ਪੜਚੋਲ ਕਰੋ

ਪੈੱਗ ਖਾਲੀ ਪੇਟ ਲਾਉਣਾ ਚਾਹੀਦਾ ਜਾਂ ਕੁਝ ਖਾਣ ਤੋਂ ਬਾਅਦ! ਦੋਵਾਂ ਸਥਿਤੀਆਂ ਦਾ ਪੈਂਦਾ ਵੱਖ-ਵੱਖ ਅਸਰ, ਜਾਣੋ ਪੂਰਾ ਵਿਗਿਆਨ

ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ। ਅਜਿਹੇ 'ਚ ਮਿਕਸਲੋਜਿਸਟ ਨਿਤਿਨ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

Health Tips: ਜਦੋਂ ਵੀ ਦੋਸਤ ਮਿਲ ਬਹਿੰਦੇ ਹਨ ਤਾਂ ਮਹਿਫਲ ਨੂੰ ਚਾਰ ਚੰਨ ਪੈੱਗ ਲਈ ਲਾਉਂਦਾ ਹੈ ਪਰ ਸ਼ਰਾਬ ਪੀਣ ਬਾਰੇ ਕਈ ਧਾਰਨਾਵਾਂ ਹਨ। ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਸ਼ਰਾਬ ਖਾਲੀ ਪੇਟ ਪੀਤੀ ਜਾਵੇ ਜਾਂ ਫਿਰ ਕੁਝ ਖਾਣ ਤੋਂ ਬਾਅਦ। ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ। ਅਜਿਹੇ 'ਚ ਮਿਕਸਲੋਜਿਸਟ ਨਿਤਿਨ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਉਨ੍ਹਾਂ ਨੇ ਸਰੀਰ ਵਿੱਚ ਅਲਕੋਹਲ ਦੇ ਸੋਖਣ ਦੇ ਪਿੱਛੇ ਵਿਗਿਆਨ ਤੇ ਸ਼ਰਾਬ ਮਨ ਤੇ ਸਰੀਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਬਾਰੇ ਦੱਸਿਆ।

ਅਲਕੋਹਲ ਐਬਜਪਸ਼ਨ ਨੂੰ ਸਮਝਣਾ

ਨਿਤਿਨ ਤਿਵਾਰੀ ਦੱਸਦੇ ਹਨ ਕਿ "ਜਦੋਂ ਅਸੀਂ ਸ਼ਰਾਬ ਦੀ ਪਹਿਲੀ ਚੁਸਕੀ ਲੈਂਦੇ ਹਾਂ, ਤਾਂ ਇਹ ਸਭ ਤੋਂ ਪਹਿਲਾਂ ਪੇਟ ਤੱਕ ਪਹੁੰਚਦੀ ਹੈ। ਜੇਕਰ ਅਸੀਂ ਸ਼ਰਾਬ ਪੀਣ ਤੋਂ ਪਹਿਲਾਂ ਹੀ ਕੁਝ ਖਾ ਲਿਆ ਤਾਂ ਪੇਟ ਭੋਜਨ ਨੂੰ ਪਚਾਉਣ ਵਿੱਚ ਰੁੱਝਿਆ ਰਹਿੰਦਾ ਹੈ। ਜਿਸ ਕਰਕੇ ਸ਼ਰਾਬ ਪੇਟ ਹੀ ਰਹਿ ਜਾਂਦੀ ਹੈ।"

ਪੇਟ 'ਤੇ ਪ੍ਰਭਾਵ

ਪੇਟ ਸ਼ਰਾਬ ਨੂੰ ਛੋਟੀ ਆਂਦਰ ਨਾਲੋਂ ਮੱਠੀ ਦਰ ਨਾਲ ਸੋਖਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਕੁਝ ਨਹੀਂ ਖਾਧਾ, ਤਾਂ ਅਲਕੋਹਲ ਬਹੁਤ ਤੇਜ਼ੀ ਨਾਲ ਤੇ ਛੋਟੀ ਆਂਦਰ ਤੱਕ ਪਹੁੰਚ ਜਾਂਦੀ ਹੈ, ਜਿਸ ਦੀ ਸਤ੍ਹਾ ਦਾ ਵੱਡਾ ਖੇਤਰ ਹੁੰਦਾ ਹੈ। ਇਸ ਨਾਲ ਅਲਕੋਹਲ ਖੂਨ ਦੇ ਪ੍ਰਵਾਹ ਵਿੱਚ ਤੇਜ਼ੀ ਨਾਲ ਲੀਨ ਹੋ ਜਾਂਦੀ ਹੈ।

