(Source: ECI/ABP News/ABP Majha)
Eye Disease: ਕੀ ਤੁਹਾਡੇ ਬੱਚੇ ਨੂੰ ਵੀ ਫ਼ੋਨ ਦੀ ਆਦਤ ਪੈ ਗਈ ਹੈ? ਧਿਆਨ ਦਿਓ, ਸਕ੍ਰੀਨ ਨਾਲ ਹੋ ਰਹੀ ਹੈ ਇਹ ਬਿਮਾਰੀ
Eye Disease: ਵੱਡਿਆਂ ਦੇ ਹੱਥਾਂ ਵਿੱਚ ਹਮੇਸ਼ਾ ਮੋਬਾਈਲ ਨਜ਼ਰ ਆਉਂਦਾ ਹੈ। ਉੱਥੇ ਹੀ ਅੱਜਕਲ੍ਹ ਬੱਚੇ ਵੀ ਘੱਟ ਨਹੀਂ ਹਨ। ਪਰ ਇਹ ਡਿਜੀਟਲ ਸਕ੍ਰੀਨ ਬੱਚਿਆਂ ਨੂੰ ਬਿਮਾਰ ਕਰ ਰਹੀ ਹੈ। ਬੱਚਿਆਂ ਦੀ ਦੂਰ ਦਾ ਨਜ਼ਰ ਆਉਣਾ ਘੱਟ ਹੋ ਰਿਹਾ ਹੈ।
Myopia Symptoms: ਅੱਖਾਂ ਸਰੀਰ ਦਾ ਸੈਂਸੇਟਿਵ ਪਾਰਟ ਹੁੰਦਾ ਹੈ। ਜੇਕਰ ਇਸ ਵਿੱਚ ਮਾਮੂਲੀ ਜਿਹੀ ਵੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਸੁਚੇਤ ਹੋਣ ਦੀ ਲੋੜ ਹੈ। ਮੋਬਾਈਲ ਦੀ ਵਰਤੋਂ ਅੱਜ ਦੇ ਲਾਈਫਸਟਾਈਲ ਵਿੱਚ ਇੱਕ ਵੱਡਾ ਹਿੱਸਾ ਬਣ ਗਈ ਹੈ। ਲੈਪਟਾਪ, ਟੀਵੀ ਅਤੇ ਹੋਰ ਡਿਜੀਟਲ ਸਕ੍ਰੀਨ ਦੀ ਵਰਤੋਂ ਕਰਦੇ ਹਾਂ। ਵੱਡੇ ਲੋਕਾਂ ਤੋਂ ਇਲਾਵਾ ਬੱਚਿਆਂ ਦੇ ਹੱਥਾਂ ਵਿੱਚ ਵੀ ਮੋਬਾਈਲ ਫੜੇ ਨਜ਼ਰ ਆ ਰਹੇ ਹਨ। ਬੱਚੇ ਜਾਂ ਤਾਂ ਮੋਬਾਈਲ 'ਤੇ ਗੇਮ ਖੇਡਦੇ ਹਨ ਜਾਂ ਆਪਣੀ ਪਸੰਦ ਦੇ ਕਾਰਟੂਨ ਦੇਖਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦਾ ਇਹ ਸ਼ੌਕ ਉਨ੍ਹਾਂ ਦੀਆਂ ਅੱਖਾਂ ਨੂੰ ਵੀ ਬਿਮਾਰ ਕਰ ਰਿਹਾ ਹੈ। ਬੱਚੇ ਹੁਣ ਅੱਖਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਬੱਚਿਆਂ ਵਿੱਚ ਨਜ਼ਰ ਆ ਰਹੀ ਮਾਇਓਪੀਆ ਬਿਮਾਰੀ
Eye Disease: ਬੱਚੇ ਮੋਬਾਈਲ ਵਰਗੀਆਂ ਛੋਟੀਆਂ ਸਕ੍ਰੀਨਾਂ ਦੀ ਵਰਤੋਂ ਬਹੁਤ ਨੇੜੇ ਹੋ ਕੇ ਕਰਦੇ ਹਨ। ਅਜਿਹੇ 'ਚ ਮਾਇਓਪੀਆ ਨਾਂਅ ਦੀ ਬਿਮਾਰੀ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਮਾਇਓਪੀਆ ਹੈ। ਇਸ ਵਿਚ ਬੱਚੇ ਦੀ ਅੱਖ ਦੀ ਪੁਤਲੀ ਦੇ ਆਕਾਰ ਵਿਚ ਵਾਧਾ ਹੋਣ ਕਾਰਨ ਰੈਟੀਨਾ ਦੀ ਬਜਾਏ ਥੋੜ੍ਹਾ ਅੱਗੇ ਚਿੱਤਰ ਬਣ ਜਾਂਦਾ ਹੈ। ਉਨ੍ਹਾਂ ਨੂੰ ਦੂਰ-ਦੁਰਾਡੇ ਦੀਆਂ ਚੀਜ਼ਾਂ ਦੇਖਣ ਵਿਚ ਦਿੱਕਤ ਆਉਂਦੀ ਹੈ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਛੋਟੀਆਂ ਡਿਜੀਟਲ ਸਕ੍ਰੀਨਾਂ ਅੱਖਾਂ ਅਤੇ ਐਨਕਾਂ ਲਗਾਉਣ ਵਾਲੇ ਬੱਚਿਆਂ ਲਈ ਬੇਹੱਦ ਖਤਰਨਾਕ ਹਨ। ਇਨ੍ਹਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਇਹ ਵੀ ਪੜ੍ਹੋ: Bananas At Night: ਰਾਤ ਨੂੰ ਕੇਲਾ ਖਾਣ ਤੋਂ ਕਿਉਂ ਇਨਕਾਰ ਕਰਦੀਆਂ ਹਨ ਮਾਵਾਂ ? ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ
ਮਾਇਓਪੀਆ ਦੇ ਲੱਛਣ
ਵਾਰ-ਵਾਰ ਅੱਖਾਂ ਦਾ ਝਪਕਣਾ, ਦੂਰ ਦੀ ਚੀਜਾਂ ਨੂੰ ਚੰਗੀ ਤਰ੍ਹਾਂ ਨਾ ਦੇਖ ਪਾਉਣਾ, ਦੇਖਣ ਵਿੱਚ ਪਰੇਸ਼ਾਨੀ ਹੋਈ, ਸਿਰ ਵਿੱਚ ਦਰਦ ਹੋਣਾ, ਅੱਖਾਂ ਵਿੱਚ ਪਾਣੀ ਆਉਣਾ, ਕਲਾਸਰੂਮ ਵਿੱਚ ਬਲੈਕ ਬੋਰਡ ਜਾਂ ਵ੍ਹਾਈਟ ਬੋਰਡ 'ਤੇ ਸਹੀ ਤਰ੍ਹਾਂ ਨਾ ਦੇਖ ਸਕਣਾ, ਕਿਤਾਬਾਂ ਦੇ ਅੱਖਰ ਚੰਗੀ ਤਰ੍ਹਾਂ ਨਜ਼ਰ ਨਾ ਆਉਣਾ ਸ਼ਾਮਲ ਹੈ।
ਮਾਪੇ ਇਦਾਂ ਰੱਖਣ ਖਿਆਲ
ਜਿਸ ਥਾਂ 'ਤੇ ਬੱਚੇ ਪੜ੍ਹ ਰਹੇ ਹਨ, ਉੱਥੇ ਰੋਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਘੱਟੋ-ਘੱਟ ਮੋਬਾਈਲ ਦੀ ਵਰਤੋਂ ਕਰਨ ਦਿਓ, ਜੇਕਰ ਪੜ੍ਹਾਈ ਲਈ ਡਿਜੀਟਲ ਸਕ੍ਰੀਨ ਦੇਣੀ ਹੈ ਤਾਂ ਮੋਬਾਈਲ ਦੀ ਬਜਾਏ ਲੈਪਟਾਪ ਦਿਓ, ਸੂਰਜ ਦੀ ਰੌਸ਼ਨੀ ਲਓ, ਬੱਚਿਆਂ ਨੂੰ ਸੁੱਕੇ ਮੇਵੇ, ਪੌਸ਼ਟਿਕ ਭੋਜਨ, ਵਿਟਾਮਿਨ ਏ ਭਰਪੂਰ ਖੁਰਾਕ ਦਿਓ।
ਇਹ ਵੀ ਪੜ੍ਹੋ: Healthcare news: ਸਿਰਫ ਖਾਣ-ਪੀਣ ਦਾ ਤਰੀਕਾ ਹੀ ਨਹੀਂ, ਰਸੋਈ 'ਚ ਰੱਖੀਆਂ ਇਹ ਚੀਜ਼ਾਂ ਵੀ ਬਣ ਸਕਦੀਆਂ ਨੇ 'ਕੈਂਸਰ' ਦੀ ਬੀਮਾਰੀ ਦਾ ਕਾਰਨ
Check out below Health Tools-
Calculate Your Body Mass Index ( BMI )