Sleeping Problem: ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਨੀਂਦ ਨਾ ਆਉਣ ਦੀ ਸਮੱਸਿਆ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਜੇਕਰ ਤੁਸੀਂ ਸਮੇਂ 'ਤੇ ਨਹੀਂ ਜਾਗਦੇ ਹੋ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੁਹਾਡੇ ਸਰੀਰ ਨੂੰ ਘੇਰ ਲੈਂਦੀਆਂ ਹਨ। ਇਸ ਦੌਰਾਨ, ਭਾਰਤ ਦੀ ਟੈਲੀਮਾਨਸ ਮੈਂਟਲ ਹੈਲਥ ਹੈਲਪਲਾਈਨ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਸ ਹੈਲਪਲਾਈਨ 'ਤੇ ਮਿਲਣ ਵਾਲੀਆਂ ਸ਼ਿਕਾਇਤਾਂ 'ਚ ਨੀਂਦ ਨਾ ਆਉਣ ਦੀ ਸਮੱਸਿਆ ਸਭ ਤੋਂ ਉੱਪਰ ਹੈ। ਭਾਵ ਜ਼ਿਆਦਾਤਰ ਭਾਰਤੀ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।



 ਕੀ ਕਹਿੰਦੀ ਹੈ ਰਿਪੋਰਟ


ਤੁਹਾਨੂੰ ਦੱਸ ਦੇਈਏ ਕਿ ਟੈਲੀਮਾਨਸ ਮੈਂਟਲ ਹੈਲਥ ਹੈਲਪਲਾਈਨ ਅਕਤੂਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਹੈਲਪਲਾਈਨ ਨੂੰ ਦੇਸ਼ ਭਰ ਵਿੱਚ 3.5 ਲੱਖ ਤੋਂ ਵੱਧ ਭਾਰਤੀਆਂ ਦੀਆਂ ਕਾਲਾਂ ਆਈਆਂ ਹਨ। ਹਾਲ ਹੀ ਵਿੱਚ, 10 ਅਕਤੂਬਰ ਨੂੰ, ਸਰਕਾਰ ਨੇ ਟੈਲੀ ਮਾਨਸ 'ਤੇ ਰਿਪੋਰਟ ਦਾ ਮੁਲਾਂਕਣ ਕੀਤਾ, ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਬਹੁਤ ਸਾਰੇ ਲੋਕ ਨੀਂਦ ਨਾ ਆਉਣ  ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ 14 ਫੀਸਦੀ ਲੋਕ ਉਦਾਸ ਮੂਡ, 11 ਫੀਸਦੀ ਤਣਾਅ ਅਤੇ 4 ਫੀਸਦੀ ਚਿੰਤਾ ਤੋਂ ਪ੍ਰੇਸ਼ਾਨ ਹਨ।


ਇਹ ਵੀ ਪੜ੍ਹੋ: ਬ੍ਰੈਸਟ ਤੋਂ ਕਿਹੜੇ-ਕਿਹੜੇ ਅੰਗਾਂ ਤੱਕ ਫੈਲ ਸਕਦਾ ਹੈ ਕੈਂਸਰ, ਪਹਿਲੀ ਸਟੇਜ ਵਿੱਚ ਹੀ ਕਿਵੇਂ ਕਰੀਏ ਇਸ ਦੀ ਪਛਾਣ?


ਰਿਪੋਰਟ ਇਹ ਵੀ ਦੱਸਦੀ ਹੈ ਕਿ ਕੁੱਲ ਸ਼ਿਕਾਇਤਾਂ ਵਿੱਚੋਂ ਘੱਟੋ-ਘੱਟ ਤਿੰਨ ਫੀਸਦੀ ਲੋਕ ਖੁਦਕੁਸ਼ੀ ਨਾਲ ਸਬੰਧਤ ਮਾਮਲਿਆਂ ਤੋਂ ਪੀੜਤ ਹਨ। ਹਾਲਾਂਕਿ, ਨੀਂਦ ਨਾ ਆਉਣ  ਦੀ  ਸਮੱਸਿਆ ਨਾਲ ਸੰਬੰਧਿਤ ਕੇਸ ਸਿਖਰ 'ਤੇ ਹਨ। ਦੱਸ ਦਈਏ ਕਿ ਟੈਲੀ ਮਾਨਸ ਮੈਂਟਲ ਹੈਲਥ ਹੈਲਪਲਾਈਨ 'ਤੇ ਜ਼ਿਆਦਾਤਰ ਕਾਲਾਂ ਪੁਰਸ਼ਾਂ ਦੀਆਂ ਸਨ, ਜੋ ਕਿ 56 ਫੀਸਦੀ ਹਨ ਅਤੇ 18 ਤੋਂ 45 ਸਾਲ ਦੀ ਉਮਰ ਦੇ 72 ਫੀਸਦੀ ਲੋਕਾਂ ਨੇ ਕਾਲ ਕੀਤੀ।


