ਨੱਕ ‘ਚ ਉਂਗਲੀ ਪਾਉਣ ਦੀ ਆਦਤ ਖਤਰਨਾਕ; ਜਾਣੋ ਕਿਵੇਂ ਦਿਮਾਗ ਨੂੰ ਕਰ ਸਕਦੀ ਡੈਮਜ਼, ਲੱਗ ਸਕਦੇ ਹੋ ਮੰਜੇ ਨਾਲ...
ਬਹੁਤ ਸਾਰੇ ਲੋਕ ਬਿਨਾਂ ਕਿਸੇ ਕੰਮ ਤੋਂ ਨੱਕ ਚ ਉਂਗਲਾਂ ਪਾਉਂਦੇ ਰਹਿੰਦੇ ਹਨ।ਕਈ ਵਾਰ ਨੱਕ ਸਾਫ਼ ਕਰਨ ਲਈ, ਕਈ ਵਾਰ ਖੁਜਲੀ ਕਾਰਨ, ਜਾਂ ਫਿਰ ਬੈਠੇ-ਬੈਠੇ ਹੀ ਲੋਕ ਨੱਕ ਵਿੱਚ ਉਂਗਲੀ ਪਾ ਕੇ ਖੁਰਚਣ ਲੱਗ ਪੈਂਦੇ ਹਨ। ਇਹ ਆਦਤ ਤੁਹਾਨੂੰ ਬਿਸਤਰੇ ਨਾਲ...

ਜ਼ਿਆਦਾਤਰ ਲੋਕਾਂ ਵਿੱਚ ਇੱਕ ਆਮ ਆਦਤ ਪਾਈ ਜਾਂਦੀ ਹੈ - ਨੱਕ ਵਿੱਚ ਉਂਗਲੀ ਪਾਉਣਾ। ਕਈ ਵਾਰ ਨੱਕ ਸਾਫ਼ ਕਰਨ ਲਈ, ਕਈ ਵਾਰ ਖੁਜਲੀ ਕਾਰਨ, ਜਾਂ ਫਿਰ ਬੈਠੇ-ਬੈਠੇ ਹੀ ਲੋਕ ਨੱਕ ਵਿੱਚ ਉਂਗਲੀ ਪਾ ਕੇ ਖੁਰਚਣ ਲੱਗ ਪੈਂਦੇ ਹਨ। ਪਰ ਇਹ ਆਮ ਲੱਗਣ ਵਾਲੀ ਆਦਤ ਤੁਹਾਡੇ ਦਿਮਾਗ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਸਕਦੀ ਹੈ। ਡਾਕਟਰ ਅਦਿਤਿਜ ਧਮੀਜਾ ਨੇ ਇੱਕ ਵੀਡੀਓ ਪੋਸਟ ਰਾਹੀਂ ਕੇਸ ਸਾਂਝਾ ਕੀਤਾ, ਜਿਸ ਵਿੱਚ 21 ਸਾਲ ਦੇ ਇੱਕ ਲੜਕੇ ਦੇ ਦਿਮਾਗ 'ਤੇ ਬੈਕਟੀਰੀਆ ਨੇ ਕਬਜ਼ਾ ਕਰ ਲਿਆ। ਮਰੀਜ਼ ਨੂੰ ਸੋਜ, ਤੇਜ਼ ਬੁਖਾਰ ਅਤੇ ਅੱਖਾਂ ਦੇ ਪਿੱਛੇ ਭਾਰੀ ਦਰਦ ਨਾਲ ਹਸਪਤਾਲ 'ਚ ਦਾਖ਼ਲ ਹੋਇਆ, ਜਿੱਥੇ ਉਹ ਕੋਮਾ ਵਰਗੀ ਗੰਭੀਰ ਹਾਲਤ ਵਿੱਚ ਪਹੁੰਚ ਗਿਆ। ਇਸ ਸਭ ਦੇ ਪਿੱਛੇ ਦਾ ਕਾਰਨ ਨੱਕ ਵਿੱਚ ਉਂਗਲੀ ਪਾਉਣਾ ਸੀ। ਇਸ ਬਾਰੇ ਹੁਣ ਥੋੜ੍ਹੀ ਹੋਰ ਜਾਣਕਾਰੀ ਲੈਂਦੇ ਹਾਂ।
ਨੱਕ ਵਿੱਚ ਉਂਗਲੀ ਪਾਉਣਾ ਕਿਵੇਂ ਬਣ ਸਕਦਾ ਹੈ ਜਾਨਲੇਵਾ?
