(Source: ECI/ABP News/ABP Majha)
Power Nap Benefits: ਕੀ ਲੰਬੀ ਨੀਂਦ ਜਿੰਨਾ ਕਮਾਲ ਦਿਖਾ ਸਕਦੀ ਹੈ ‘ਪਾਵਰ ਨੈਪ’! ਜਾਣੋ ਕੀ ਕਹਿੰਦੇ ਹਨ ਐਕਸਪਰਟ
Power Nap Benefits: ਪਾਵਰ ਨੈਪ ਦੀ ਧਾਰਨਾ ਅੱਜਕੱਲ੍ਹ ਵਧੇਰੇ ਪ੍ਰਸਿੱਧ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਇਹ 8 ਘੰਟੇ ਦੀ ਨੀਂਦ ਨਾ ਲੈਣ ਕਰਕੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰ ਦਿੰਦਾ ਹੈ।
Power Nap Vs Lengthy Sleep: ਦਿਨ ਭਰ ਸਿਹਤਮੰਦ ਅਤੇ ਊਰਜਾਵਾਨ ਰਹਿਣ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸਿਰਫ਼ 'ਚੰਗੀ ਨੀਂਦ' ਹੀ ਤੁਹਾਡੇ ਰੋਜ਼ਾਨਾ ਦੇ ਕੰਮ ਵਿਚ ਉਤਪਾਦਕਤਾ ਲਿਆਉਣ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਦਿਨ ਭਰ ਥੱਕੇ ਰਹਿੰਦੇ ਹੋ, ਤਾਂ ਇਸ ਦੇ ਕਾਰਨ ਤੁਹਾਡੇ ਬਹੁਤ ਸਾਰੇ ਕੰਮ ਪ੍ਰਭਾਵਿਤ ਹੋਣਗੇ। ਕਿਹਾ ਜਾਂਦਾ ਹੈ ਕਿ ਹਰ ਨੌਜਵਾਨ ਨੂੰ ਦਿਨ ਵਿੱਚ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਪਰ ਰੁਝੇਵਿਆਂ ਅਤੇ ਅੱਜ ਦੇ ਲਾਈਫਸਟਾਈਲ ਕਾਰਨ ਅਕਸਰ ਅਜਿਹਾ ਸੰਭਵ ਨਹੀਂ ਹੁੰਦਾ। ਇਸੇ ਲਈ ਬਹੁਤ ਸਾਰੇ ਲੋਕ 'ਪਾਵਰ ਨੈਪ' ਨਾਲ ਕੰਮ ਚਲਾ ਲੈਂਦੇ ਹਨ।
ਪਾਵਰ ਨੈਪ ਦੀ ਧਾਰਨਾ ਅੱਜਕੱਲ੍ਹ ਵਧੇਰੇ ਪ੍ਰਸਿੱਧ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਇਹ 8 ਘੰਟੇ ਦੀ ਨੀਂਦ ਨਾ ਲੈਣ ਕਰਕੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰ ਦਿੰਦਾ ਹੈ। ਅਸਲ ਵਿੱਚ 15-20 ਮਿੰਟ ਦੀ ਝਪਕੀ ਨੂੰ ਪਾਵਰ ਨੈਪ ਕਿਹਾ ਜਾਂਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਨੀਂਦ ਦੀ ਕਮੀ ਦੀ ਪੂਰਤੀ ‘ਪਾਵਰ ਨੈਪ’ ਕਰ ਸਕਦੀ ਹੈ? ਮਾਹਰਾਂ ਦਾ ਕਹਿਣਾ ਹੈ ਕਿ ਦਿਨ 'ਚ ਸਮੇਂ-ਸਮੇਂ 'ਤੇ ਪਾਵਰ ਨੈਪ ਲੈਣ ਦੇ ਕਈ ਫਾਇਦੇ ਹਨ।
ਕੀ ਪਾਵਰ ਨੈਪ ਲਈ ਕੋਈ ਸਹੀ ਸਮਾਂ ਹੈ?
