Effect of obesity on married life: ਵਿਆਹੁਤਾ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਮੋਟਾਪਾ! ਤਾਜ਼ਾ ਸਟੱਡੀ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ
ਮੋਟਾਪੇ ਨੂੰ ਕਈ ਬਿਮਾਰੀਆਂ ਦੀ ਜੜ੍ਹ ਮੰਨਿਆ ਜਾਂਦਾ ਹੈ। ਇਹ ਵਿਅਕਤੀ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ, ਸਗੋਂ ਮਾਨਸਿਕ ਤੇ ਸਮਾਜਿਕ ਤੌਰ 'ਤੇ ਵੀ ਨੁਕਸਾਨ ਪਹੁੰਚਾਉਂਦਾ ਹੈ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਮੋਟਾਪੇ ਕਰਕੇ ਵਿਆਹ ਵੀ ਟੁੱਟ ਰਹੇ ਹਨ।
Effect of obesity on sex drive: ਮੋਟਾਪੇ ਨੂੰ ਕਈ ਬਿਮਾਰੀਆਂ ਦੀ ਜੜ੍ਹ ਮੰਨਿਆ ਜਾਂਦਾ ਹੈ। ਇਹ ਵਿਅਕਤੀ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ, ਸਗੋਂ ਮਾਨਸਿਕ ਤੇ ਸਮਾਜਿਕ ਤੌਰ 'ਤੇ ਵੀ ਨੁਕਸਾਨ ਪਹੁੰਚਾਉਂਦਾ ਹੈ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਮੋਟਾਪੇ ਕਰਕੇ ਵਿਆਹ ਵੀ ਟੁੱਟ ਰਹੇ ਹਨ। ਮੋਟਾਪੇ 'ਤੇ ਕਈ ਖੋਜਾਂ ਅਨੁਸਾਰ, ਭਾਰਤ ਵਿੱਚ ਲਗਪਗ 50 ਪ੍ਰਤੀਸ਼ਤ ਤਲਾਕ ਜਿਨਸੀ ਅਸੰਤੁਸ਼ਟੀ ਕਾਰਨ ਹੁੰਦੇ ਹਨ ਤੇ ਇਹ ਮੁੱਖ ਤੌਰ 'ਤੇ ਕਿਸੇ ਇੱਕ ਸਾਥੀ ਦੇ ਮੋਟਾਪੇ ਕਾਰਨ ਵਾਪਰਦਾ ਹੈ। ਆਓ ਜਾਣਦੇ ਹਾਂ ਕਿ ਮੋਟਾਪਾ ਤੁਹਾਡੀ ਸੈਕਸ ਲਾਈਫ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਮੋਟਾਪਾ ਵਿਆਹੁਤਾ ਜੀਵਨ ਵਿੱਚ ਗੜਬੜ ਕਰਦਾ ਹੈ। ਮੋਟਾਪਾ ਸਿੱਧੇ ਤੌਰ 'ਤੇ ਸੈਕਸ ਡਰਾਈਵ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਕੋਈ ਸਾਥੀ ਮੋਟਾ ਹੈ, ਤਾਂ ਉਹ ਆਪਣੇ ਸਾਥੀ ਨੂੰ ਸੈਕਸ ਕਰਨ ਲਈ ਉਤੇਜਿਤ ਜਾਂ ਆਕਰਸ਼ਿਤ ਕਰਨ ਦੇ ਯੋਗ ਨਹੀਂ ਹੁੰਦਾ। ਮਾਹਿਰਾਂ ਅਨੁਸਾਰ ਇੱਕ ਤਾਂ ਮੋਟਾਪੇ ਕਾਰਨ ਸਰੀਰ ਦੀ ਸ਼ਕਲ ਵਿਗੜ ਜਾਂਦੀ ਹੈ, ਦੂਜਾ ਮੋਟਾ ਸਰੀਰ ਹੋਣ ਕਾਰਨ ਉਹ ਸੈਕਸ ਕਰਦੇ ਸਮੇਂ ਸਹਿਜ ਮਹਿਸੂਸ ਨਹੀਂ ਕਰਦਾ, ਜਿਸ ਕਾਰਨ ਉਸ ਦੀ ਸੈਕਸ ਵਿੱਚ ਦਿਲਚਸਪੀ ਘੱਟ ਜਾਂਦੀ ਹੈ। ਇਸੇ ਲਈ ਮੋਟਾਪੇ ਨੂੰ ਸੈਕਸ ਦਾ ਦੁਸ਼ਮਣ ਕਿਹਾ ਜਾਂਦਾ ਹੈ।