ਨੀਂਦ ਕਿਉਂ ਖਰਾਬ ਹੁੰਦੀ ਹੈ?


ਬਦਲਦੇ ਸਮੇਂ ਦੇ ਨਾਲ, ਲੋਕਾਂ ਵਿੱਚ ਡਿਪਰੈਸ਼ਨ, ਚਿੰਤਾ ਅਤੇ ਤਣਾਅ ਵਧਿਆ ਹੈ, ਜਿਸ ਕਾਰਨ ਲੋਕਾਂ ਵਿੱਚ ਨੀਂਦ ਨਾ ਆਉਣ ਦੀ ਸਮੱਸਿਆ ਵੱਧ ਗਈ ਹੈ। ਇਸ ਦੇ ਨਾਲ ਹੀ ਅਸੰਤੁਲਿਤ ਜੀਵਨਸ਼ੈਲੀ, ਦੇਰ ਰਾਤ ਤੱਕ ਮੋਬਾਈਲ ਜਾਂ ਟੀਵੀ ਦੇਖਣਾ ਅਤੇ ਕੰਮ ਦੇ ਅਨਿਯਮਿਤ ਘੰਟੇ ਵੀ ਨੀਂਦ ਵਿੱਚ ਕਾਫ਼ੀ ਵਿਗਾੜ ਪੈਦਾ ਕਰਦੇ ਹਨ। ਇਸ ਦਾ ਨਤੀਜਾ ਹੈ ਕਿ ਜ਼ਿਆਦਾਤਰ ਲੋਕ ਪੂਰੀ ਨੀਂਦ ਨਾ ਆਉਣ ਜਾਂ ਘੱਟ ਨੀਂਦ ਆਉਣ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: ਨਹਾਉਣ ਤੋਂ ਤੁਰੰਤ ਬਾਅਦ ਸੌਣ ਨਾਲ ਕੀ ਵਾਕਈ ਕਮਜ਼ੋਰ ਹੁੰਦਾ ਹੈ ਦਿਮਾਗ? ਜਾਣੋ ਪੂਰੀ ਸੱਚਾਈ


ਕਿਸ ਉਮਰ ਵਿੱਚ ਕਿੰਨੇ ਘੰਟੇ ਦੀ ਨੀਂਦ ਜ਼ਰੂਰੀ ਹੈ?