ਸ਼ਰਾਬ ਦਾ ਪ੍ਰਭਾਵ

ਜਿਵੇਂ ਹੀ ਅਲਕੋਹਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦਾ ਹੈ, ਇਹ ਦਿਲ ਤੇ ਦਿਮਾਗ ਤੱਕ ਜਾਂਦਾ ਹੈ, ਜਿੱਥੇ ਇਹ ਆਪਣਾ ਨਸ਼ੀਲਾ ਪ੍ਰਭਾਵ ਪਾਉਂਦਾ ਹੈ। ਜੇਕਰ ਤੁਸੀਂ ਖਾਲੀ ਪੇਟ ਪੀਂਦੇ ਹੋ, ਤਾਂ ਅਲਕੋਹਲ ਪੇਟ ਦੇ ਲੰਬੇ ਪ੍ਰੋਸੈਸਿੰਗ ਸਮੇਂ ਨੂੰ ਬਾਈਪਾਸ ਕਰ ਦਿੰਦੀ ਹੈ ਤੇ ਸਿੱਧੀ ਛੋਟੀ ਆਂਦਰ ਵਿੱਚ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਅਲਕੋਹਲ ਤੇਜ਼ੀ ਨਾਲ ਖੂਨ ਵਿੱਚ ਲੀਨ ਹੋ ਜਾਂਦੀ ਹੈ ਤੇ ਸਾਨੂੰ ਤੇਜ਼ੀ ਨਾਲ ਨਸ਼ਾ ਕਰ ਦਿੰਦੀ ਹੈ।

ਖਾਲੀ ਪੇਟ ਸ਼ਰਾਬ ਪੀਣਾ

ਖਾਲੀ ਪੇਟ ਸ਼ਰਾਬ ਪੀਣ ਨਾਲ ਸ਼ਰਾਬ ਦਾ ਪ੍ਰਭਾਵ ਵੱਧ ਜਾਂਦਾ ਹੈ। ਪੇਟ ਵਿੱਚ ਭੋਜਨ ਦੀ ਅਣਹੋਂਦ ਕਾਰਨ ਸ਼ਰਾਬ ਦੇ ਜਜ਼ਬ ਹੋਣ ਦੀ ਦਰ ਤੇਜ਼ ਹੋ ਜਾਂਦੀ ਹੈ, ਜੋ ਅਲਕੋਹਲ ਦੇ ਪ੍ਰਭਾਵ ਨੂੰ ਤੇਜ਼ ਕਰਦੀ ਹੈ। ਇਸ ਲਈ ਜੋ ਲੋਕ ਪਹਿਲਾਂ ਖਾਧੇ ਬਿਨਾਂ ਅਲਕੋਹਲ ਦਾ ਸੇਵਨ ਕਰਦੇ ਹਨ, ਉਹ ਅਕਸਰ ਇਸ ਦੇ ਪ੍ਰਭਾਵਾਂ ਨੂੰ ਵਧੇਰੇ ਤੀਬਰਤਾ ਨਾਲ ਅਨੁਭਵ ਕਰਦੇ ਹਨ ਤੇ ਤੇਜ਼ੀ ਨਾਲ ਟੱਲੀ ਹੋ ਜਾਂਦੇ ਹਨ।