ਜਿਨਸੀ ਗਤੀਵਿਧੀਆਂ ਕਰਨ ਲਈ, ਮਾਸਪੇਸ਼ੀਆਂ ਦਾ ਲਚਕੀਲਾ ਤੇ ਸਰੀਰ ਦਾ ਊਰਜਾਵਾਨ ਹੋਣਾ ਜ਼ਰੂਰੀ ਹੈ। ਮੋਟੇ ਪਾਰਟਨਰ ਦੇ ਸਰੀਰਕ ਅਕਸ ਨਾਲ ਸੰਭੋਗ ਕਰਨ ਵਿੱਚ ਝਿਜਕ ਤੇ ਸ਼ਰਮ ਦੀ ਭਾਵਨਾ ਜਾਂ ਸਹੀ ਢੰਗ ਨਾਲ ਪ੍ਰਦਰਸ਼ਨ ਨਾ ਕਰਨ ਕਾਰਨ ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਖਾਸ ਤੌਰ 'ਤੇ ਔਰਤਾਂ ਸੈਕਸ ਦੌਰਾਨ ਆਪਣੇ ਸਰੀਰ ਦੀ ਤਸਵੀਰ ਨੂੰ ਲੈ ਕੇ ਝਿਜਕਦੀਆਂ ਹਨ, ਜਿਸ ਕਾਰਨ ਉਹ ਖੁੱਲ੍ਹ ਕੇ ਸੈਕਸ ਗਤੀਵਿਧੀਆਂ 'ਚ ਹਿੱਸਾ ਨਹੀਂ ਲੈ ਪਾਉਂਦੀਆਂ। ਨਤੀਜੇ ਵਜੋਂ ਉਨ੍ਹਾਂ ਨੂੰ ਔਰਗੈਜ਼ਮ ਤੱਕ ਪਹੁੰਚਣ 'ਚ ਵੀ ਮੁਸ਼ਕਲ ਆਉਂਦੀ ਹੈ। ਕਈ ਔਰਤਾਂ ਸੰਭੋਗ ਦੌਰਾਨ ਦਰਦ ਜਾਂ ਪੱਟਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਵੀ ਸੈਕਸ ਕਰਨ ਦੀ ਇੱਛਾ ਗਵਾ ਬੈਠਦੀਆਂ ਹਨ।
ਸਰੀਰ ਦੀ ਚਰਬੀ ਵਧਣ ਕਾਰਨ ਟੈਸਟੋਸਟੀਰੋਨ ਹਾਰਮੋਨ ਦੇ ਪੱਧਰ ਵਿੱਚ ਗਿਰਾਵਟ ਆਉਂਦੀ ਹੈ, ਜਿਸ ਕਾਰਨ ਕਾਮਵਾਸਨਾ ਵਿੱਚ ਕਮੀ ਆਉਂਦੀ ਹੈ। ਇੱਕ ਅਧਿਐਨ ਅਨੁਸਾਰ, ਜਦੋਂ ਸਰੀਰ ਵਿੱਚ ਚਰਬੀ ਵੱਧ ਜਾਂ ਘੱਟ ਹੁੰਦੀ ਹੈ, ਤਾਂ ਇਸ ਦਾ ਸਿੱਧਾ ਅਸਰ ਸੈਕਸ ਡਰਾਈਵ 'ਤੇ ਪੈਂਦਾ ਹੈ। ਪੁਰਸ਼ਾਂ ਦੇ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਪਾਇਆ ਜਾਂਦਾ ਹੈ। ਅਮਰੀਕਾ 'ਚ ਹੋਈ ਇਕ ਖੋਜ ਮੁਤਾਬਕ ਮੋਟੇ ਮਰਦਾਂ 'ਚ ਟੈਸਟੋਸਟੀਰੋਨ ਦਾ ਪੱਧਰ 50 ਫੀਸਦੀ ਤੱਕ ਘੱਟ ਜਾਂਦਾ ਹੈ। ਟੈਸਟੋਸਟੀਰੋਨ ਦੀ ਕਮੀ ਬਾਂਝਪਨ ਦਾ ਕਾਰਨ ਬਣ ਸਕਦੀ ਹੈ। ਮੋਟਾਪੇ ਦੇ ਕਾਰਨ ਮਰਦਾਂ ਨੂੰ ਇਰੈਕਟਾਈਲ ਡਿਸਫੰਕਸ਼ਨ ਅਤੇ ਸਮੇਂ ਤੋਂ ਪਹਿਲਾਂ ਈਜੇਕਿਊਲੇਸ਼ਨ ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ 'ਚ ਸੈਕਸ ਦੌਰਾਨ ਪੁਰਸ਼ਾਂ ਨੂੰ ਜਲਦੀ ਈਜੇਕੁਲੇਟ ਹੋ ਜਾਂਦਾ ਹੈ, ਜਿਸ ਕਾਰਨ ਉਹ ਆਪਣੇ ਪਾਰਟਨਰ ਨੂੰ ਸੈਕਸੁਅਲ ਸੰਤੁਸ਼ਟੀ ਨਹੀਂ ਦੇ ਪਾਉਂਦੇ ਹਨ।
ਮੋਟਾਪੇ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ, ਜਿਵੇਂ- ਦਿਲ ਦੇ ਰੋਗ, ਇਰੈਕਟਾਈਲ ਡਿਸਫੰਕਸ਼ਨ, ਹਾਈ ਕੋਲੈਸਟ੍ਰੋਲ, ਟਾਈਪ 2 ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਆਦਿ। ਇਨ੍ਹਾਂ ਬੀਮਾਰੀਆਂ 'ਚ ਸਰੀਰ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ, ਨਤੀਜੇ ਵਜੋਂ ਧਮਨੀਆਂ ਬੰਦ ਹੋਣ ਲੱਗਦੀਆਂ ਹਨ ਅਤੇ ਜਣਨ ਅੰਗਾਂ ਤੱਕ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਅਜਿਹੇ 'ਚ ਲੋਕਾਂ ਨੂੰ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ। ਇਨ੍ਹਾਂ ਬਿਮਾਰੀਆਂ ਲਈ ਲਈਆਂ ਜਾਣ ਵਾਲੀਆਂ ਦਵਾਈਆਂ ਵੀ ਕਾਮਵਾਸਨਾ ਨੂੰ ਪ੍ਰਭਾਵਿਤ ਕਰਦੀਆਂ ਹਨ।
Check out below Health Tools-
Calculate Your Body Mass Index ( BMI )