ਮਾਹਰਾਂ ਦੇ ਅਨੁਸਾਰ ਪਾਵਰ ਨੈਪ ਲੈਣ ਦਾ ਕੋਈ ਸਹੀ ਸਮਾਂ ਨਹੀਂ ਹੈ। ਇਸ ਦਾ ਸਮਾਂ ਪੂਰੀ ਤਰ੍ਹਾਂ ਵਿਅਕਤੀ ਦੀ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਿਫਟ ਕਰਦੇ ਹੋ, ਤਾਂ ਤੁਹਾਡੇ ਲਈ ਪਾਵਰ ਨੈਪ ਲੈਣ ਦਾ ਸਹੀ ਸਮਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਯਾਨੀ ਦੁਪਹਿਰ 12.30 ਤੋਂ 2 ਵਜੇ ਤੱਕ ਹੋਵੇਗਾ। ਹਾਲਾਂਕਿ, ਸ਼ਾਮ 4 ਵਜੇ ਤੋਂ ਬਾਅਦ ਝਪਕੀ ਲੈਣਾ ਇੱਕ ਸਿਹਤਮੰਦ ਆਦਤ ਨਹੀਂ ਹੈ। ਕਿਉਂਕਿ ਇਸ ਨਾਲ ਤੁਹਾਡੀ ਰਾਤ ਦੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ: Brahmi: ਸਿਹਤ ਲਈ ਵਰਦਾਨ ਬ੍ਰਹਮੀ! ਯਾਦਦਾਸ਼ਤ ਤੇਜ਼ ਕਰਨ ਤੋਂ ਲੈ ਕੇ ਇਹ ਕੈਂਸਰ ਦੇ ਰੋਗ ਨੂੰ ਠੀਕ ਕਰ ਸਕਦੀ
ਪਾਵਰ ਨੈਪਸ ਦੀ ਮਿਆਦ ਨੂੰ ਸੀਮਿਤ ਕਰਨ ਪਿੱਛੇ ਦਾ ਵਿਗਿਆਨ ਸਲੀਪ ਇਨਰਸ਼ੀਆ ਟ੍ਰਸਟੇਡ ਸੋਰਸ ਨਾਂ ਦੀ ਚੀਜ਼ ‘ਤੇ ਨਿਰਭਰ ਕਰਦਾ ਹੈ। ਇਹ ਟਰਮ ਉਸ ਫੀਲਿੰਗ ਬਾਰੇ ਗੱਲ ਕਰਦੀ ਹੈ ਜਿਸ ਨੂੰ ਅਸੀਂ ਸੁਸਤ ਕਹਿੰਦੇ ਹਾਂ। ਸੁਸਤ ਹੋਣ ਕਾਰਨ ਸਾਡਾ ਸਿਰ ਭਾਰੀ ਹੁੰਦਾ ਹੈ ਅਤੇ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ। ਆਮ ਤੌਰ 'ਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਲੰਬੀ ਝਪਕੀ ਤੋਂ ਬਾਅਦ ਜਾਗਦੇ ਹਾਂ। ਇਸ ਕਾਰਨ ਸਾਡੇ ਪੂਰੇ ਦਿਨ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੁੰਦੀ ਹੈ।
ਜੇਕਰ ਕੋਈ ਵਿਅਕਤੀ ਲਗਾਤਾਰ ਚੰਗੀ ਨੀਂਦ ਨਹੀਂ ਲੈ ਪਾ ਰਿਹਾ ਹੈ ਅਤੇ ਸਿਰਫ਼ ਪਾਵਰ ਨੈਪ ਨਾਲ ਕੰਮ ਚਲਾ ਰਿਹਾ ਹੈ, ਤਾਂ ਉਹ ਉਸ ਵਿਅਕਤੀ ਨਾਲੋਂ ਬਿਹਤਰ ਸਥਿਤੀ ਵਿੱਚ ਹੈ ਜਿਸ ਨੂੰ ਨਾ ਤਾਂ ਚੰਗੀ ਨੀਂਦ ਆਉਂਦੀ ਹੈ ਅਤੇ ਨਾ ਹੀ ਪਾਵਰ ਨੈਪ। ਅਜਿਹਾ ਇਸ ਲਈ ਕਿਉਂਕਿ ਪਾਵਰ ਨੈਪਿੰਗ ਨੀਂਦ ਦੀ ਕਮੀ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ।
ਇਹ ਵੀ ਪੜ੍ਹੋ: ਕੱਚਾ ਦੁੱਧ ਪੀਣਾ ਚਾਹੀਦਾ ਜਾਂ ਨਹੀਂ? ਜਾਣੋ ਇਸ ਦਾ ਨਫਾ ਤੇ ਨੁਕਸਾਨ
Check out below Health Tools-
Calculate Your Body Mass Index ( BMI )