂ ਲੈਣੀ ਹੈ। ਇਹ ਮਰੀਜ਼ ਦਾ ਹੱਕ ਹੈ ਕਿ ਉਹ ਆਪਣੀ ਮਰਜ਼ੀ ਦੀ ਦੁਕਾਨ ਤੋਂ ਦਵਾਈ ਖਰੀਦ ਸਕਦੇ ਹਨ ਤੇ ਟੈਸਟ ਵੀ ਆਪਣੀ ਮਰਜ਼ੀ ਦੀ ਦੁਕਾਨ ਤੋਂ ਹੀ ਕਰਵਾ ਸਕਦੇ ਹਨ। ਮਰੀਜ਼ ਨੂੰ ਜ਼ਬਰਦਸਤੀ ਹਸਪਤਾਲ ਨਹੀਂ ਰੱਖਿਆ ਜਾ ਸਕਦਾ ਕਈ ਵਾਰ ਬਿੱਲ ਨਾ ਦਿੱਤੇ ਜਾਣ ’ਤੇ ਹਸਪਤਾਲ ਮਰੀਜ਼ ਨੂੰ ਡਿਸਚਾਰਜ ਨਹੀਂ ਕਰਦਾ। ਕਈ ਵਾਰ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਨਹੀਂ ਬਾਹਰ ਲਿਜਾਣ ਦਿੰਦੇ। ਬੰਬੇ ਹਾਈਕੋਰਟ ਨੇ ਇਸਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਹਸਪਤਾਲ ਨੂੰ ਮਰੀਜ਼ ਨੂੰ ਜ਼ਬਰਦਸਤੀ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਕੰਜ਼ਿਊਮਰ ਕੋਰਟ ਵਿੱਚ ਸ਼ਿਕਾਇਤ ਸ਼ਿਕਾਇਤਕਰਤਾ ਇੱਕ ਸਾਦੇ ਕਾਗਜ਼ ’ਤੇ ਪੂਰੀ ਸ਼ਿਕਾਇਤ ਲਿਖ ਕੇ ਕੰਜ਼ਿਊਮਰ ਕੋਰਟ ਵਿੱਚ ਪੇਸ਼ ਕਰ ਸਕਦਾ ਹੈ। ਇਸਦੇ ਨਾਲ ਹੀ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਸਕਦੀ ਹੈ। ਯਾਦ ਰਹੇ ਕਿ ਜ਼ਿਲ੍ਹਾ ਕੰਜ਼ਿਊਮਰ ਕੋਰਟ 20 ਲੱਖ, ਸਟੇਟ ਕੰਜ਼ਿਊਮਰ ਕੋਰਟ ਇੱਕ ਕਰੋੜ ਤੇ ਨੈਸ਼ਨਲ ਕੰਜ਼ਿਊਮਰ ਕੋਰਟ ਇੱਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਮੁਆਵਜ਼ਾ ਦੇਣ ਦਾ ਹੁਕਮ ਦੇ ਸਕਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Gen Z ਬਨਾਮ Millennials: ਕੀ Gen Z Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
Gen Z ਬਨਾਮ Millennials: ਕੀ Gen Z Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
Vitamin Deficiency Symptoms : ਕੀ ਪੂਰੀ ਨੀਂਦ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ? ਨਜ਼ਰਅੰਦਾਜ਼ ਕੀਤਾ ਤਾਂ ਬਣ ਸਕਦੀ ਹੈ ਗੰਭੀਰ ਬਿਮਾਰੀ !
Vitamin Deficiency Symptoms : ਕੀ ਪੂਰੀ ਨੀਂਦ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ? ਨਜ਼ਰਅੰਦਾਜ਼ ਕੀਤਾ ਤਾਂ ਬਣ ਸਕਦੀ ਹੈ ਗੰਭੀਰ ਬਿਮਾਰੀ !
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ
ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੁਲਾਈ 2026
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
Embed widget