ਭਰੇ ਪੇਟ ਸ਼ਰਾਬ ਪੀਣਾ

ਸ਼ਰਾਬ ਪੀਣ ਤੋਂ ਪਹਿਲਾਂ ਖਾਣਾ ਖਾਣ ਨਾਲ ਅਨੁਭਵ ਵਿੱਚ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ। ਭੋਜਨ ਇੱਕ ਸੁਰੱਖਿਆ ਰੁਕਾਵਟ ਵਜੋਂ ਕੰਮ ਕਰਦਾ ਹੈ। ਇਹ ਛੋਟੀ ਆਂਦਰ ਵਿੱਚ ਅਲਕੋਹਲ ਦੇ ਜਜ਼ਬ ਹੋਣ ਨੂੰ ਮੱਠਾ ਕਰਦਾ ਹੈ। ਜਜ਼ਬ ਹੋਣ ਦੀ ਪ੍ਰਕਿਰਿਆ ਵਿੱਚ ਦੇਰੀ ਕਰਕੇ, ਭੋਜਨ ਦਾ ਸੇਵਨ ਖੂਨ ਦੇ ਪ੍ਰਵਾਹ ਵਿੱਚ ਅਲਕੋਹਲ ਦੇ ਤੇਜ਼ ਵਾਧੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਂਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਸ਼ਰਾਬ ਪੀਣ ਤੋਂ ਪਹਿਲਾਂ ਖਾਂਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਪੈੱਗ ਲਾ ਸਕਦੇ ਹੋ।

ਸੰਤੁਲਨ ਬਣਾਉਣਾ

ਹਾਲਾਂਕਿ ਅਲਕੋਹਲ ਦੀ ਸਮਾਈ 'ਤੇ ਭੋਜਨ ਦੇ ਪ੍ਰਭਾਵ ਨੂੰ ਵਿਚਾਰਨਾ ਮਹੱਤਵਪੂਰਨ ਹੈ, ਪਰ ਸੰਤੁਲਨ ਬਣਾਉਣਾ ਵੀ ਬਰਾਬਰ ਮਹੱਤਵਪੂਰਨ ਹੈ। ਖਾਲੀ ਪੇਟ ਸ਼ਰਾਬ ਪੀਣ ਨਾਲ ਨਸ਼ਾ ਤੇਜ਼ ਹੋ ਸਕਦਾ ਹੈ, ਜਦੋਂਕਿ ਸ਼ਰਾਬ ਪੀਣ ਤੋਂ ਪਹਿਲਾਂ ਖਾਣਾ ਖਾਣ ਨਾਲ ਇਸ ਦੇ ਪ੍ਰਭਾਵਾਂ ਨੂੰ ਮੱਠਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ ਸ਼ਰਾਬ ਪੀਣ ਤੋਂ ਪਹਿਲਾਂ ਤੁਹਾਨੂੰ ਕਾਰਬੋਹਾਈਡ੍ਰੇਟ ਤੇ ਪ੍ਰੋਟੀਨ ਵਾਲਾ ਹਲਕਾ ਭੋਜਨ ਲੈਣਾ ਚਾਹੀਦਾ ਹੈ। ਹਲਕੇ ਸਨੈਕਸ ਲੈਣ ਨਾਲ ਅਗਲੇ ਦਿਨ ਉਸ ਦੁਖਦਾਈ ਹੈਂਗਓਵਰ ਤੋਂ ਬਚਣ ਵਿੱਚ ਮਦਦ ਮਿਲਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ
World Lung Cancer Day: ਸਿਗਰਟ ਨਹੀਂ ਪੀਂਦੇ, ਫਿਰ ਵੀ ਫੇਫੜਿਆਂ ਦਾ ਕੈਂਸਰ! ਭਾਰਤ ਵਿੱਚ 50% ਮਰੀਜ਼ਾਂ ਪਿੱਛੇ ਕੀ ਹੈ ਕਾਰਨ?
World Lung Cancer Day: ਸਿਗਰਟ ਨਹੀਂ ਪੀਂਦੇ, ਫਿਰ ਵੀ ਫੇਫੜਿਆਂ ਦਾ ਕੈਂਸਰ! ਭਾਰਤ ਵਿੱਚ 50% ਮਰੀਜ਼ਾਂ ਪਿੱਛੇ ਕੀ ਹੈ ਕਾਰਨ?
ਸਿਹਤ ਲਈ ਖ਼ਤਰਨਾਕ ਹੋ ਸਕਦੀਆਂ ਹਨ ਇਹ ਆਦਤਾਂ, ਜਿਗਰ ਦੀ ਰੱਖਿਆ ਲਈ ਕਰੋ ਸੁਧਾਰ
ਸਿਹਤ ਲਈ ਖ਼ਤਰਨਾਕ ਹੋ ਸਕਦੀਆਂ ਹਨ ਇਹ ਆਦਤਾਂ, ਜਿਗਰ ਦੀ ਰੱਖਿਆ ਲਈ ਕਰੋ ਸੁਧਾਰ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ
Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Punjab News: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
Embed widget