ਡਾ. ਧਮੀਜਾ ਦੱਸਦੇ ਹਨ ਕਿ ਸਾਡੇ ਚਿਹਰੇ 'ਤੇ ਇੱਕ "ਡੇਂਜਰ ਟਰਾਇਐਂਗਲ" ਜ਼ੋਨ ਹੁੰਦਾ ਹੈ। ਇਹ ਨੱਕ ਤੋਂ ਸ਼ੁਰੂ ਹੁੰਦਾ ਹੈ ਅਤੇ ਮੂੰਹ ਦੇ ਦੋਨੋਂ ਕੋਨਿਆਂ ਤੱਕ ਤਿਕੋਣ ਦਾ ਆਕਾਰ ਬਣਾਉਂਦਾ ਹੈ। ਜੇ ਇਸ ਹਿੱਸੇ ਵਿੱਚ ਕੋਈ ਵੀ ਇੰਫੈਕਸ਼ਨ ਹੋਵੇ ਤਾਂ ਇਹ ਸਿੱਧਾ ਨਸਾਂ ਰਾਹੀਂ ਦਿਮਾਗ ਤੱਕ ਪਹੁੰਚ ਸਕਦਾ ਹੈ। ਇਸ ਨਾਲ ਦਿਮਾਗ ਸਦਾ ਲਈ ਨੁਕਸਾਨੀ ਹੋ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਮੌਤ ਤੱਕ ਦਾ ਖਤਰਾ ਬਣ ਸਕਦਾ ਹੈ।
ਇਹ ਗਲਤੀਆਂ ਨਾ ਕਰੋ
ਡਾ. ਧਮੀਜਾ ਕਹਿੰਦੇ ਹਨ ਕਿ ਖਤਰੇ ਤੋਂ ਬਚਣ ਲਈ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ —
ਨੱਕ ਵਿੱਚ ਉਂਗਲੀ ਪਾਉਣ ਤੋਂ ਪਰਹੇਜ਼ ਕਰੋ।
ਨੱਕ ਨੂੰ ਵੱਧ ਖੁਰਚਣ ਤੋਂ ਬਚੋ।
ਨੱਕ ਦੇ ਵਾਲ ਨਾ ਤੋੜੋ।
ਜੇ ਨੱਕ ਵਿੱਚ ਕੋਈ ਫੁੰਸੀ ਜਾਂ ਫੋੜਾ ਹੋ ਜਾਵੇ ਤਾਂ ਉਸਨੂੰ ਫੋੜਣ ਦੀ ਗਲਤੀ ਨਾ ਕਰੋ।
"ਡੇਂਜਰ ਟਰਾਇਐਂਗਲ ਜ਼ੋਨ" ਵਿੱਚ ਜੇ ਪਿੰਪਲ ਹੋ ਜਾਵੇ ਤਾਂ ਉਸਨੂੰ ਫੋੜਣ ਜਾਂ ਬਿਨਾਂ ਕਾਰਨ ਛੇੜਣ ਤੋਂ ਵੀ ਬਚੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਡਾਕਟਰਾਂ ਦੇ ਮੁਤਾਬਕ ਨੱਕ ਸਾਫ਼ ਕਰਨ ਲਈ ਹਮੇਸ਼ਾ ਨਰਮ ਟਿਸ਼ੂ ਪੇਪਰ ਦੀ ਵਰਤੋਂ ਕਰੋ। ਇਸ ਤੋਂ ਇਲਾਵਾ, ਡਾਕਟਰ ਵੱਲੋਂ ਦੱਸੀ ਗਈ ਨੇਜ਼ਲ ਡ੍ਰਾਪ ਜਾਂ ਸਪ੍ਰੇ ਦਾ ਵੀ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ। ਗੰਦੇ ਹੱਥ ਕਦੇ ਵੀ ਨੱਕ ਵਿੱਚ ਨਾ ਪਾਓ। ਆਪਣੇ ਹੱਥ ਹਮੇਸ਼ਾ ਸਾਫ਼-ਸੁਥਰੇ ਰੱਖੋ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਦਾ ਖਤਰਾ ਨਾ ਰਹੇ। ਇਸ ਤੋਂ ਇਲਾਵਾ, ਜੇ ਤੁਹਾਨੂੰ ਸੋਜ, ਅੱਖਾਂ ਵਿੱਚ ਦਰਦ ਜਾਂ ਬੁਖਾਰ ਵਰਗੀ ਸਮੱਸਿਆ ਹੋਵੇ ਤਾਂ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