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ 16 ਸਾਲ ਤੋਂ 17 ਸਾਲ ਦੇ ਬੱਚਿਆਂ ਨੂੰ ਦਿਨ ਵਿਚ ਘੱਟ ਤੋਂ ਘੱਟ 13 ਘੰਟੇ ਸੌਣਾ ਚਾਹੀਦਾ ਹੈ। 20 ਤੋਂ 55 ਸਾਲ ਦੀ ਉਮਰ ਦੇ ਲੋਕਾਂ ਨੂੰ ਦਿਨ ਵਿਚ ਘੱਟੋ-ਘੱਟ 7 ਘੰਟੇ ਸੌਣਾ ਚਾਹੀਦਾ ਹੈ। ਜੇਕਰ ਤੁਹਾਡੀ ਉਮਰ ਪੰਜਾਹ ਸਾਲ ਤੋਂ ਉੱਪਰ ਹੈ ਤਾਂ ਤੁਹਾਨੂੰ 6 ਘੰਟੇ ਸੌਣਾ ਚਾਹੀਦਾ ਹੈ। ਜੇਕਰ ਦੇਖਿਆ ਜਾਵੇ ਤਾਂ ਪੂਰੇ ਦਿਨ ਦੇ ਕੰਮ ਤੋਂ ਬਾਅਦ ਨੀਂਦ ਤੁਹਾਡੇ ਸਰੀਰ ਨੂੰ ਆਰਾਮ ਦਿੰਦੀ ਹੈ। ਇਹ ਇੱਕ ਸਪਾ ਦੀ ਤਰ੍ਹਾਂ ਹੈ ਜੋ ਨਾ ਸਿਰਫ ਸਰੀਰ ਨੂੰ ਸੁਧਾਰਦਾ ਹੈ ਬਲਕਿ ਅਗਲੇ ਦਿਨ ਲਈ ਭਰਪੂਰ ਊਰਜਾ ਵੀ ਦਿੰਦਾ ਹੈ। ਇਹ ਕਾਰਜਕੁਸ਼ਲਤਾ ਅਤੇ ਦਿਮਾਗ ਦੇ ਵਿਕਾਸ ਵਿੱਚ ਸੁਧਾਰ ਕਰਦਾ ਹੈ। ਸੌਂਦੇ ਸਮੇਂ ਦਿਮਾਗ ਵਿੱਚ ਹੋਣ ਵਾਲੀਆਂ ਰਸਾਇਣਕ ਪ੍ਰਕਿਰਿਆਵਾਂ ਮਾਨਸਿਕ ਸਮਰੱਥਾ ਨੂੰ ਵਧਾਉਂਦੀਆਂ ਹਨ ਅਤੇ ਬੁਢਾਪੇ ਦੇ ਨਾਕਰਾਤਮਕ ਪ੍ਰਭਾਵਾਂ ਨੂੰ ਰੋਕਣ ਵਿੱਚ ਮਦਦ ਕਰਦੀਆਂ ਹਨ।



ਨੀਂਦ ਦੀ ਕਮੀ ਕਾਰਨ ਕੀ ਹੁੰਦਾ ਹੈ


ਨੀਂਦ ਦੀ ਕਮੀ ਨਾ ਸਿਰਫ਼ ਤੁਹਾਨੂੰ ਕਈ ਬਿਮਾਰੀਆਂ ਦੇ ਖਤਰੇ ਵਿੱਚ ਪਾਉਂਦੀ ਹੈ ਬਲਕਿ ਇਹ ਜਲਦੀ ਬੁਢਾਪੇ ਦਾ ਕਾਰਨ ਬਣਦੀ ਹੈ ਅਤੇ ਤੁਹਾਡੇ ਜੀਵਨ ਦੇ ਘੰਟੇ ਵੀ ਘਟਾਉਂਦੀ ਹੈ। ਜੋ ਲੋਕ ਪੂਰੀ ਨੀਂਦ ਨਹੀਂ ਲੈਂਦੇ, ਉਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ, ਸਮੇਂ ਤੋਂ ਪਹਿਲਾਂ ਚਿਹਰੇ 'ਤੇ ਝੁਰੜੀਆਂ ਦਿਖਾਈ ਦੇਣ ਲੱਗ ਪੈਂਦੀਆਂ ਹਨ ਅਤੇ ਮਾਨਸਿਕ ਤਣਾਅ ਦੇ ਨਾਲ-ਨਾਲ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ 'ਤੇ ਵੀ ਬੁਰਾ ਅਸਰ ਪੈਂਦਾ ਹੈ।


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦੀ ਕਮੀ ਨਾਲ ਮਾਨਸਿਕ ਰੋਗਾਂ, ਕੈਂਸਰ, ਬ੍ਰੇਨ ਸਟ੍ਰੋਕ, ਦਿਲ ਦੇ ਰੋਗ ਅਤੇ ਇੱਥੋਂ ਤੱਕ ਕਿ ਡਾਇਬਟੀਜ਼ ਦਾ ਖ਼ਤਰਾ ਵੀ ਵਧ ਜਾਂਦਾ ਹੈ, ਜਿਸ ਨਾਲ ਸਰੀਰ ਦੇ ਮੈਟਾਬੋਲਿਜ਼ਮ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਵਿਅਕਤੀ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।



Disclaimer:  ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।